ਫੁੱਟਬਾਲ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਫੱੁਟਬਾਲ ਐਸੋਸੀਏਸ਼ਨ ਵੀ ਸਮੇਂ ਸਮੇਂ ’ਤੇ ਉਪਰਾਲੇ ਕਰਦੀ ਰਹਿੰਦੀ ਹੈ| ਪੰਜਾਬ ਵਿੱਚ ਵੱਖ-ਵੱਖ ਵਰਗਾਂ ਦੇ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ| ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ 73 ਵੀ ਜੇਸੀਟੀ ਪੰਜਾਬ ਸਟੇਟ ਸੁਪਰ ਲੀਗ ਕਰਵਾਈ ਗਈ| ਇਸ ਵਿੱਚ ਪੰਜਾਬ ਦੇ ਫੁੱਟਬਾਲ ਕਲੱਬ, ਅਕੈਡਮੀਆਂ ਖੇਡੀਆਂ| ਪੰਜਾਬ ਸਟੇਟ ਸੁਪਰ, ਲੀਗ ਵਿੱਚ ਖੇਡਣ ਵਾਲੀਆਂ ਟੀਮਾਂ ਵਿੱਚ ਪੰਜਾਬ ਪੁਲਿਸ ਫੁੱਟਬਾਲ ਕਲੱਬ, ਦਲਬੀਰ ਫੁੱਟਬਾਲ ਅਕੈਡਮੀ, ਜੇਸੀਟੀ ਫੁੱਟਬਾਲ ਅਕੈਡਮੀ, ਨਾਮਧਾਰੀ ਫੁੱਟਬਾਲ ਅਕੈਡਮੀ ਭੈਣੀ ਸਾਹਿਬ, ਰਾਉਂਡਗਲਾਸ ਪੰਜਾਬ ਫੁੱਟਬਾਲ ਕਲੱਬ, ਪ੍ਰਿੰਸੀਪਲ ਹਰਭਜਨ ਸਪੋਰਟਸ ਅਕੈਡਮੀ, ਖ਼ਾਲਸਾ ਵੈਰੀਅਰਸ ਫੁੱਟਬਾਲ ਕਲੱਬ, ਸੀਆਰਪੀਐੱਫ, ਜਗਤ ਸਿੰਘ ਪਲਾਹੀ ਫੁੱਟਬਾਲ ਕਲੱਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ, ਇੰਟਰਨੈਸ਼ਨਲ ਫੁੱਟਬਾਲ ਕਲੱਬ, ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ, ਯੰਗ ਫੁੱਟਬਾਲ ਕਲੱਬ, ਦੋਆਬਾ ਯੂਨਾਈਟਿਡ ਫੁੱਟਬਾਲ ਕਲੱਬ, ਓਲੰਪੀਅਨ ਜਰਨੈਲ ਫੁੱਟਬਾਲ ਅਕੈਡਮੀ ਸ਼ਾਮਿਲ ਹਨ। ਲੀਗ ਵਿਚਲੇ ,ਮੈਚ ਰੋਮਾਂਚਕ ਤੇ ਫਸਵੇਂ ਰਹੇ| ਪੰਜਾਬ ਸਟੇਟ ਸੁਪਰ ਲੀਗ ਵਿਚ ਖੇਡ ਰਹੀਆਂ ਟੀਮਾਂ ਦੇ ਹੋਮ ਗਰਾਊਂਡ ’ਚ ਮੈਚ ਹੋਏ। ਲੀਗ ਦੇ ਮੈਚ ਪੰਜਾਬ ਭਰ ’ਚ ਹੋਏ| ਪੰਜਾਬ ਸਟੇਟ ਸੁਪਰ ਲੀਗ ਦਾ ਫਾਈਨਲ ਮੁਕਾਬਲਾ ਸਿੱਖ ਨੈਸ਼ਨਲ ਕਾਲਜ ਬੰਗਾ ’ਚ ਹੋਇਆ। ਫਾਈਨਲ ਮੈਚ ਨਾਮਧਾਰੀ ਫੁੱਟਬਾਲ ਅਕੈਡਮੀ ਭੈਣੀ ਸਾਹਿਬ ਤੇ ਜੇਸੀਟੀ ਅਕੈਡਮੀ ਫਗਵਾੜਾ ਵਿਚਕਾਰ ਹੋਇਆ। ਫਾਈਨਲ ਮੈਚ ਨਾਮਧਾਰੀ ਅਕੈਡਮੀ ਨੇ 2 ਗੋਲਾਂ ਨਾਲ ਜਿੱਤ ਕੇ ਪੰਜਾਬ ਸਟੇਟ ਸੁਪਰ ਲੀਗ ਫੁੱਟਬਾਲ ਚੈਂਪੀਅਨਸ਼ਿਪ ਨੂੰ ਜਿੱਤਿਆ| ਪੰਜਾਬ ਸਟੇਟ ਸੁਪਰ ਲੀਗ ਜਿੱਤਣ ਵਾਲੀ ਟੀਮ ਨੂੰ 1 ਲੱਖ ਰੁਪਇਆ ਅਤੇ ਜੇਤੂ ਟਰਾਫ਼ੀ ਦਿੱਤੀ ਗਈ। ਦੂਸਰੇ ਸਥਾਨ ’ਤੇ ਰਹਿਣ ਵਾਲੀ ਜੇਸੀਟੀ ਟੀਮ ਅਕੈਡਮੀ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ| ਇਸ ਤਂੋ ਇਲਾਵਾ ਕਰਮਜੀਤ ਸਿੰਘ ਨੂੰ ਬੈਸਟ ਡਿਫੈਂਡਰ ਲਈ ਓਲੰਪੀਅਨ ਜਰਨੈਲ ਸਿੰਘ ਯਾਦਗਰੀ ਸਨਮਾਨ, ਬੈਸਟ ਸਕੋਰਰ ਲਈ ਕਮਲਦੀਪ ਨੂੰ ਅਰਜੁਨ ਐਵਾਰਡੀ ਇੰਦਰ ਸਿੰਘ ਐਵਾਰਡ, ਬੈਸਟ ਪਲੇਅਰ ਆਫ ਟੂਰਨਾਮੈਂਟ ਲਈ ਵਿਪੁਲ ਕਾਲਾ ਨੂੰ ਅਰਜੁਨ ਐਵਾਰਡ ਗੁਰਦੇਵ ਸਿੰਘ ਗਿੱਲ ਪੁਰਸਕਾਰ, ਬੈਸਟ ਕੋਚ ਆਫ ਦਾ ਟੂਰਨਾਮੈਂਟ ਹਰਪ੍ਰੀਤ ਸਿੰਘ ਨੂੰ ਜਗੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਪੰਜਾਬ ਸਟੇਟ ਸੁਪਰ ਲੀਗ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਜੱਗਾ ਦੀ ਰਹਿਨੁਮਾਈ ਵਿੱਚ ਕਰਵਾਈ ਗਈ| ਜੁਆਇੰਟ ਸੈਕਟਰੀ ਵਿਜੇ ਬਾਲੀ ਦੀ ਇਸ ਲੀਗ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਰਹੀ| ਇਨਾਮ ਵੰਡ ਸਮਾਰੋਹ ਵਿੱਚ ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਤੇ ਹੋਰ ਖੇਡ ਪ੍ਰੇਮੀ ਵੀ ਮੌਜੂਦ ਰਹੇ |
-ਗੁਰਨਿੰਦਰ ਸਿੰਘ ਧਨੌਲਾ
97792-07572


