Ad-Time-For-Vacation.png

ਦੇਸ਼ ਭਗਤੀ ਅਤੇ ਦੇਸ਼ ਧ੍ਰੋਹ ਦੇ ਬਦਲਦੇ ਮਾਪ-ਦੰਡ

ਅੱਜਕਲ ਦੇਸ਼ ਭਰ ਵਿੱਚ ਦੇਸ਼-ਭਗਤੀ ਅਤੇ ਦੇਸ਼-ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਜੋ ਚਰਚਾ ਚਲ ਰਹੀ ਹੈ ਉਸ ਪੁਰ ਵਿਅੰਗ ਕਰਦਿਆਂ ਇੱਕ ਬੁਧੀਜੀਵੀ, ਸਹੀਰਾਮ ਨੇ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ‘ਦੇਸ਼ ਭਗਤਾਂ’ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵੱਧਦੀ ਜਾਂਦੀ। ਪ੍ਰੰਤੂ ਇਥੇ ਤਾਂ ਉਲਟਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼ਧ੍ਰੋਹੀਆਂ ਦੀ ਗਿਣਤੀ ਵੱਧਦੀ ਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਲਗਾਤਾਰ ਘਟਦੀ ਚਲੀ ਜਾ ਰਹੀ ਹੈ। ਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼ਧ੍ਰੋਹੀ ਗਿਣੇ-ਚੁਣੇ ਹੁੰਦੇ ਸਨ। ਉਹ ਜੋ ਅੱਤਵਾਦੀ ਹੁੰਦਾ ਸੀ, ਉਹ ਜੋ ਬੰਬ ਫੌੜਦਾ ਸੀ ਜਾਂ ਫਿਰ ਉਹ, ਜੋ ਦੇਸ਼ ਦੇ ਵਿਰੁਧ ਜਾਸੂਸੀ ਕਰਦਾ ਸੀ, ਬਸ ਉਹੀ ਦੇਸ਼ਧ੍ਰੋਹੀ ਹੁੰਦਾ ਸੀ। ਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਦੇਸ਼ ਭਗਤ ਹੁੰਦੇ ਸਨ। ਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਦੇਸ਼ਧ੍ਰੋਹੀ ਨਹੀਂ ਸੀ ਕਿਹਾ ਜਾਂਦਾ। ਇਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼ਧ੍ਰੋਹੀ ਨਹੀਂ ਸੀ ਮੰਨਿਆ ਗਿਆ। ਉਸ ਸਮੇਂ ਦੇਸ਼ ਭਗਤੀ ਲਈ ਕੋਈ ਸ਼ਰਤ ਨਹੀਂ ਸੀ, ਕੋਈ ਯੋਗਤਾ ਨਹੀਂ ਸੀ। ਉਸੇ ਬੁਧੀਜੀਵੀ ਅਨੁਸਾਰ, ਪਰ ਹੁਣ ਮਾਪ-ਦੰਡ ਸਖਤ ਹੋ ਗਏ ਹਨ। ਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀ। ਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇ। ਦੇਸ਼ ਭਗਤੀ ਮੌਲਿਕ ਅਧਿਕਾਰ ਨਹੀਂ ਕਿ ਸਾਰੇ ਹੀ ਉੁਸ ਪੁਰ ਆਪਣਾ ਦਾਅਵਾ ਕਰਨ ਲਗ ਪੈਣ। ਦੇਖਣਾ ਹੋਵੇਗਾ ਕਿ ਤਹਾਡੇ ਖਾਤੇ ਕਿਹੜੇ ਹਨ, ਤੁਹਾਡੀ ਰਾਜਨੀਤੀ ਕੀ ਹੈ? ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ, ਤੁਸੀਂ ਨਾਹਰਾ ਕਿਹੜਾ ਲਾਂਦੇ ਹੋ? ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੋਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘਟ ਹੁੰਦੇ ਹਨ ਅਤੇ ਬੇਰੁਜ਼ਗਾਰ ਬਹੁਤੇ, ਉਸੇ ਤਰ੍ਹਾਂ ਇਧਰ ਦੇਸ਼ ਭਗਤ ਘਟ ਹੋ ਗਏ ਹਨ ਤੇ ਦੇਸ਼ਧ੍ਰੋਹੀ ਜ਼ਿਆਦਾ। ਇਹ ਵੀ ਉਸੇ ਤਰ੍ਹਾਂ ਹੋ ਗਿਆ ਹੈ, ਜਿਵੇਂ ਰੇਲ ਦੇ ਡੱਬੇ ’ਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ, ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ਬੰਦ ਕਰ ਲੈਂਦੇ ਹਨ, ਤਾਂ ਜੋ ਹੋਰ ਕੋਈ ਅੰਦਰ ਦਾਖਲ ਨਾ ਹੋ ਸਕੇ। ਉਸੇ ਤਰ੍ਹਾਂ ਅੰਦਰ ਵਾਲਿਆਂ ਨੇ ਦੇਸ਼ ਭਗਤੀ ਦੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਹਨ। ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਲ ਹੋਣਾ ਬਹੁਤ ਹੀ ਮੁਸਕਲ ਹੋ ਗਿਆ ਹੈ।

ਆਪੋ-ਆਪਣੇ ਸੱਚ: ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤ੍ਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ, ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨਿਯਤੀ ਸਮਝ ਬੈਠੇ ਹਾਂ। ਇਤਨਾ ਹੀ ਨਹੀਂ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਇੱਥੇ ਹਰ ਕੋਈ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਪੁਰ ਠੋਸਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਦੁਸਰੇ ਦੇ ਸੱਚ ਨੂੰ ਨਾ ਤਾਂ ਉਹ ਸਵੀਕਾਰ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਇੱਕ ਕਲਮਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਉਨ੍ਹਾਂ ਦੇ ਆਪੋ-ਆਪਣੇ ਸੱਚ ਹੀ ਹੁੰਦੇ ਹਨ। ਕੁਝ ਸੱਚ ਤਾਂ ਉਸੇ ਤਰਜ਼ ਤੇ ਹੁੰਦੇ ਹਨ, ਜਿਵੇਂ ਕਿ ਇੱਕ ਪੁਰਾਣੀ ਲੋਕ-ਕਹਾਣੀ ਅਨੁਸਾਰ ‘ਅਨ੍ਹਿਆਂ ਲਈ ਹਾਥੀ ਦਾ ਸੱਚ’ ਸੀ। ਇਸੇ ਤਰ੍ਹਾਂ ਭਾਵੇਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚਲਾ ਕਨ੍ਹਈਆ ਕਾਂਡ ਹੋਵੇ ਜਾਂ ਫਿਰ ਹੈਦਰਾਬਾਦ ਕੇਂਦ੍ਰੀ ਯੂਨੀਵਰਸਿਟੀ ਦੀ ਰੋਹਿਤ ਵੇਮੁਲਾ ਆਤਮ-ਹਤਿਆ ਜਾਂ ਕੋਈ ਮੁਹੱਲਾ ਪਧੱਰ ਦੀ ਘਟਨਾ, ਲੋਕਾਂ ਦੇ ਸੱਚ ਵੱਖੋ-ਵੱਖਰੇ ਹੁੰਦੇ ਹਨ। ਜੇ ਉਨ੍ਹਾਂ ਸਾਰਿਆਂ ਦੀ ਘੋਖ ਕੀਤੀ ਜਾਏ ਤਾਂ ਪੂਰਾ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਹਰ ਘਟਨਾ ਦਾ ਕੋਈ ਇੱਕ ਪੱਖ ਹੀ ਲੈ ਲਉ, ਹਰ ਕੋਈ ਆਪਣੇ ਹੀ ਨਜ਼ਰੱਈਏ ਨਾਲ ਉਸਨੂੰ ਪੇਸ਼ ਕਰਦਾ ਵਿਖਾਈ ਦਿੰਦਾ ਹੈ। ਇਸਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕੀ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨ। ਪ੍ਰੰਤੂ ਅਜਿਹਾ ਤਾਂ ਸੰਭਵ ਹੁੰਦਾ ਹੈ, ਜੇ ਕਿਸੇ ਇੱਕ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦਸਿਆ ਜਾਏ। ਪ੍ਰੰਤੂ ਇਹ ਗਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦਸੇ ਨਹੀਂ ਜਾਂਦੇ ਜਾਂ ਫਿਰ ਗ਼ਲਤ ਦਸ ਦਿੱਤੇ ਜਾਂਦੇ ਹਨ। ਇਸ ਹਾਲਤ ਵਿੱਚ ਕੁਝ ਲੋਕੀ ਸੁਆਲ ਉਠਾਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਣ ਅਤੇ ਆਪਣੇ ਹਿਤ ਵਿੱਚ ਆਪੋ-ਆਪਣੀ ਹੀ ‘ਹਕੀਕਤ’ ਪੇਸ਼ ਕਰਨ ਅਤੇ ਉਸੇ ਨੂੰ ਹੀ ਮੰਨਵਾਣ ਦਾ ਸਮਾਂ ਜਾਂ ਦੌਰ ਆ ਗਿਆ ਹੈ। ਸ਼ਾਇਦ ਇਹੀ ਕਾਰਣ ਹੈ ਕਿ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਵਰਗ ਡੂੰਘੇ ਅਵਿਸ਼ਵਾਸ ਵਿੱਚ ਜ਼ਿੰਦਗੀ ਬਿਤਾਉਣ ਤੇ ਮਜਬੂਰ ਹੋ ਰਿਹਾ ਹੈ। ਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਵਾਲੇ ਦੀਆਂ ਨਜ਼ਰਾਂ ਵਿੱਚ ਜਾਂ ਪਹਿਲੇ ਦਾ ਭਰੋਸਾ ਦੂਸਰੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈ। ਸੁਆਲ ਉਠਦਾ ਹੈ ਕਿ ਕੀ ਅਜਿਹੇ ਮਾਹੌਲ ਵਿੱਚ ਏਕਤਾ ਦਾ ਅਲਾਪਿਆ ਜਾ ਰਿਹਾ ਰਾਗ ਕਾਰਗਰ ਹੋ ਸਕਦਾ ਹੈ? ਕੀ ਇਸੇ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵੱਧ ਸਕੇੇਗਾ?

…ਅਤੇ ਅੰਤ ਵਿੱਚ : ਦੇਸ਼ ਦਾ ਇੱਕ ਵਰਗ, ਜੋ ਅਜਿਹੇ ਸਾਰੇ ਝੰਝਟਾਂ ਤੋਂ ਦੂਰ ਹੈ, ਉਸਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ, ਜਿਸਨੂੰ ਅੱਧ-ਪੜ੍ਹਿਆ ਜਾਂ ਅਨਪੜ੍ਹ ਮੰਨਿਆ ਜਾਂਦਾ ਹੈ, ਦੇਸ਼ ਵਿੱਚ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਇਸ ਕੁਚੱਕਰ, ਅਰਧ-ਸੱਚ ਤੇ ਅਵਿਸ਼ਵਾਸ ਦੇ ਪੀੜਤ ਸਮਾਜ ਦੀ ਤੁਲਨਾ ਤੋਂ ਬਹੁਤ ਦੂਰ ਹੈ, ਉਹੀ ਦੇਸ਼ ਅਤੇ ਸਮਾਜ ਲਈ ਉਮੀਦ ਦੀ ਕਿਰਣ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Online-Marketing-Strategies-ad405-350
Ektuhi Gurbani App
Select your stuff
Categories
events_1
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.