Ad-Time-For-Vacation.png

ਟਰੰਟੋ ਵਿੱਚ ਪੰਜਾਬ ਦੀ ਵੱਖਰੀ ਨੁਮਾਇਸ਼ ਦਾ ਵਿਰੋਧ

ਟਰੰਟੋ:-ਸਿੱਖੀ ਵਿਰੋਧੀ ਲਾਬੀ ਵਲੋਂ ਸਿੱਖਾਂ ਦੇ ਖਿਲਾਫ ਘਟੀਆ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਦੀ ਇੱਕ ਛੇਕੜਲੀ ਉਦਾਹਰਣ ਉਂਟਾਰੀਓ ਦੇ ਬਰੈਂਪਟਨ ਸ਼ਹਿਰ ਵਿੱਚ 14 ਜੁਲਾਈ ਤੋਂ ਸ਼ੁਰੂ ਹੋਏ ਸੱਭਿਆਚਾਰਕ ਮੇਲੇ ਦੀ ਹੈ, ਜਿਸ ਵਿੱਚ ਇਸ ਵਾਰ ਪੰਜਾਬ ਸਬੰਧੀ ਇੱਕ ਵੱਖਰੀ ਪ੍ਰਦਰਸ਼ਨੀ ਲਗਾਈ ਜਾਵੇਗੀ। ‘ਬਰੈਂਪਟਨ ਗਾਰਡੀਅਨ’ ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਬਾਰੇ ਵੱਖਰੀ ਨੁਮਾਇਸ਼ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਹੈ ਅਤੇ ਇਸ ਨੁਮਾਇਸ਼ ਨੂੰ ਹਟਾਉਣ ਲਈ ਮੇਲੇ ਦੇ ਪ੍ਰਬੰਧਕਾਂ ਨੂੰ ਵੀ ਮਿਲੇ ਹਨ। ਕਈ ਗੈਰ ਸਿੱਖ ਸੰਗਠਨਾ ਨੇ ਵੀ ਪੰਜਾਬ ਬਾਰੇ ਵੱਖਰੀ ਨੁਮਾਇਸ਼ ਲਾਉਣ ਦੀ ਇਜਾਜ਼ਤ ਦੇਣ ‘ਤੇ ਪ੍ਰਬੰਧਕੀ ਬੋਰਡ ਦੇ ਫੈਸਲੇ ਉੱਪਰ ਸਵਾਲ ਉਠਾਏ ਹਨ ਜਿਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਪੈਵੀਲੀਅਨ ਵਿੱਚ ਸਿੱਖ ਧਰਮ ਨਾਲ ਸਬੰਧਿਤ ਚੀਜ਼ਾਂ ਕਿਉਂ ਪ੍ਰਦਰਸ਼ਨ ਕੀਤੀਆਂ ਗਈਆਂ ਹਨ? ਜੋ ਠੀਕ ਨਹੀਂ ਹੈ। ਪੰਜਾਬ ਪੈਵੀਲੀਅਨ ਦੇ ਚੇਅਰਪਰਸਨ ਪ੍ਰਿਤਪਾਲ ਸਿੰਘ ਚੱਘਰ ਨੇ ਕਿਹਾ, ‘ਇਹ ਕੈਨੇਡਾ ਹੈ ਅਤੇ ਅਸੀਂ ਸੱਭਿਆਚਾਰਕ ਸਮਾਗਮ ਵਿੱਚ ਸਿੱਖਿਆ ਤੇ ਸੇਧ ਦੇਣ ਵਾਲੀਆਂ ਚੀਜ਼ਾਂ ਵੀ ਰੱਖਣਾ ਚਾਹੁੰਦੇ ਹਾਂ। ਅਤੀਤ ਵਿੱਚ ਭਾਰਤੀ ਪੈਵਾਲੀਅਨ ਵਿੱਚ ਪੰਜਾਬੀ ਸੱਭਿਆਚਾਰ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਗਿਆ।’ ਮੇਲੇ ਦੇ ਪ੍ਰਬੰਧਕੀ ਬੋਰਡ ਦੀ ਪ੍ਰੈਜ਼ੀਡੈਂਟ ਏਂਜਲਾ ਜਾਹਨਸਨ ਨੇ ਅਲੋਚਕਾਂ ਂ ਕਿਹਾ, ‘ਇਹ ਕੈਨੇਡਾ ਹੈ ਅਤੇ ਅਸੀਂ ਉਹ ਕੁਝ ਕਰਨ ਦਾ ਯਤਨ ਕਰ ਰਹੇ ਹਾਂ, ਜਿਹੜਾ ਗਿਆਨਦਾਇਕ ਅਤੇ ਉਤਸ਼ਾਹ ਦੇਣ ਵਾਲਾ ਹੋਵੇ। ਅਸੀਂ ਪੰਜਾਬ ਪੈਵੀਲੀਅਨ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰਮ ਦੇਣੀ ਚਾਹੁੰਦੇ ਹਾਂ।’ ਜ਼ਾਹਰ ਹੈ ਕਿ ਸਿੱਖ ਧਰਮ ਅਤੇ ਸਿੱਖ ਕੌਮ ਦਾ ਵਿਰੋਧ ਸਿੱਖੀ ਦੇ ਦੁਸ਼ਮਣਾਂਂ ਵਲੋਂ ਕਿਸ ਨੀਵੇਂ ਪੱਧਰ ‘ਤੇ ਜਾ ਕੇ ਕੀਤਾ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.