ਜਾ.ਸ, ਧਨਬਾਦ। ਕਾਂਗਰਸੀ ਨੇਤਾ ਨੀਰਜ ਸਿੰਘ ਅਤੇ ਝਰੀਆ ਦੀ ਕਾਂਗਰਸ ਵਿਧਾਇਕਾ ਪੂਰਨਿਮਾ ਨੀਰਜ ਸਿੰਘ ਦੇ ਪਤੀ ਸਮੇਤ ਚਾਰ ਲੋਕਾਂ ਦੀ ਹੱਤਿਆ ਦੇ ਮੁਲਜ਼ਮ ਯੂਪੀ ਦੇ ਗੈਂਗਸਟਰ ਅਮਨ ਸਿੰਘ ਦੀ ਧਨਬਾਦ ਜੇਲ੍ਹ ‘ਚ ਐਤਵਾਰ ਨੂੰ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ‘ਚ ਮੌਤ ਹੋ ਗਈ। ਉਸ ਨੂੰ ਸੱਤ ਗੋਲ਼ੀਆਂ ਮਾਰੀਆਂ ਗਈਆਂ। ਅਮਨ ਸਿੰਘ ਝਰੀਆ ਦੇ ਭਾਜਪਾ ਵਿਧਾਇਕ ਸੰਜੀਵ ਸਿੰਘ ਦੇ ਨਾਲ ਨੀਰਜ ਸਿੰਘ ਕਤਲ ਕੇਸ ਵਿੱਚ ਮੁਲਜ਼ਮ ਸੀ। ਇਸ ਕਤਲ ਕੇਸ ‘ਚ ਸੰਜੀਵ ਸਿੰਘ ਵੀ ਜੇਲ੍ਹ ਵਿੱਚ ਬੰਦ ਸੀ।
ਜਿਵੇਂ ਹੀ ਜੇਲ੍ਹ ‘ਚ ਝੜਪ ਸ਼ੁਰੂ ਹੋਈ ਤਾਂ ਜੇਲ੍ਹ ਪ੍ਰਸ਼ਾਸਨ ਨੇ ਘੰਟੀ ਵਜਾ ਦਿੱਤੀ। ਇਧਰ, ਸੂਚਨਾ ਮਿਲਣ ‘ਤੇ ਉੱਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜੇਲ੍ਹ ਦੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ।


