ਸਟਾਫ ਰਿਪੋਰਟਰ, ਖੰਨਾ : ਦਿੱਲੀ ਪਬਲਿਕ ਸਕੂਲ ਖੰਨਾ ਦੇ ਚਾਰ ਵਿਦਿਆਰਥੀਆਂ ਦੀ ਵੱਕਾਰੀ ਪ੍ਰਤਿਭਾ ਖੋਜ ਪੋ੍ਗਰਾਮ ਵਿਦਿਆਰਥੀ ਵਿਗਿਆਨ ਮੰਥਨ (ਵੀਵੀਐੱਮ) ਦੇ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ, ਜਿਨ੍ਹਾਂ ‘ਚ ਦਸਵੀਂ ਜਮਾਤ ਦੀ ਅਨੰਨਿਆ ਗੋਇਲ, ਅੱਠਵੀਂ ਜਮਾਤ ਦੀ ਵਹਿਨੂਰ ਕੌਰ, ਸੱਤਵੀਂ ਜਮਾਤ ਦੇ ਰਿਸ਼ਿਤ ਮੈਨਰੋ ਤੇ ਵੰਸ਼ ਭਾਂਬਰੀ ਚੁਣੇ ਗਏ ਹਨ।
ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਰਾਖੀ ਠਾਕੁਰ ਨੇ ਦੱਸਿਆ ਵਿਦਿਆਰਥੀ ਵਿਗਿਆਨ ਮੰਥਨ ਐੱਨਸੀਈਆਰਟੀ ਤੇ ਐੱਨਸੀਐੱਸਐੱਮ ਜੋ ਕਿ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੀ ਇਕ ਸੰਸਥਾ ਹੈ ਵੱਲੋਂ ਕਰਵਾਇਆ ਜਾਂਦਾ ਹੈ। ਇਹ ਇਕ ਰਾਸ਼ਟਰ ਪੱਧਰੀ ਪੋ੍ਗਰਾਮ ਹੈ ਜਿਸ ਦਾ ਉਦੇਸ਼ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਵਿਗਿਆਨਕ ਯੋਗਤਾ ਨੂੰ ਪਛਾਣਨਾ ਤੇ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਸਕੂਲ ਚੇਅਰਮੈਨ ਡੀਐੱਸ ਬੈਂਸ ਨੇ ਇਸ ਪ੍ਰਰਾਪਤੀ ‘ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਪਹਿਲੀ ਹੀ ਕੋਸ਼ਿਸ਼ ‘ਚ ਡੀਪੀਐੱਸ ਖੰਨਾ ਦੇ ਚਾਰ ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲੇ ‘ਚ ਚੋਣ ਇਸ ਗੱਲ ਦਾ ਸਬੂਤ ਹੈ ਕਿ ਸਕੂਲ ਉੱਚ ਪੱਧਰੀ ਸਿੱਖਿਆ ਨੂੰ ਆਪਣਾ ਪਹਿਲਾ ਉਦੇਸ਼ ਮੰਨਦਾ ਹੈ। ਉਨ੍ਹਾਂ ਕਿਹਾ ਸਕੂਲ ਦੀਆਂ ਸਖ਼ਤ ਨੀਤੀਆਂ ਦੇ ਸਿੱਟੇ ਵਜੋਂ ਹਰ ਸਾਲ ਵਿਦਿਆਰਥੀ ਕਈ ਵਿੱਦਿਅਕ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।


