ਹਰਮੇਸ਼ ਸਰੋਆ, ਫਗਵਾੜਾ : ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਕਮਰਸ਼ੀਅਲ ਵਾਹਨਾਂ ਦੇ ਮਾਲਕਾਂ ਅਤੇ ਡਰਾਈਵਰਾਂ ਅਤੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ। ਇਸੇ ਹੀ ਸਬੰਧ ਵਿਚ ਵਧੀਕ ਡਾਇਰੈਕਟਰ ਜਨਰਲ ਆਫ਼ ਟ੍ਰੈਫਿਕ ਪੰਜਾਬ ਚੰਡੀਗੜ੍ਹ, ਸੀਨੀਅਰ ਪੁਲਿਸ ਕਪਤਾਨ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਪੂਰਥਲਾ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵੱਲੋਂ ਲਗਾਤਾਰ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ ਵੱਖ-ਵੱਖ ਯੂਨੀਅਨ ਗੌਤਮ ਰੋਡ ਕਰੀਅਰ, ਦਵਿੰਦਰ ਟਰਾਂਸਪੋਰਟ ਕੰਪਨੀ, ਫਰੈਂਡਸ ਮਿੰਨੀ ਟਰੱਕ ਯੂਨੀਅਨ, ਪਿੰ੍ਸ ਟੈਕਸੀ ਸਟੈਂਡ ਫਗਵਾੜਾ-ਕਪੂਰਥਲਾ ਡਰਾਈਵਰਾਂ ਅਤੇ ਮਾਲਕਾਂ ਨਾਲ ਸੈਮੀਨਾਰ ਕੀਤੇ ਗਏ। ਜਦ ਵੀ ਨੈਸ਼ਨਲ ਹਾਈਵੇ, ਸਟੇਟ ਹਾਈਵੇ ਤੇ ਡਰਾਈਵਿੰਗ ਕਰਦੇ ਹਾਂ ਖਾਸ ਕਰ ਕੇ ਕਮਰਸ਼ੀਅਲ ਵ੍ਹੀਕਲ ਹੋਲੀ ਚਲਣ ਵਾਲੀ ਲੇਨ ਵਿਚ ਵਾਹਨ ਚਲਾਇਆ ਜਾਵੇ, ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਜੇ ਵਾਹਨ ਚਾਲਕ ਅਜਿਹਾ ਨਹੀਂ ਕਰਦੇ ਤਾਂ ਮੋਟਰ ਵ੍ਹੀਕਲ ਐਕਟ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਟਰੱਕਾਂ, ਟਿਪਰਾਂ, ਟਰੈਕਟਰਾਂ-ਟਰਾਲੀਆਂ, ਟਾਟਾ 207,407, ਕੈਂਟਰ ਕਮਰਸ਼ੀਅਲ ਵ੍ਹੀਕਲਾਂ ਦੇ ਉਪਰ ਓਵਰ ਲੋਡ ਨਾ ਕੀਤਾ ਜਾਵੇ। ਟਰੱਕ ,ਟਿਪਰਾਂ, ਘੋੜੇ, ਟਰਾਲੇ ਅਤੇ ਹੈਵੀ ਵ੍ਹੀਕਲਜ਼ ਦੇ ਪਿੱਛੇ ਅੰਡਰਗਾਰਡ ਲਗਵਾਉਣਾ ਜ਼ਰੂਰੀ ਹੈ। ਰਿਫਲੈਕਟਿਵ-ਰੇਡੀਅਮ ਟੇਪਾਂ ਲਗਵਾਉਣੀਆਂ ਜ਼ਰੂਰੀ ਹਨ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਆਮ ਪਬਲਿਕ ਨੂੰ ਵੀ ਰਾਤ ਦੇ ਸਮੇਂ ਵਾਹਨ ਚਲਾਉਣ ਸਮੇਂ ਹਾਈ ਬੀਮ ਲਾਈਟ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਹਾਈ ਬੀਮ ਲਾਈਟ ਨਾਲ ਨੈਸ਼ਨਲ ਹਾਈਵੇ ਸਟੇਟ ਹਾਈਵੇ ਅਤੇ ਹੋਰ ਿਲੰਕ ਸੜਕਾਂ ‘ਤੇ ਪੈਦਲ ਆ ਰਹੇ ਵਿਅਕਤੀਆਂ, ਸਾਈਕਲ ਸਵਾਰ, ਦੋ ਪਹੀਆਂ ਵਾਹਨ ਸਵਾਰ, ਘੋੜਾ ਰੇਹੜੀ ਆਦਿ ਨਾਲ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਚਾਰ ਪਹੀਆਂ ਵਾਹਨ ਕਾਰਾਂ, ਜੀਪਾਂ ਅਤੇ ਹੋਰ ਵਾਹਨ ਚਲਾਉਣ ਸਮੇਂ ਡਰਾਈਵਰ ਨਾਲ ਬੈਠੀਆਂ ਸਵਾਰੀਆਂ ਅਤੇ ਪਿੱਛੇ ਬੈਠੀਆਂ ਸਵਾਰੀਆਂ ਨੂੰ ਸੀਟ ਬੈਲਟ ਲਗਵਾਉਣੀ ਜ਼ਰੂਰੀ ਹੈ। ਸੜਕੀ ਹਾਦਸੇ ਇਹ ਕੇਵਲ ਮਨੁੱਖੀ ਗਲਤੀ ਹੈ ਨਾ ਕਿ ਕੁਦਰਤੀ। ਸੜਕ ‘ਤੇ ਵਾਹਨ ਚਲਾਉਣ ਸਮੇਂ ‘ਰੱਖਿਆਤਮਕ ਡਰਾਈਵਿੰਗ’ ਕਰਨੀ ਚਾਹੀਦੀ ਹੈ, ਹੋਸ਼ ਨਾਲ ਵਾਹਨ ਚਲਾਓ ਜੋਸ਼ ਨਾਲ ਨਹੀਂ। ਇਸ ਮੌਕੇ ਸਬ-ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਟ੍ਰੈਫਿਕ, ਏਐੱਸਆਈ ਬਲਵਿੰਦਰ ਸਿੰਘ ਨਟਕਰ, ਏਐੱਸਆਈ ਅਮਰਜੀਤ ਸਿੰਘ ਟ੍ਰੈਫਿਕ ਫਗਵਾੜਾ ਏਐੱਸਆਈ ਗੁਰਬਚਨ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਆਦਿ ਹਾਜ਼ਰ ਸਨ।