ਪੱਤਰ ਪ੍ਰਰੇਰਕ, ਪਾਇਲ : ਕਾਂਗਰਸ ਪਾਰਟੀ ਦੇ ਲੋਕ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਕੋਆਰਡੀਨੇਟਰ ਨਮਿਤ ਨਗਦਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ (ਪਾਇਲ) ਤੇ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਰੁਪਿੰਦਰ ਸਿੰਘ (ਬਿੰਦੂ) ਨੇ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਪਾਇਲ ਵਿਖੇ ਬੂਥ ਜੋੜੋ-ਯੂਥ ਜੋੜੋ ਦੇ ਸਬੰਧ ‘ਚ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਮਿਤ ਨਗਦਾ ਨੇ ਹਦਾਇਤ ਕੀਤੀ ਕਿ ਹਰ ਪਿੰਡ ‘ਚ ਬੂਥ ਜੋੜੋ-ਯੂਥ ਜੋੜੋ ਮੁਹਿੰਮ ਤਹਿਤ ਹਰ ਬੂਥ ‘ਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ ਲੁੱਟ ਖੋਹ ਆਮ ਗੱਲ ਬਣ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਗਾਉਣ ਲਈ 17 ਦਸੰਬਰ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਇਸ ਧਰਨੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਇਸ ਮੌਕੇ ਰਣਜੀਤ ਸਿੰਘ ਪੀਏ, ਹਲਕਾ ਪਾਇਲ ਦੇ ਯੂਥ ਪ੍ਰਧਾਨ ਗੁਨਰਾਜ ਜੀਰਖ, ਬਲਵਿੰਦਰ ਸਿੰਘ ਸੀਹਾਂ ਦੋਦ, ਮਹੇਸ਼ ਬੋਪਾਰਾਏ, ਹਰਮਨ ਰੱਬੋ, ਸੋਨੂੰ ਕਪੂਰ, ਗੌਰਵ ਠੁਕਰਾਲ ਮਲੌਦ, ਸ਼ਹਿਰੀ ਪ੍ਰਧਾਨ ਸੁਧਾਂਸ਼ੂ ਪਾਠਕ, ਹਰਕੀਰਤ ਪਾਇਲ ਆਦਿ ਹਾਜ਼ਰ ਸਨ।