Ad-Time-For-Vacation.png

ਨੀਲਮ ਕਟਾਰਾ 14 ਸਾਲ ਬਾਅਦ ਜਿੱਤ ਗਈ, ਸਿੱਖ 32 ਸਾਲ ਦੀ ਲੜਾਈ ਮਗਰੋਂ ਵੀ ਜਿੱਤ ਤੋਂ ਕੋਹਾਂ ਦੂਰ ਕਿਉਂ?

ਨੀਲਮ ਕਟਾਰਾ ਦੀ 14 ਸਾਲ ਦੀ ਕਾਨੂੰਨੀ ਲੜਾਈ ਅੱਜ ਸਫ਼ਲਤਾ ਦੇ ਪੈਰ ਚੁੰਮ ਕੇ ‘ਅਤਿ ਤੇ ਰੱਬ ਦਾ ਵੈਰ ਹੈ’ ਦਾ ਸੁਨੇਹਾ ਦੇਣ ਮਗਰੋਂ ਸਮਾਪਤੀ ਦੇ ਪੱਤਣ ਜਾ ਲੱਗੀ ਹੈ। 2002 ਵਿਚ ਉਨ੍ਹਾਂ ਦੇ ਪੁੱਤਰ, ਨਿਤਿਸ਼ ਕਟਾਰਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਇਕ ਸਿਆਸਤਦਾਨ ਦੇ ਪੁੱਤਰ ਤੇ ਉਸ ਦੇ ਸਾਥੀ ਨੂੰ 25 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ 14 ਸਾਲ ਚਲਦੀ ਰਹਿਣ ਵਾਲੀ ਲੰਮੀ ਲੜਾਈ ਸੀ, ਜਿਸ ਦੌਰਾਨ ਇਸ ਔਰਤ ਨੇ ਇਕੱਲੇ ਹੀ ਨਿਆਂ ਦੀ ਮਸ਼ਾਲ ਚੁੱਕੀ ਰਖੀ। ਪੁੱਤਰ ਦੀ ਮੌਤ ਤੋਂ ਬਾਅਦ ਪਤੀ ਦਾ ਵੀ ਦੇਹਾਂਤ ਹੋ ਗਿਆ ਪਰ ਫਿਰ ਵੀ ਉਹ ਨਾ ਰੁਕੀ। 2004 ਵਿਚ ਜਦ ਅਜੇ ਮਾਮਲਾ ਅਦਾਲਤਾਂ ਵਿਚ ਸ਼ੁਰੂ ਹੀ ਹੋਇਆ ਸੀ, ਭਾਜਪਾ ਨੇ ਕਾਤਲ ਵਿਕਾਸ ਯਾਦਵ ਦੇ ਪਿਤਾ, ਡੀ.ਪੀ. ਯਾਦਵ ਨੂੰ ਉੱਤਰ ਪ੍ਰਦੇਸ਼ ਵਿਚ ਉਮੀਦਵਾਰ ਐਲਾਨ ਦਿਤਾ। ਉਸ ਸਮੇਂ ਮੀਡੀਆ ਨੇ ਸਾਥ ਦਿਤਾ ਤੇ ਭਾਜਪਾ ਨੇ ਅਪਣਾ ਫ਼ੈਸਲਾ ਬਦਲ ਲਿਆ ਜਿਸ ਨਾਲ ਨੀਲਮ ਕਟਾਰਾ ਨੂੰ ਤਾਕਤ ਮਿਲੀ ਤੇ ਉਹ ਚਲਦੀ ਰਹੀ। ਛੋਟੀ ਅਦਾਲਤ ਤੋਂ ਹਾਈ ਕੋਰਟ ਤੇ ਅਖ਼ੀਰ ਸੁਪਰੀਮ ਕੋਰਟ ਦੇ ਫ਼ੈਸਲੇ ਤਕ ਪੁੱਜਣ ਵਿਚ 14 ਸਾਲ ਲੱਗੇ, ਪਰ ਅਜ ਇਹ ਮਾਂ ਇਹ ਤਾਂ ਕਹਿ ਸਕਦੀ ਹੈ ਕਿ ਮੈਂ ਅਪਣੇ ਬੱਚੇ ਨੂੰ ਮੌਤ ਮਗਰੋਂ ਹੀ ਸਹੀ ਪਰ ਨਿਆਂ ਤਾਂ ਦਿਵਾਇਆ।

ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਇਸ ਨੂੰ ਕਤਲ ਕਰਾਰ ਦਿਤਾ ਹੈ ਤੇ ਇਹ ਵੀ ਕਿਹਾ ਕਿ ਕਾਤਲਾਂ ਨੇ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜ ਕੇ ਵੀ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਈ। ਇਸ ਕਤਲ ਦੇ ਪਿੱਛੇ ਦਾ ਕਾਰਨ ਤਾਂ ਪੁਰਾਣੀ ਸੋਚ ਹੀ ਸੀ ਜੋ ਪਿਆਰ ਨੂੰ ਨਫ਼ਰਤ ਕਰਦੀ ਹੈ ਤੇ ਉਨ੍ਹਾਂ ਦੇ ਸਿਰ ਉਤੇ ਤਾਕਤ ਦਾ ਨਸ਼ਾ ਹਰਦਮ ਸਵਾਰ ਰਹਿੰਦਾ ਹੈ ਤੇ ਉਹ ਸੋਚਦੇ ਹਨ ਕਿ ਸਿਆਸਤਦਾਨ ਕੁੱਝ ਵੀ ਕਰ ਸਕਦਾ ਹੈ ਤੇ ਉਹ ਕਾਨੂੰਨ ਦੇ ਘੇਰੇ ਤੋਂ ਬਾਹਰ ਹੈ।

