ਸਟਾਫ ਰਿਪੋਰਟਰ, ਖੰਨਾ : ਡੀਪੀਐੱਸ ਖੰਨਾ ਦੀ ਬਾਰ੍ਹਵੀਂ ਜਮਾਤ ਦੀ ਅਨੰਨਿਆ ਰਾਓ ਨੇ ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ ਵੱਲੋਂ ਜਲੰਧਰ ਵਿਖੇ ਕਰਵਾਏ ਰਾਜ ਪੱਧਰੀ ਮੁਕਾਬਲੇ ‘ਚ ਕਰਾਟੇ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਚਮਕਾਇਆ। ਉਸ ਨੇ ਕੁਮੀਤੇ ਫਾਰਮ ‘ਚ ਅੰਡਰ-19, 64 ਕਿੱਲੋਗ੍ਰਾਮ ‘ਚ ਇਹ ਤਗਮਾ ਹਾਸਲ ਕੀਤਾ। ਉਸ ਨੂੰ ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਦੁਆਰਾ ਕਰਵਾਏ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ ਹੈ। ਇਸ ਦੌਰਾਨ ਚੇਅਰਮੈਨ ਡੀਐੱਸ ਬੈਂਸ ਨੇ ਅਨੰਨਿਆ ਨੂੰ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ‘ਚ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਉਸ ਨੇ ਮਾਰਸ਼ਲ ਆਰਟਸ ਦੇ ਖੇਤਰ ‘ਚ ਬੇਮਿਸਾਲ ਹੁਨਰ ਤੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਉਸ ਦਾ ਸ਼ਾਨਦਾਰ ਪ੍ਰਦਰਸ਼ਨ ਡੀਪੀਐੱਸ ਖੰਨਾ ਦੇ ਹਰੇਕ ਵਿਦਿਆਰਥੀ ਨੂੰ ਨਿਰੰਤਰ ਸਿਖਲਾਈ ਤੇ ਪ੍ਰਦਾਨ ਕੀਤੇ ਮੌਕਿਆਂ ਨੂੰ ਦਰਸਾਉਂਦਾ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


