ਦੁਬਈ ‘ਚ ਖੁੱਲ੍ਹੀ ਇਕ ਹੋਰ ਭਾਰਤੀ ਦੀ ਕਿਸਮਤ, ਲੱਗੀ 10 ਲੱਖ ਡਾਲਰ ਦੀ ਲਾਟਰੀ

ਖਲੀਜ਼ ਟਾਈਮਸ ਦੀ ਖਬਰ ਦੇ ਮੁਤਾਬਕ ਸ਼ਾਰਜਾਹ ‘ਚ ਇਕ ਆਟੋ ਵਰਕਸ਼ਾਪ ‘ਚ ਕੰਮ ਕਰ ਰਹੇ ਪਿੰਟੋ ਨੇ ਆਨਲਾਈਨ ਖਰੀਦੀ ਗਈ ਇਕ ਟਿਕਟ ‘ਤੇ 10 ਲੱਖ ਡਾਲਰ ਦੀ ਰਾਸ਼ੀ ਜਿੱਤੀ। ਕੇਰਲ ਮੂਲ ਦੇ ਪਿੰਟੋ ਆਪਣੇ ਸਾਥੀ ਤੇ ਕੇਰਲ ਦੇ ਹੀ ਰਹਿਣ ਵਾਲੇ ਫ੍ਰਾਂਸਿਸ ਸੇਬੇਸਟੀਅਨ ਦੇ ਨਾਲ ਇਨਾਮ ਦੀ ਰਾਸ਼ੀ ਸ਼ਾਂਝੀ ਕਰਨਗੇ। ਸੇਬੇਸਟੀਅਨ ਨੇ ਇਕ ਹਜ਼ਾਰ ਦਿਰਹਮ (278 ਡਾਲਰ) ਦੀ ਟਿਕਟ ਦਾ ਅੱਧਾ ਖਰਚ ਚੁੱਕਿਆ ਸੀ।
ਦੱਸਣਯੋਗ ਹੈ ਕਿ ਦੁਬਈ ‘ਚ ਭਾਰਤੀਆਂ ਦਾ ਲਾਟਰੀ ਜਿੱਤਣਾ ਜਿਵੇਂ ਆਮ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਰਲ ਦੇ ਹੀ ਨੌਜਵਾਨ ਜਾਨ ਵਰਗਿਸ ਨੇ ਦੁਬਈ ‘ਚ 12 ਮਿਲੀਅਨ ਦਿਰਹਮ ਦਾ ਲਾਟਰੀ ਜਿੱਤੀ ਸੀ। ਪਿਛਲੇ ਸਾਲ 10 ਲੋਕਾਂ ਦੀ ਲਾਟਰੀ ਲੱਗੀ ਸੀ, ਜਿਨ੍ਹਾਂ ‘ਚੋਂ 8 ਭਾਰਤੀ ਸਨ। ਪਿਛਲੇ ਸਾਲ ਦੇ ਲਾਟਰੀ ਡ੍ਰਾਅ ‘ਚ ਹਰੇਕ ਨੂੰ 1.78 ਕਰੋੜ ਰੁਪਏ ਮਿਲੇ ਸਨ। ਇਸ ਤੋਂ ਪਹਿਲਾਂ ਕਰਜ਼ੇ ਹੇਠ ਦੱਬੇ ਇਕ ਭਾਰਤੀ ਨੂੰ 8.5 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.