ਜਿਸ ਦਿਨ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਦਿਤਾ ਉਸ ਦਿਨ ਇਕ ਹੋਰ ਕੇਸ ਵਿਚ ਸੁਪਰੀਮ ਕੋਰਟ ਨੇ ਸਿੱਖਾਂ ਦੇ ਨੁਮਾਇੰਦਿਆਂ ਨੂੰ ਇਕ ਸਵਾਲ ਪੁਛਿਆ ਕਿ ”ਅਸੀਂ ਸਰਦਾਰਾਂ ਵਿਰੁਧ ਕਿਸੇ ਵੀ ਮਜ਼ਾਕ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ ਤੇ ਰੋਕ ਵੀ ਦਈਏ ਤਾਂ ਲਾਗੂ ਕਿਵੇਂ ਕਰ ਸਕਦੇ ਹਾਂ?” ਸਵਾਲ ਵੀ ਠੀਕ ਹੈ, ਅੱਜ ਦੇ ਜ਼ਮਾਨੇ ਵਿਚ ਹਰ ਕਿਸੇ ਨੂੰ ਮਜ਼ਾਕ ਦਾ ਸ਼ਿਕਾਰ ਹੋਣਾ ਹੀ ਪੈਂਦਾ ਹੈ। ਔਰਤਾਂ ਦਾ ਤਾਂ ਸਦੀਆਂ ਤੋਂ ਮਜ਼ਾਕ ਉਡਦਾ ਆ ਰਿਹਾ ਹੈ, ਕੌਣ ਰੋਕ ਸਕਿਆ ਹੈ? ਅੱਜ ਅਸੀਂ ਅਪਣੀਆਂ ਬੱਚੀਆਂ ਨੂੰ ਇਹ ਸਿਖਾਉਂਦੇ ਹਾਂ ਕਿ ਉਹ ਅਪਣੇ ਆਪ ਦੀ ਤਾਕਤ ਵਿਚ ਵਿਸ਼ਵਾਸ ਕਰਨ ਤੇ ਦੁਨੀਆਂ ਦੇ ਹਾਸੇ ਠੱਠੇ ਅੱਗੇ ਹਾਰ ਨਾ ਮੰਨਣ। ਕਮਜ਼ੋਰ ਔਰਤਾਂ ਨੂੰ ਤਾਕਤਵਰ ‘ਝਾਂਸੀ ਦੀ ਰਾਣੀ’ ਬਣਾਉਣ ਦੀ ਹਰ ‘ਮਾਂ’ ਦੀ ਕੋਸ਼ਿਸ਼ ਰਹਿੰਦੀ ਹੈ ਤਾਕਿ ਉਹ ਅਪਣਾ ਮਾਣ ਆਪ ਬਚਾ ਸਕੇ। ਨੀਲਮ ਕਟਾਰਾ ਵੀ ਉਹੋ ਜਿਹੀ ਹੀ ਇਕ ਔਰਤ ਹੈ ਜੋ ਅਪਣਾ ਤੇ ਅਪਣੇ ਪਰਵਾਰ ਦਾ ਮਾਣ ਬਚਾ ਸਕੀ। ਪਰ ਸਿੱਖ ਅੱਜ ਅਦਾਲਤਾਂ ਦਾ ਦਰਵਾਜ਼ਾ ਕਿਉਂ ਖੜਕਾ ਰਹੇ ਹਨ? ਕਿਉਂਕਿ ਉਹ ਆਪ ਹੀ ਕਮਜ਼ੋਰ ਹੋ ਚੁੱਕੇ ਹਨ ਤੇ ਨਵੀਆਂ ਪੀੜ੍ਹੀਆਂ ਵੀ ਕਮਜ਼ੋਰੀ ਵਿਚ ਪਲ ਰਹੀਆਂ ਹਨ। ਅੱਜ ਜੋ ਕੁੱਝ ਇਕ ਮਾਂ ਨੀਲਮ ਕਟਾਰਾ ਕਰ ਸਕੀ, ਉਹ ਪੂਰੀ ਸਿੱਖ ਕੌਮ ਕਰਨ ਵਿਚ ਅਸਮਰਥ ਰਹੀ ਹੈ। 32 ਸਾਲ ਹੋਣ ਨੂੰ ਆਏ ਹਨ ਪਰ ਅਸੀਂ ਇਕ ਵੀ ਨਿਆਂ ਦਾ ਤਿਣਕਾ ਅਪਣਿਆਂ ਲਈ ਨਹੀਂ ਬਟੋਰ ਸਕੇ।

ਜੇ ਨਿਤਿਸ਼ ਕਟਾਰਾ ਨੂੰ ਪਿਆਰ ਕਰਨਾ, ਭਾਰਤੀ ਯਾਦਵ ਦਾ ਹੱਕ ਸੀ ਤਾਂ ਫਿਰ ਕੇਸਾਂ ਤੇ ਸਿੱਖੀ ਨੂੰ ਪਿਆਰ ਕਰਨਾ ਸਿੱਖਾਂ ਦਾ ਵੀ ਹੱਕ ਹੈ। ਜ਼ਿੰਦਾ ਸਾੜੇ ਗਏ, ਬਲਾਤਕਾਰ ਕੀਤੇ ਗਏ, ਬੱਚੀਆਂ ਨੂੰ ਕੋਠਿਆਂ ਉਤੇ ਵੇਚਿਆ ਗਿਆ। ਇਸ ਤੋਂ ਵੱਧ ਭਿਆਨਕ ਮੌਤ ਕਿਸੇ ਦੀ ਕੀ ਹੋ ਸਕਦੀ ਹੈ? ਮੌਤ ਤੋਂ ਬਾਅਦ, ਅੰਤਮ ਸਸਕਾਰ ਵੀ ਨਸੀਬ ਨਾ ਹੋਇਆ ਤੇ ਲਾਸ਼ਾਂ ਨੂੰ ਟਰੱਕਾਂ ਵਿਚ ਲੱਦ ਕੇ ਕਿਥੇ ਖ਼ੁਰਦ ਬੁਰਦ ਕਰ ਦਿਤਾ, ਸਾਨੂੰ ਨਹੀਂ ਦਸਿਆ ਗਿਆ। ਮੌਤ ਤੋਂ ਬਾਅਦ ਦਾ ਇਨਸਾਫ਼ ਨਾ ਨਿਤਿਸ਼ ਕਟਾਰਾ ਨੂੰ ਮਿਲਿਆ ਤੇ ਨਾ ਹੀ ਸਿੱਖਾਂ ਨੂੰ। ਸਿੱਖਾਂ ਨੂੰ 30-31 ਸਾਲ ਬਾਅਦ ਪੰਜ ਲੱਖ ਮੁਆਵਜ਼ਾ ਦੇ ਕੇ ਅਹਿਸਾਨ ਜਤਾਉਣ ਵਾਲਿਉ, ਨੀਲਮ ਕਟਾਰਾ ਨੂੰ 14 ਸਾਲ ਦੀ ਲੜਾਈ ਵਾਸਤੇ 20 ਲੱਖ ਮੁਆਵਜ਼ਾ ਮਿਲਿਆ ਹੈ।

