ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਧਾਰਾ 25ਬੀ ਦਾ ਹਮਾਇਤੀ ਹੈ ਤੇ ਜੇ ਬੀ.ਜੇ.ਪੀ. ਸਰਕਾਰ ਨੇ ਧਾਰਾ 25ਬੀ ਲਾਗੂ ਨਾ ਕੀਤੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ, ਗਠਜੋੜ ਤਾਂ ਕੋਈ ਵੱਡੀ ਗੱਲ ਨਹੀਂ। ਇਹ ਗੱਲ ਮਨਜੀਤ ਸਿੰਘ ਜੀ ਕੇ ਨਹੀਂ ਅਕਾਲੀ ਦਲ ਬੋਲ ਰਿਹਾ ਹੈ। ਇਹ ਗੱਲ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਹੀ ਹੈ।ਅਕਾਲੀ ਦਲ ਧਾਰਾ 25 ਬੀ ਦੇ ਮਸਲੇ ਨੂੰ ਕਾਫੀ ਉਠਾ ਰਿਹਾ ਹੈ ਤੇ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਦਲਿਤ ਭਾਈਚਾਰੇ ਦਾ ਪੱਖ ਰੱਖਦੇ ਹੋਏ ਇਸ ਮਸਲੇ ਦੇ ਵਿਰੋਧ ‘ਚ ਬਿਆਨ ਵੀ ਦੇ ਚੁੱਕੇ ਹਨ।
ਉਨ੍ਹਾਂ ਕਿਹਾ, “ਅਕਾਲੀ ਦਲ ਹਮੇਸ਼ਾ ਧਾਰਾ 25 ਬੀ ਦਾ ਮਸਲਾ ਉਠਾਉਂਦਾ ਰਿਹਾ ਹੈ। ਇਹ ਸੱਤਾ ‘ਚ ਹੋਣ ਜਾਂ ਨਾ ਹੋਣ ਦਾ ਮਸਲਾ ਨਹੀਂ ਹੈ। ਕਿਉਂਕਿ ਇਹ ਮਸਲਾ ਸਿੱਖਾਂ ਦੀ ਵੱਖਰੀ ਪਛਾਣ ਨਾਲ ਜੁੜਿਆ ਹੋਇਆ ਹੈ। ਸਿੱਖ ਆਪਣੀ ਵੱਖਰੀ ਪਛਾਣ ਦਾ ਹੱਕ ਲੈ ਕੇ ਰਹਿਣਗੇ ਤੇ ਜਦੋਂ ਤੱਕ ਨਹੀਂ ਮਿਲਦਾ ਉਦੋਂ ਤੱਕ ਲੜਣਗੇ।”ਜੀ ਕੇ ਕਿਹਾ ਕਿ ਬੀਜੇਪੀ ਸਰਕਾਰ ਨਾਲ ਵਾਜਾਪਈ ਦੇ ਸਮੇਂ ਤੋਂ ਇਹ ਮਸਲਾ ਉਠਾਉਂਦੇ ਰਹੇ ਹਾਂ ਤੇ ਹੁਣ ਵੀ ਲਗਾਤਾਰ ਬੀਜੇਪੀ ਨਾਲ ਉਠਾ ਰਹੇ ਹਾਂ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸਾਡੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਅਸੀਂ ਬੀਜੇਪੀ ਨੂੰ ਹਰ ਸਮਲੇ ਤੇ ਸਹਿਯੋਗ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਸਿੱਖਾਂ ਨੂੰ ਵੱਖਰੀ ਪਛਾਣ ਮੰਨੇ ਜਾਂ ਨਾ ਪਰ ਅਸੀਂ ਆਪਣੇ ਆਂਪ ਨੂੰ ਵੱਖਰੀ ਹਸਤੀ ਮੰਨਦੇ ਹਾਂ।ਉਨ੍ਹਾਂ ਕਿਹਾ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਸਾਡੇ ਖ਼ਿਲਾਫ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਸਾਡਾ ਮਸਲਾ ਉਨ੍ਹਾਂ ਦੇ ਵਿਰੋਧ ‘ਚ ਨਹੀਂ ਹੈ ਤੇ ਹੁਣ ਬਿਨਾ ਗੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