ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਦੀਵਾਲਾ ਵਿਖੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸਪੋਰਟਸ ਕਲੱਬ ਦੀਵਾਲਾ ਵੱਲੋਂ 23 ਤੇ 24 ਦਸੰਬਰ ਨੂੰ ਦੋ ਰੋਜ਼ਾ ਚੌਥਾ ਸ਼ਹੀਦੀ ਜੋੜ ਮੇਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਖਪ੍ਰਰੀਤ ਸਿੰਘ ਤੇ ਗੁਰਪ੍ਰਰੀਤ ਸਿੰਘ ਦੀਵਾਲਾ ਨੇ ਦੱਸਿਆ 23 ਦਸੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਡੀਐੱਮਸੀ ਲੁਧਿਆਣਾ ਤੋਂ ਡਾਕਟਰਾਂ ਦੀ ਟੀਮ ਖ਼ੂਨ ਇਕੱਤਰ ਕਰੇਗੀ। 24 ਦਸੰਬਰ ਨੂੰ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਤੇ ਸਮੂਹ ਜੰਗੀ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਮਨਾਇਆ ਜਾਵੇਗਾ। ਸਵੇਰ ਮੌਕੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਢਾਡੀ ਜਥਾ ਗਿਆਨੀ ਸਨਮੁੱਖ ਸਿੰਘ ਛਬੀਲਾ ਈਸੜੂ ਵਾਲੇ ਆਪਣੀ ਵੀਰ ਰਸੀ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਨ੍ਹਾਂ ਤੋਂ ਇਲਾਵਾ ਹੋਰ ਕੀਰਤਨੀਏ ਜਥੇ ਤੇ ਢਾਡੀ ਜਥੇ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਇਲਾਕੇ ਦੀ ਸੰਗਤ ਨੂੰ ਇਸ ਖੂਨਦਾਨ ਕੈਂਪ ਤੇ ਸ਼ਹੀਦੀ ਜੋੜ ਮੇਲ ‘ਤੇ ਪੁੱਜਣ ਦੀ ਅਪੀਲ ਕੀਤੀ।