32 ਸਾਲਾਂ ਬਾਅਦ ਜੇ ਅੱਜ ਅਸੀਂ ਅਪਣਾ ਮਜ਼ਾਕ ਉਡਾਉਣ ਵਿਰੁਧ ਲੜਾਈ ਕਰ ਰਹੇ ਹਾਂ ਤਾਂ ਸਮਝ ਲਉ, ਅਸੀਂ ਆਪ ਹੀ ਇਕ ਮਜ਼ਾਕ ਹਾਂ, ਕੋਈ ਸਾਡਾ ਕੀ ਮਜ਼ਾਕ ਉਡਾਏਗਾ? ਦਲੇਰ ਸਿੱਖ ਕਿਥੇ ਹਨ? ਕਿਉਂ 32 ਸਾਲ ਲੜ ਲੜ ਕੇ ਵੀ ਕਾਨੂੰਨ ਦੀ ਲੜਾਈ ਅਸੀਂ ਹਾਰ ਗਏ ਜਦਕਿ ਇਕ ਇਕੱਲੀ ਮਾਂ ਇਕ ਵੱਡੇ ਸਿਆਸਤਦਾਨ ਵਿਰੁਧ ਜਿੱਤ ਗਈ? ਕੀ ਸਾਡੇ ਦਿਲ ਵਿਚ ਦਰਦ ਘੱਟ ਹੈ? ਕੀ ਸਾਡੇ ਕੋਲ ਇਕ ਵੀ ਗਵਾਹ ਨਹੀਂ? ਸੱਜਣ ਕੁਮਾਰ ਵਰਗੇ ਪਰਾਇਆਂ ਤੋਂ ਪਹਿਲਾਂ, ਸਿੱਖ ਕੌਮ ਦੇ ਅਖੌਤੀ ਰਾਖਿਆਂ, ਵਕੀਲਾਂ, ਐੱਸ.ਜੀ.ਪੀ.ਸੀ. ਨੂੰ ਕਟਿਹਰੇ ‘ਚ ਖੜਾ ਕਰੋ ਤੇ ਸਵਾਲ ਪੁੱਛੋ ਕਿ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲਿਆ? ਸਾਡਾ ਮਜ਼ਾਕ ਕਿਉਂ ਉਡਾਇਆ ਜਾਂਦਾ ਹੈ? ਸੱਜਣ ਕੁਮਾਰ ਤਾਂ ਸਾਡਾ ਦੁਸ਼ਮਣ ਹੈ ਹੀ ਇਹ ਅਸੀਂ ਜਾਣਦੇ ਹਾਂ ਪਰ ਅਪਣੇ ਅੰਦਰ ਬੈਠੇ ਭੇੜੀਆਂ ਨੂੰ ਪਛਾਣਨ ਦਾ ਸਾਹਸ ਵੀ ਤਾਂ ਕਰੀਏ।

-ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.