ਵਾਸ਼ਿੰਗਟਨ : ਡਿਮੈਂਸ਼ੀਆ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਹਾਲੇ ਤਕ ਇਸ ਨਾਲ ਨਿਪਟਣ ਦਾ ਕੋਈ ਕਾਰਗਰ ਤਰੀਕਾ ਈਜਾਦ ਨਹੀਂ ਹੋ ਸਕਿਆ। ਪਰ ਅਮਰੀਕੀ ਖੋਜਾਰਥੀਆਂ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਨੂੰ ਜ਼ਿੰਦਗੀ ਨਾਲ ਜੁੜੀਆਂ ਪੁਰਾਣੀ ਅਤੇ ਮੌਜੂਦਾ ਘਟਨਾਵਾਂ ਬਾਰੇ ਦੱਸ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ।ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਨੂੰ ਸਾਹਿਤ, ਫ਼ਿਲਮ ਜਾਂ ਸੰਗੀਤ ਦੇ ਜ਼ਰੀਏ ਪੀੜਤਾਂ ਦੇ ਸਾਹਮਣੇ ਪੇਸ਼ ਕਰਨ ਨਾਲ ਉਨ੍ਹਾਂ ਨੂੰ ਇਸ ਮਾਨਸਿਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਮਾਹਿਰਾਂ ਦੇ ਮੁਤਾਬਿਕ ਇਸ ਪ੍ਰਕਿਰਿਆ ਨਾਲ ਪੀੜਤ ਉਨ੍ਹਾਂ ਘਟਨਾਵਾਂ ਬਾਰੇ ਸੋਚਦੇ ਹਨ, ਜਿਸ ਨਾਲ ਸਬੰਧਿਤ ਨਿਊਰਾਨ ਸਰਗਰਮ ਹੋ ਜਾਂਦੇ ਹਨ।ਜ਼ਿਕਰਯੋਗ ਹੈ ਕਿ ਡਿਮੈਂਸ਼ੀਆ ‘ਚ ਲੋਕ ਯਾਦਦਾਸ਼ਤ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਕੁੱਝ ਵੀ ਯਾਦ ਰੱਖਣ ‘ਚ ਅਸਮਰਥ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦਾ ਰੋਜ਼ਮਰ੍ਹਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਗੋਡਿਆਂ ਦੀ ਦਰਦ ਅਤੇ ਹੋਮਿਓਪੈਥੀ
ਆਪਣੀ ਬਣਤਰ ਕਾਰਣ ਮਨੁੱਖ ਦੇ ਗੋਡੇ ਸਿਰਫ਼ ਅੱਗੇ ਜਾਂ ਪਿੱਛੇ ਨੂੰ ਹੀ ਮੁੜ ਸਕਦੇ ਹਨ। ਗੋਡਿਆਂ ਵਿੱਚ ਚੰਦਰਮਾ ਆਕਾਰ ਦੀ ਝਿੱਲੀ ਅਤੇ ਦੋਵਾਂ ਪਾਸੇ ਲਿਗਾਮੈਂਟਸ