* ਜਸਪਾਲ ਸਿੰਘ ਹੇਰਾਂ
ਜਗਤ ਬਾਬਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮੇਸ਼ ਪਿਤਾ ਨੇ ਦੁਨੀਆ ‘ਚ ਊਚ- ਨੀਚ, ਜਾਤ- ਪਾਤ, ਛੂਆ- ਛਾਤ, ਭੇਦ ਭਾਵ , ਜ਼ੋਰ- ਜਬਰ, ਧੱਕੇਸ਼ਾਹੀ ਤੇ ਬੇਇਨਸਾਫ਼ੀ ਦੇ ਖ਼ਾਤਮੇ ਲਈ ਸਿੱਖੀ ਦੇ ਬੂਟੇ ਨੂੰ ਆਪਣੇ ਲਹੂ ਨਾਲ, ਸਰਬੰਸ ਦਾਨ ਨਾਲ ਸਿੰਜਿਆ। ਪ੍ਰੰਤੂ ਅਫ਼ਸੋਸ ਹੈ ਕਿ ਦਸਮੇਸ਼ ਪਿਤਾ ਪ੍ਰਮਾਤਮਾ ਕੀ ਮੌਜ ਸਾਜਿਆ ਖਾਲਸਾ ਪੰਥ ਹੀ ਕਲਗੀਆਂ ਵਾਲੇ ਦੇ ਹੁਕਮ ਦੀ ਅਦੂਲੀ ਦੇ ਰਾਹ ਪੈ ਗਿਆ। ਜਾਤ- ਪਾਤ, ਊਚ- ਨੀਚ ਤੇ ਛੂਆ- ਛਾਤ ਦੇ ਭੇਦ ਭਾਵ ਨੂੰ ਦੂਰ ਕਰਨ ਲਈ ਅੰਮ੍ਰਿਤ ਦੇ ਦਾਤੇ ਨੇ ਨਿਆਰਾ- ਨਿਰਾਲਾ ਖਾਲਸਾ ਪੰਥ ਜਿਹੜਾ ਕਿ ਸਿੰਘ ਤੇ ਕੌਰ ਨਾਲ ਸੰਪੂਰਨ ਹੁੰਦਾ ਸੀ, ਉਸ ਖਾਲਸੇ ਪੰਥ ਨੂੰ ਸਿੰਘ ਤੇ ਕੌਰ ਨਾਲ ਆਪਣੀ ਸੰਪੂਰਨਤਾ ਨਹੀਂ ਜਾਪੀ, ਉਸ ਨੂੰ ਜਾਤ- ਪਾਤ ਦੇ ਪ੍ਰਤੀਕ ‘ਗੋਤ’ ਵਾਲੀ ਪੂਛ ਤੋਂ ਬਿਨਾਂ ਆਪਣੀ ਉੱਚੀ ਜਾਤ ਦਾ ਘਮੰਡ , ਹੰਕਾਰ, ਹਉਮੈਂ, ਵਿਖਾਉਣ ਤੋਂ ਬਿਨਾਂ ਜੀਵਨ ਨਿਹਫਲ ਜਾਪਿਆ। ਇਸ ਲਈ ਜਿਸ ਸਿੱਖੀ ਦੀ ਬੁਨਿਆਦ “ਮਾਨਸ ਕੀ ਜਾਤ, ਸਬੈ ਏਕੋ ਪਹਿਚਾਨਬੋ” ਦੇ ਸਿਧਾਂਤ ਤੇ ਰੱਖੀ ਸੀ ਅਤੇ ਸਾਹਿਬ- ਏ- ਕਮਾਲ ਨੇ ਗਰੀਬ ਸਿਖਨ ਨੂੰ ਪਾਤਸ਼ਾਹੀ ਦੇਣ ਦਾ ਦਾਅਵਾ ਕੀਤਾ ਸੀ, ਉਸ ਸਿਧਾਂਤ ਤੋਂ ਪੰਥ ਮੂੰਹ ਮੋੜ ਹੀ ਗਿਆ। ਉਸ ਨੂੰ ਹੁਣ ਵੀ ਆਖਿਆ ਜਾਵੇ ਜਿਸ ਖਾਲਸਾ ਪੰਥ’ਚ ‘ਏਕਾ’ ਹੀ ‘ਗੁਰਮੰਤਰ’ ਸੀ, ਉਹ ਖਾਲਸ ਪੰਥ ਕਿਧਰੇ ਜਾਤ-ਪਾਤ ਦੀਆਂ, ਕਿਧਰੇ ਸੰਪਰਦਾਵਾਂ ਦੀਆ, ਕਿਧਰੇ ਰਵਾਇਤਾਂ ਦੀਆਂ, ਕਿਧਰੇ ਕਰਮ ਕਾਡਾਂ ਦੀਆ ਵੰਡੀਆਂ ਪਾ ਕੇ ਖੱਖੜੀਆਂ ਕਰੇਲੇ ਹੋ ਗਿਆ ਹੈ।
