ਪੱਤਰ ਪੇ੍ਰਰਕ, ਅੰਮਿ੍ਤਸਰ : ਸਪਰਿੰਗ ਡੇਲੀਅਨਜ਼ ਨੂੰ ਜਿੱਤ ਦਾ ਜਸ਼ਨ ਮਨਾਉਣ ਦਾ ਇਕ ਹੋਰ ਮੌਕਾ ਮਿਲਿਆ, ਜਦ ਉਨ੍ਹਾਂ ਦੇ ਸਾਥੀਆਂ ਨੇ ਜ਼ੋਨਲ ਪੱਧਰ ਦੇ ਕ੍ਰਿਕਟ ਮੁਕਾਬਲੇ ਦੇ ਓਵਰ-ਆਲ ਵਿਜੇਤਾ ਬਣਦਿਆਂ, ਚਮਕਦੀਆਂ ਹੋਈਆਂ ਟਰਾਫੀਆਂ ਜਿੱਤ ਕੇ ਆਪਣੇ ਸਕੂਲ ਲਿਆਂਦੀਆਂ। ਇਸ ਮੌਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਸਕੂਲ ਦੀਆਂ ਲੜਕਿਆਂ ਦੀਆਂ ਟੀਮਾਂ ਨੇ ਟੂਰਨਾਮੈਂਟ ਦੀ ਅੰਡਰ-14, ਅੰਡਰ-17 ਅਤੇ ਅੰਡਰ-19 ਕੈਟੇਗਰੀ ਦੇ ਮੁਕਾਬਲੇ ਜਿੱਤ ਕੇ ਆਪਣਾ ਲੋਹਾ ਮੰਨਵਾਇਆ। ਸੰਧੂ ਨੇ ਦੱਸਿਆ ਕਿ ਰੋਮਾਂਚਕਾਰੀ ਫਾਈਨਲ ਮੈਚਾਂ ਦੌਰਾਨ ਉਨ੍ਹਾਂ ਦੇ ਲੜਕਿਆਂ ਨੇ ਟੀਮ-ਅਨੁਸ਼ਾਸਨ ਅਤੇ ਸ਼ਾਂਤ ਮਨ ਨਾਲ ਖੇਡਦਿਆਂ ਹੋਇਆਂ ਇਨ੍ਹਾਂ ਮੈਚਾਂ ਦੇ ਰੁੱਖ ਆਪਣੇ ਵੱਲ ਮੋੜ ਲਏ। ਸਕੂਲ ਪਿੰ੍ਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖਿਡਾਰੀ ਅਤੇ ਉਨਾਂ੍ਹ ਦੇ ਕੋਚ ਆਪਣੇ ਅਭਿਆਸ-ਸੈਸ਼ਨਾਂ ਦੌਰਾਨ ਅਣ-ਥੱਕ ਮਿਹਨਤ ਕਰਦੇ ਆ ਰਹੇ ਸਨ, ਜੋ ਇਨ੍ਹਾਂ ਦੇ ਪ੍ਰਦਰਸ਼ਨ ਵਿਚ ਸਾਫ਼ ਝਲਕਦੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


