Ad-Time-For-Vacation.png

ਨੋਟਬੰਦੀ ਕਾਰਣ ਭਾਰਤ ਵਿੱਚ ਆਵੇਗੀ ਮੰਦੀ:ਨੋਟ ਬੰਦੀ ਤੋਂ ਬਾਅਦ ਨਿਵੇਸ਼ 50 ਪ੍ਰਤੀਸ਼ਤ ਘੱਟਿਆ

ਦਿੱਲੀ: ਭਾਰਤੀ ਅਰਥ ਵਿਵਸਥਾ ਵਿਚ ਨਿਊ ਨਿਵੇਸ਼ 50% ਘੱਟ ਗਿਆ ਹੈ। 2016 ਦੀ ਆਖਰੀ ਤਿਮਾਹੀ ‘ ਚ ਅੱਧ ਤੋਂ ਵੱਧ ਨਿਵੇਸ਼ ਥੱਲੇ ਆ ਗਿਆ ਹੈ।, ਭਾਰਤੀ ਆਰਥਿਕਤਾ ਨਿਗਰਾਨੀ ਦੁਆਰਾ ਜਾਰੀ ਡਾਟਾ ਅਨੁਸਾਰ ਸਿਰਫ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ 2016 ਦੀ ਤਿਮਾਹੀ ਅਕਤੂਬਰ-ਦਸੰਬਰ ਵਿਚ ਦੇਖਿਆ ਗਿਆ ਸੀ, ਜਦੋਂ ਕਿ ਕਰੋੜ 2.36 ਲੱਖ ਕਰੋੜ ਦਾ ਟੀਚ ਮਿਥਿਆ ਗਿਆ ਸੀ। ਅੰਕੜੇ 52 ਫੀਸਦੀ ਦੀ ਗਿਰਾਵਟ ਨੂੰ ਵੇਖਾਉਂਦੇ ਹਨ।ਸੀਐਮਆਈਈ ਨੇ ਕਿਹਾ ਕਿ 227 ਨਵੇਂ ਨਿਵੇਸ਼ਾਂ ਵੱਲੋਂ 81.8 ਕਰੋੜ ਹਜ਼ਾਰ ਰੁਪਏ ਪ੍ਰਸਤਾਵ ਦਾ ਐਲਾਨ ਕੀਤਾ ਗਿਆ ਸੀ। ਪਰ ਨੋਟ ਬੰਦੀ ਤੋਂ ਬਾਅਦ 31 ਦਸੰਬਰ, 2016 ਤੱਕ 43.7 ਹਜ਼ਾਰ ਕਰੋੜ ਰੁਪਏ ਦਾ ਹੀ ਨਿਵੇਸ਼ ਹੋਇਆ। ਨੋਟਬੰਦੀ ਨੇ ਨਿਵੇਸ਼ ਦੇ ਵਹਾਅ ਵਿੱਚ ਗਿਰਾਵਟ ਵਾਲੀ ਭੂਮਿਕਾ ਨਿਭਾਈ ਹੈ। ਭਾਰਤ ਵਿੱਚਲਾ ਨਿਵੇਸ਼ ਮਾਹੌਲ ਕੁਝ ਦੇਰ ਲਈ ਕਮਜ਼ੋਰ ਹੋ ਗਿਆ ਹੈ।ਹੁਣ ਹੋਰ ਸਮਾਂ ਵੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।ਵਾਸ਼ਿੰਗਨੋਟਬੰਦੀ ਦੇ ਫੈਸਲੇ ‘ਤੇ ਭਾਵੇਂ ਮੋਦੀ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਪਰ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਅਮਰੀਕਾ ਦੇ ਅਰਥਸ਼ਾਸਤਰੀ ਸਟੀਵ ਐੱਚ ਹਾਂਕੇ ਨੇ ਕਿਹਾ ਹੈ ਕਿ ਭਾਰਤ ਵਿੱਚ ‘ਨਕਦੀ ‘ਤੇ ਹਮਲੇ’ ਵਰਗੀ ਕਾਰਵਾਈ ਅਰਥਵਿਵਸਥਾ ਨੂੰ ਮੰਦੀ ਦੇ ਰਾਹ ‘ਤੇ ਧੱਕ ਦੇਵੇਗਾ।ਮੈਰੀਲੈਂਡ, ਬਾਲਟੀਮੋਰ ਦੀ ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਐਪਲਾਇਡ ਇਕਨੌਮਿਕਸ ਹਾਂਕੇ ਨੇ ਕਿਹਾ ਹੈ ਕਿ ਨਕਦ ਰਾਸ਼ੀ ਖਿਲਾਫ ਜੰਗ ਛੇੜਣ ਨਾਲ ਮੋਦੀ ਨੇ ਸਰਕਾਰੀ ਤੌਰ ‘ਤੇ ਭਾਰਤੀ ਅਰਥਵਿਵਸਥਾ ਨੂੰ ਮੰਦੀ ਦੇ ਰਾਹ ‘ਤੇ ਥੱਕ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮੋਦੀ ਦੇ ਨੋਟਬੰਦੀ ਫੈਸਲੇ ਨਾਲ ਨਿਰਮਾਣ ਖੇਤਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ 2017 ਵਿੱਚ ਆਰਥਿਕ ਵਿਕਾਸ ਦੇ ਮਾਮਲੇ ਵਿੱਚ ਅਗਵਾਈ ਦੇ ਮੰਚ ਤੋਂ ਹੇਠਾਂ ਖਿਸਕ ਜਾਏਗਾ। ਇਸ ਤੋਂ ਪਹਿਲਾਂ ਭਾਰਤ ਦੇ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਦਾਅਵਾ ਕਰ ਚੁੱਕੇ ਹਨ ਕਿ ਨੋਟਬੰਦੀ ਦੇ ਭਿਆਨਕ ਸਿੱਟੇ ਨਿਕਲਣਗੇ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.