ਭਾਵੇਂ ਕਿ ਜਿਵੇਂ ਅਸੀਂ ਉੱਪਰ ਜ਼ਿਕਰ ਕੀਤਾ ਹੈ ਪੰਥ ਦੀ ਨੀਂਹ ਹੀ ਜਾਤ-ਪਾਤ , ਊਚ- ਨੀਚ, ਛੂਆ- ਛਾਤ ਦੀਆਂ ਵੰਡੀਆਂ ਮਿਟਾਉਣ ਲਈ ਹੋਈ ਸੀ। ਦਸਵੇਂ ਪਾਤਸ਼ਾਹ ਨੇ ਇੱਕ ਬਾਟੇ ‘ਚ ਖੰਡੇ ਦੀ ਪਾਹੁਲ ਵਾਲਾ ਅੰਮ੍ਰਿਤ, ਇਸੇ ਸਿਧਾਂਤ ਦੀ ਪ੍ਰਪੱਕਤਾ ਲਈ ਸਿੱਖ ਤੋਂ ਖਾਲਸਾ ਬਣਾਉਣ ਲਈ ਛਕਾਇਆ ਅਤੇ ਲੰਗਰ ਤੇ ਪੰਗਤ ਦੀ ਮਹਾਨਤਾ ਨੂੰ ਹੋਰ ਵਧੇਰੇ ਪ੍ਰਪੱਕ ਕੀਤਾ। ਅੱਜ ਦੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ 1939 ‘ਚ ਇਸ ਸਬੰਧੀ ਇੱਕ ਕਮੇਟੀ ਤੋਂ ਹੁਕਮਨਾਮਾ ਤਿਆਰ ਕਰਨਾ ਕਿ ਸਿੱਖ ਦਲਿਤ ਭਾਈਚਾਰੇ ਨੂੰ “ਗੁਰਭਾਈ” ਸਮਝਣ, ਇਸ ਲਈ ਸ਼੍ਰੀ ਅਕਾਲ ਤਖਤ ਤੋਂ ਹੁਕਮਨਾਮਾ ਤਿਆਰ ਕਰਵਾਇਆ ਸੀ। ਪ੍ਰੰਤੂ ਇਸ ਦੇ ਬਾਵਜੂਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਕਿੰਨੀ ਕੁ ਪਾਲਣਾ ਹੋਈ, ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ। ਪਿੰਡ- ਪਿੰਡ, ਜਾਤ- ਪਾਤ ਦੇ ਨਾਮ ਤੇ ਗੁਰਦੁਆਰਾ ਸਹਿਬ ਉਸਰ ਗਏ ਹਨ। ਭਗਤਾਂ ਦੀ ਵੰਡ ਕਰ ਲਈ ਗਈ ਹੈ। ਲੰਗਰ ‘ਚ ਵੰਡੀਆਂ ਪੈ ਗਈਆਂ ਹਨ। ਪ੍ਰੰਤੂ ਰੋਕਣ ਵਾਲਾ, ਟੋਕਣ ਵਾਲਾ ਕੋਈ ਨਹੀਂ। ਜਿਸ ਸ਼੍ਰੋਮਣੀ ਅਕਾਲੀ ਦਲ ਨੇ ਸਿੱਖੀ ਸਿਧਾਂਤਾਂ ਦੀ ਡਟ ਕੇ ਪਹਿਰੇਦਾਰੀ ਕਰਨੀ ਸੀ ਉਹ ਖੁਦ ਹੀ ਜਾਤ ਪਾਤ ਦੇ ਸ਼ਿਕਾਰ ਦੇ ਹੰਕਾਰ ਦਾ ਸ਼ਿਕਾਰ ਹੋ ਗਿਆ। ਜੇ ਅੱਜ ਜਾਤ ਪਾਤ ਵਿਰੁੱਧ ਕੋਈ ਚਰਚਾ ਛੇੜੀ ਵੀ ਜਾਂਦੀ ਹੈ ਤਾਂ ਉਸਦਾ ਆਧਾਰ ਹੀ ਜਾਤ ਪਾਤ ਨੂੰ ਬਣਾ ਦਿੱਤਾ ਜਾਂਦਾ ਹੈ, ਜਾਤ ਪਾਤ ਖਤਮ ਕਰਨ ਦਾ ਅਹਿਸਾਸ ਘੱਟ ਤੇ ਜਾਤੀ ਹੰਕਾਰ ਵਧੇਰੇ ਵਿਖਾਈ ਦਿੰਦਾ ਹੈ।
