ਦਿੱਲੀ ਵਿਚ ਕੇਜਰੀਵਾਲ ਤੇ ਕਾਂਗਰਸੀ ਉਡੇ ਤੇ ਭਗਵੇਂ ਆ ਗਏ

ਦਿੱਲੀ ਵੀ ਭਗਵੇਂ ਰੰਗ ਵਿਚ ਰੰਗੀ ਗਈ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨਿਆਂ ਉਤੇ ਪਾਣੀ ਫਿਰ ਗਿਆ ਹੈ। ਦਿੱਲੀ ਦੀ ਜਨਤਾ ਨੇ ਕਾਂਗਰਸ ਨੂੰ ਨਕਾਰਿਆ ਅਤੇ ਅਜੈ ਮਾਕਨ ਨੇ ਉਨ੍ਹਾਂ ਦਾ ਫ਼ੈਸਲਾ ਪ੍ਰਵਾਨ ਕਰਦਿਆਂ ਅਸਤੀਫ਼ਾ ਦੇ ਦਿਤਾ ਹੈ। ਕਾਂਗਰਸ ਨੂੰ ਦਿੱਲੀ ਦੀ ਹਾਰ ਤੋਂ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਵਾਸਤੇ ਅਪਣੇ ਆਪ ਨੂੰ ਸੁਧਾਰਨਾ ਅਤੇ ਇਕਜੁਟ ਕਰਨਾ ਕਿੰਨਾ ਜ਼ਰੂਰੀ ਹੋ ਗਿਆ ਹੈ ਨਹੀਂ ਤਾਂ ਕਾਂਗਰਸ ਦਾ ਭਾਰਤ ਦੀ ਸਿਆਸਤ ਵਿਚੋਂ ਨਾਂ ਹੀ ਖ਼ਤਮ ਹੋ ਜਾਵੇਗਾ। ਇਹ ਠੀਕ ਹੈ ਕਿ ਸਮਾਂ ਬਦਲਦਾ ਰਹਿੰਦਾ ਹੈ ਪਰ ਇਸ ਗਿਰਾਵਟ ਤੋਂ ਉਠਣ ਵਾਸਤੇ ਕਾਂਗਰਸ ਨੂੰ ਇਕ ਵੱਡੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਵਲੋਂ ਅਪਣੇ ਖ਼ਾਸ ਵਰਕਰਾਂ ਕੋਲੋਂ ਅਪਣੀ ਵਾਹਵਾ ਕਰਵਾਈ ਜਾਣਾ, ਜਨਤਾ ਨੂੰ ਸੰਕੇਤ ਦੇਂਦਾ ਹੈ ਕਿ ਕਾਂਗਰਸ ਅੰਦਰ ਕੋਈ ਵੀ ਤਬਦੀਲੀ ਨਹੀਂ ਆ ਰਹੀ। ਦੂਜੀ ਹਾਰਨ ਵਾਲੀ ਪਾਰਟੀ ‘ਆਪ’ ਸ਼ਾਇਦ ਸਿਆਸੀ ਇਤਿਹਾਸ ਵਿਚ ਇਕੋ ਇਕ ਪਾਰਟੀ ਹੋਵੇਗੀ ਜੋ ਜਿਸ ਤੇਜ਼ੀ ਨਾਲ ਉੱਪਰ ਚੜ੍ਹੀ ਸੀ, ਉਸੇ ਤੇਜ਼ੀ ਨਾਲ ਡਿਗਦੀ ਜਾ ਰਹੀ ਹੈ।

ਪਰ ਕਾਂਗਰਸ ਆਗੂਆਂ ਅਤੇ ‘ਆਪ’ ਆਗੂਆਂ ਵਿਚ ਫ਼ਰਕ ਇਹ ਹੈ ਕਿ ਕਾਂਗਰਸ ਦੇ ਆਗੂ ਅਪਣੀ ਹਾਰ ਦੀ ਜ਼ਿੰਮੇਵਾਰੀ ਅਪਣੇ ਉਤੇ ਲੈਣ ਨੂੰ ਤਿਆਰ ਹਨ ਪਰ ‘ਆਪ’ ਹਰ ਵੇਲੇ ਕਿਸੇ ਹੋਰ ਉਤੇ ਇਲਜ਼ਾਮ ਲਾਉਂਦੀ ਰਹਿਣਾ ਚਾਹੁੰਦੀ ਹੈ ਅਤੇ ਹੁਣ ਉਨ੍ਹਾਂ ਨੇ ਈ.ਵੀ.ਐਮ. ਮਸ਼ੀਨਾਂ ਨੂੰ ਕਸੂਰਵਾਰ ਮੰਨ ਲਿਆ ਹੈ। ਈ.ਵੀ.ਐਮ. ਮਸ਼ੀਨਾਂ ਵਿਚ ਖ਼ਾਮੀਆਂ ਜ਼ਰੂਰ ਹਨ ਪਰ ਚੋਣ ਮਗਰੋਂ ਦੇ ਜਿਹੜੇ ਸਰਵੇਖਣ ਵੋਟਾਂ ਪਾ ਕੇ ਬਾਹਰ ਆਉਣ ਵਾਲੇ ਵੋਟਰਾਂ ਨਾਲ ਗੱਲ ਕਰ ਕੇ ਤਿਆਰ ਕੀਤੇ ਗਏ, ਉਹ ਵੀ ‘ਆਪ’ ਦਾ ਸਫ਼ਾਇਆ ਦਸ ਰਹੇ ਸਨ। ਇਹ ਸਰਵੇਖਣ ਈ.ਵੀ.ਐਮ. ਦੇ ਸਿਰ ਤੇ ਨਹੀਂ ਹੋਏ ਸਨ। ਪਰ ਅਰਵਿੰਦ ਕੇਜਰੀਵਾਲ ਕਦੇ ਲੋਕਾਂ ਦੀ ਰਾਏ ਸੁਣਨਾ ਚਾਹੁੰਦੇ ਹੀ ਨਹੀਂ। ਉਹ ਸਿਰਫ਼ ਅਪਣੇ ‘ਮੁੰਗੇਰੀ ਲਾਲ ਦੇ ਸੁਪਨਿਆਂ’ ਦੀ ਦੁਨੀਆਂ ਵਿਚ ਰਹਿੰਦੇ ਹਨ ਅਤੇ ਅਸਲੀਅਤ ਨੂੰ ਸਵੀਕਾਰਨ ਵਾਸਤੇ ਤਿਆਰ ਨਹੀਂ ਹੁੰਦੇ। ਇਹ ਹਾਰ ਅਸਲ ਵਿਚ ਉਨ੍ਹਾਂ ਦੀ ਅਪਣੀ ਹਾਰ ਹੈ ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਵਜੋਂ ਕੰਮ ਤਾਂ ਕਰਦੇ ਹੀ ਨਹੀਂ। ਉਨ੍ਹਾਂ ਨਾਲ ਜੁੜੇ ਸਾਰੇ ‘ਆਪ’ ਦੇ ਸਮਰਥਕਾਂ ਦੀਆਂ ਉਮੀਦਾਂ ਉਤੇ ਪਾਣੀ ਫੇਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.