ਅਜ਼ਮਾਨ ਬਜ਼ਾਰ ਸੰਯੁਕਤ ਅਰਬ ਅਮੀਰਾਤ ਵਿਚ ਫਲਾਂ ਅਤੇ ਸਬਜ਼ੀਆਂ ਦਾ ਸਭ ਤੋਂ ਵੱਡਾ ਬਜ਼ਾਰ ਹੈ। ਖਲੀਜ਼ ਟਾਈਮਸ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਇਹ ਅੱਗ ਇੰਡਸਟ੍ਰੀਅਲ ਏਰੀਆ ਵਿਚ ਲੱਗੀ ਹੈ। ਅੱਗ ਦੀਆਂ ਲੱਪਟਾਂ ਨੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਕਰੀਬ 7 ਗੱਡੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਘਟੋਂ-ਘੱਟ 4 ਕੇਂਦਰਾਂ ਦੇ ਸਿਵਲ ਡਿਫੈਂਸ ਅਫਸਰ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੇ ਸਨ। ਇਸ ਭਿਆਨਕ ਘਟਨਾ ਤੋਂ ਬਾਅਦ ਅਜ਼ਮਾਨ ਦੇ ਸਿਵਲ ਡਿਫੈਂਸ ਨੇ ਲੋਕਾਂ ਤੋਂ ਉਸ ਰਸਤੇ ‘ਤੇ ਨਾ ਜਾਣ ਲਈ ਕਿਹਾ ਹੈ। ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ, ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਇਲਾਕਾ ਖਾਲੀ ਕਰਾ ਕੇ ਪਾਣੀ ਫੋਮ ਪਾਉਣਾ ਸ਼ੁਰੂ ਕਰ ਦਿੱਤਾ ਸੀ।
ਕੋਰੋਨਾ ਕਾਰਨ ਖਾਲੀ ਸੀ ਬਜ਼ਾਰ
‘ਦਿ ਨੈਸ਼ਨਲ ਯੂ. ਏ. ਈ.’ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਕੋਰੋਨਾਵਾਇਰਸ ਕਾਰਨ ਪੂਰਾ ਇਲਾਕ ਖਾਲੀ ਸੀ। ਅਜਿਹੇ ਵਿਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਿਚ ਘੱਟ ਲੋਕ ਜ਼ਖਮੀ ਹੋਏ ਹੋਣਗੇ। ਰਿਪੋਰਟ ਮੁਤਾਬਕ ਅੱਗ ਕਾਰਨ ਪੂਰੇ ਇਲਾਕੇ ਵਿਚ ਧੂੰਆ ਫੈਲ ਗਿਆ। ਇਸ ਕਾਰਨ ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਮਾਂ ਰਹਿੰਦੇ ਹੋਏ ਹਸਪਤਾਲ ਨੂੰ ਖਾਲੀ ਕਰਾ ਲਿਆ ਗਿਆ। ਹੁਣ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪਰ ਇਹ ਦੱਸਿਆ ਜਾ ਰਿਹਾ ਹੈ ਇਹ ਇਕ ਅੱਗ ਇਕ ਈਰਾਨੀ ਮੰਡੀ ਤੋਂ ਲੱਗਣੀ ਸ਼ੁਰੂ ਹੋਈ ਅਤੇ ਫਿਰ ਦੇਖਦੇ ਹੀ ਦੇਖਦੇ ਪੂਰੇ ਬਜ਼ਾਰ ਵਿਚ ਫੈਲ ਗਈ। ਫਿਲਹਾਲ, ਇਸ ਘਟਨਾ ਵਿਚ ਕਿਸੇ ਦੀ ਮਾਰੇ ਜਾਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਿਚ ਕਰੋੜਾ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।