ਦਲਿਤ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਦੇਖਿਆ ਤੇ ਵਰਤਿਆ ਜਾਂਦਾ ਹੈ। ‘ਗੁਰਭਾਈ’ ਵਾਲੀ ਭਾਵਨਾ ਵੀ ਉਦੋਂ ਹੀ ਡਰਾਮੇ ਵਜੋਂ ਜਾਗਦੀ ਹੈ। ਅਸੀਂ ਸਮਝਦੇ ਹਾਂ ਕਿ ਜਿਸ ਸ਼੍ਰੋਮਣੀ ਕਮੇਟੀ ਨੇ ਅਤੇ ਜਿਸ ਅਕਾਲ ਤਖਤ ਨੇ ਦਲਿਤਾਂ ਨੂੰ ‘ਗੁਰਭਾਈ’ ਸਮਝਣ ਦਾ ਹੁਕਮਨਾਮਾ ਤਿਆਰ ਅਤੇ ਜਾਰੀ ਕਰਵਾਇਆ ਸੀ ਉਹ ਹੀ ਇਸ ਹੁਕਮਨਾਮੇ ਤੇ ਅਮਲ ਵਾਲੇ ਪਾਸੇ ਨਹੀਂ ਤੁਰਿਆ। ਜਿਸ ਕਾਰਣ ਸਿੱਖੀ ‘ਚ ਜਾਤ- ਪਾਤ ਦੀਆ ਕੰਧਾਂ ਢਹਿ-ਢੇਰੀ ਹੋਣ ਦੀ ਥਾਂ ਉੱਚੀਆਂ ਤੇ ਪੱਕੀਆਂ ਹੋ ਗਈਆਂ ਹਨ। ਸਿੱਖੀ ਦੀ ਹੋਂਦ ਇਸਦੇ ਨਿਆਰੇ ਤੇ ਨਿਰਾਲੇਪਣ ਕਾਰਣ ਹੈ, ਉਸਦੇ ਸਰਬੱਤ ਦਾ ਭਲਾ ਮੰਗਣ ਅਤੇ ਮਾਨਸ ਦੀ ਸਮੁੱਚੀ ਜਾਤ ਨੂੰ ਇੱਕ ਸਮਝਣ ਦਾ ਹੈ, ਦੁਨੀਆ’ਚ ਹਰ ਤਰਾਂ ਦੇ ਜ਼ੁਲਮ ਵਿਰੁੱਧ ਜੂਝਣ ਕਰਕੇ ਹੈ। ਜੇ ਅਸੀਂ ਉਸ ‘ਸਿਰਦਾਰੀ’ ਤੋਂ ਜਿਹੜੀ ਸਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ੀ ਹੈ, ਅੱਜ ਕੋਹਾਂ ਦੂਰ ਚਲੇ ਗਏ ਹਾਂ। ਉਸ ਲਈ ਸਭ ਤੋਂ ਵੱਡਾ ਕਾਰਣ ਸਿੱਖੀ ਦੇ ਬੁਨਿਆਦੀ ਇਸ ਸਿਧਾਂਤ ਨੂੰ ਕੌਮ ਵੱਲੋਂ ਭੁੱਲ ਜਾਣਾ, ਅਸੀਂ ਅੱਜ ਦੇ ਲਗਭਗ ਅੱਠ ਦਹਾਕੇ ਪਹਿਲਾਂ ਸ਼੍ਰੀ ਅਕਾਲ ਤਖਤ ਵਾਲੋਂ ਦਲਿਤ ਭਾਈਚਾਰੇ ਨੂੰ ‘ਗੁਰਭਾਈ’ ਮੰਨਣ ਦੇ ਹੁਕਮਨਾਮੇ ਨੂੰ ਜਿਹੜੇ ਸ਼ਾਇਦ ਕਿਸੇ ਨੂੰ ਯਾਦ ਨਹੀਂ ਹੋਣਾ, ਉਸ ਨੂੰ ਯਾਦ ਕਰਦੇ ਹੋਏ ਸਮੁੱਚੇ ਪੰਥ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਕਦੇ ਹਰ ਸਿੱਖ ਆਪਣਾ ਬਾਪ ਦਸਮੇਸ਼ ਪਿਤਾ ਨੂੰ, ਮਾਤਾ ਮਾਤਾ ਸਾਹਿਬ ਕੌਰ ਨੂੰ, ਮਾਤ- ਭੂਮੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਮੰਨਦਾ ਹੁੰਦਾ ਸੀ, ਆਖ਼ਰ ਉਹ ਭਾਵਨਾ, ਉਹ ਸੋਚ ਕਿਉਂ ਨਹੀਂ ਪਰਤ ਸਕਦੀ? ਇਹੋ ਅੱਜ ਸੁਆਲ ਵੀ ਹੈ ਅਤੇ ਸੁਨੇਹਾ ਵੀ ਹੈ।
ਫਿਲਹਾਲ ਫੋਰਸ ਪਾਸ ਇੱਕ ਹੀ ਤਰਕ ਸੀ ਕਿ ਇੰਦਰਜੀਤ ਸਿੰਘ ਸਿਰਫ ਹੌਲਦਾਰ ਸੀ ਤੇ ਨਿਯਮਾਂ ਅਨੁਸਾਰ ਉਹ ਨਰਕਾਟਿਕਸ ਐਕਟ ਅਨੁਸਾਰ ,ਨਸ਼ਾ ਬਰਾਮਦਗੀ ਦੇ ਮਾਮਲੇ ਵਿੱਚ ਜਾਂਚ ਕਰਨ ਦਾ ਅਧਿਕਾਰ ਨਹੀ ਸੀ ਰੱਖਦਾ ।ਅਜੇਹੇ ਵਿੱਚ ਸਵਾਲ ਅਹਿਮ ਹੈ ਕਿ ਪਿਛਲੇ 31 ਸਾਲਾਂ ਤੋਂ ਚਲੇ ਆ ਰਹੇ ਇੱਕ ਹੌਲਦਾਰ ਨੂੰ ਇਹ ਅਖਤਿਆਰ ਕਿਸਨੇ ਦਿੱਤੇ ਕਿ ਉਹ ਬਿਨਾਂ ਕਿਸੇ ਸੀਨੀਅਰ ਅਧਿਕਾਰੀ ਦੇ ਹੀ ਕੋਈ ਕਾਰਵਾਈ ਅੰਜ਼ਾਮ ਦੇ ਜਾਵੇ।ਇੰਦਰਜੀਤ ਸਿੰਘ ਵਲੋਂ ਕੀਤੇ ਜਾਣ ਵਾਲੇ ਇੰਕਸ਼ਾਫ,ਇਸ ਵਪਾਰ ਵਿੱਚ ਉਸਦੇ ਭਾਈਵਾਲਾਂ ਦੀ ਫਰਿਸਤ,ਉਸ ਖਿਲਾਫ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਤੇ ਬਚਾਅ ਪੱਖ ਦੇ ਵਕੀਲਾਂ ਵਲੋਂ ਦੋਸ਼ੀ ਨੂੰ ਨਿਰਦੋਸ਼ ਦਿੱਤੀਆਂ ਜਾਣ ਵਾਲੀਆਂ ਦਲੀਲਾਂ ਅਜੇ ਸਮੇਂ ਦੇ ਗਰਭ ਵਿੱਚ ਹਨ ।ਲੇਕਿਨ ਇਹ ਜਰੂਰ ਹੈ ਕਿ ਪਹਿਲਾਂ ਹੱਕਾਂ ਖਾਤਿਰ ਲੜਨ ਵਾਲੇ ਅਨਗਿਣਤ ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਲਈ ਵਰਤਿਆ ਗਿਆ ਕੈਟ ਸਿਸਟਮ ਹੀ ਪੰਜਾਬ ਵਿੱਚ ਨਸ਼ਿਆਂ ਰਾਹੀਂ ਨੌਜੁਆਨਾਂ ਨੂੰ ਖਤਮ ਕਰਨ ਲਈ ਜਿੰਮੇਵਾਰ ਹੈ।