ਡੈਲਟਾ:- ਕਮਿਊਨਟੀ ਦੀ ਬੜੀ ਚਿਰਾਂ ਤੋਂ ਮੰਗ ਸੀ ਕਿ ਅਸਥੀਆਂ ਪਾਉਂਣ ਵਾਸਤੇ ਇਥੇ ਹੀ ਲੋਅਰਮੇਨਲੈਂਡ ਵਿੱਚ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।ਭਾਵੇਂ ਹੋਰਾਂ ਮਿਉਂਸਪੈਲਟੀਆਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਯਤਨ ਹੋ ਰਹੇ ਹਨ ਪਰ ਡੈਲਟਾ ਦੀ ਮਿਉਂਸਪੈਲਟੀ ਨੇ ਕਮਿਊਨਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫਰੇਜ਼ਰ ਦਰਿਆ ਕਿਨਾਰੇ ਬਹੁਤ ਹੀ ਰਮਣੀਕ ਜਗ੍ਹਾ ਦੀ ਨਿਸ਼ਾਨ ਦੇਹੀ ਕਰਕੇ ਅਸਥੀਆਂ ਪਾਉਣ ਵਾਲੇ ਘਾਟ ਦੇ ਹੱਕ ਵਿੱਚ 20 ਜਨਵਰੀ 2025 ਦਿਨ ਸੋਮਵਾਰ ਨੰੁ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ।ਇਹ ਜਗ੍ਹਾ ਡੈਲਟਾ ਵਿੱਚ ਹਸਟਨ ਰੋਡ ਦੇ ਅਖੀਰ ਉੱਤਰ ਵਾਲੇ ਪਾਸੇ ਸਥਿਤ ਹੈ।ਵਰਨਣਯੋਗ ਹੈ ਕਿ ਸਾਡੀ ਕਮਿਊਨਟੀ ਦੇ ਹੋਣਹਾਰ ਉਤਸ਼ਾਹੀ ਕੌਂਸਲਰ ਜੱਸੀ ਦੁਸਾਂਝ ਲੰਮੇ ਸਮੇਂ ਤੋਂ ਡੈਲਟਾ ਦੇ ਮੇਅਰ ਜਾਰਜ਼ ਹਾਰਵੀ ਨਾਲ ਵਿਚਾਰਾਂ ਕਰ ਰਹੇ ਸਨ ਕਿ ਕਮਿਊਨਟੀ ਵਾਸਤੇ ਅਸਥੀਆਂ ਪਾਉਂਣ ਲਈ ਵਾਲੇ ‘ਅਸਥੀ-ਘਾਟ’ ਦੀ ਸਖਤ ਲੋੜ ਹੈ। ਜੱਸੀ ਦੁਸਾਂਝ ਦੇ ਸੁਝਾਅ ਤੇ ਮੇਅਰ ਜਾਰਜ਼ ਹਾਰਵੀ ਨੇ ਬਿਨਾ ਕਿਸੇ ਝਿਜਕ ਤੋਂ ਇਹ ਮਤਾ ਕੌਂਸਲ ਵਿੱਚ ਲਿਆਂਦਾ ਜਿਸਨੂੰ ਸਾਰੀ ਕੌਂਸਲ ਨੇ ਨਿਰ-ਵਿਰੋਧ ਪਾਸ ਕਰ ਦਿੱਤਾ।ਇਸ ਪ੍ਰੋਜੈਕਟ ਲਈ ਐਮ.ਐਲ.ਏ ਰਵੀ ਕਾਹਲੋਂ ਦੀ ਪੂਰੀ ਹਮਾਇਤ ਰਹੀ।ਡੈਲਟਾ ਕੌਂਸਲ ਨੇ ਇਸ ਪ੍ਰੋਜੈਕਟ ਲਈ ਸਟਾਫ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਕੀ-ਕੀ ਜਰੂਰਤਾਂ ਹਨ, ਕਿੰਨਾ ਖਰਚਾ ਹੋਵੇਗਾ, ਵਾਤਾਵਰਣ ਰਿਪੋਰਟ ਆਦਿ ਸਭ ਮਿਉਂਸਪੈਲਟੀ ਸਾਹਮਣੇਂ ਰੱਖੋ ਤਾਂ ਕਿ ਅੜਿਚਣਾਂ ਦੂਰ ਕਰਕੇ ਅਸਥੀ ਘਾਟ ਨੂੰੂ ਚਾਲੂ ਕੀਤਾ ਜਾ ਸਕੇ।
ਡੈਲਟਾ ਦੇ ਮੇਅਰ ਜਾਰਜ਼ ਹਾਰਵੀ ਨੂੰ ਇਸ ਮਤੇ ਲਈ ਫਾਈਵ ਰਿਵਰ ਫਿਊਨਰਲ ਸੁਸਾਇਟੀ ਵੱਲੋਂ ਵੀ ਭਰਪੂਰ ਸਹਿਯੋਗ ਮਿਲਿਆ। ਇਸ ਪ੍ਰੋਜੈਕਟ ਸਬੰਧੀ ਕੋਈ ਸੁਝਾਅ ਜਾ ਸਹਿਯੋਗ ਕਰਨ ਲਈ ਕੋਈ ਸੰਪਰਕ ਕਰਨਾ ਚਹੂੰਦਾ ਹੈ ਤਾਂ 604-763-4232 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