— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਨੇ ਆਪਣੇ ਕੈਰੀਅਰ ਦੇ 50 ਸਾਲ ਪੂਰੇ ਕਰ ਲਏ ਹਨ। ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਮੌਮ’ ‘ਚ ਨਜ਼ਰ ਆਵੇਗੀ। ਸ਼੍ਰੀਦੇਵੀ ਦੇ 50 ਸਾਲ ਦੇ ਫਿਲਮੀ ਕੈਰੀਅਰ ‘ਚ ਅਜਿਹੀਆਂ ਕਈ ਘਟਨਾਵਾਂ ਘਟੀਆਂ ਹਨ, ਜੋ ਕਿ ਕਾਫੀ ਦਿਲਚਸਪ ਹਨ।
ਅਸਲ ‘ਚ ਇੱਕ ਵਾਰ ਫਿਲਮ ‘ਹਿੰਮਤਵਾਲਾ’ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਨਸ਼ੇ ‘ਚ ਅਚਾਨਕ ਸ਼੍ਰੀਦੇਵੀ ਦੇ ਹੋਟਲ ਕਮਰੇ ‘ਚ ਚਲੇ ਗਏ। ਸੰਜੇ ਦੱਤ ਨੂੰ ਨਸ਼ੇ ‘ਚ ਦੇਖ ਕੇ ਉਹ ਕਾਫੀ ਡਰ ਗਈ ਸੀ। ਦੱਸ ਦਈਏ ਕਿ ਉਸ ਦੌਰ ‘ਚ ਸੰਜੇ ਦੱਤ ਸ਼੍ਰੀਦੇਵੀ ਦੇ ਵੱਡੇ ਫੈਨ ਸਨ।
ਜਿਵੇਂ ਉਨ੍ਹਾਂ ਨੂੰ ਪਤਾ ਲੱਗਾ ਕੀ ਸ਼੍ਰੀਦੇਵੀ ਜਤਿੰਦਰ ਨਾਲ ਫਿਲਮ ‘ਹਿੰਮਤਵਾਲਾ’ ਦੀ ਸ਼ੂਟਿੰਗ ਕਰ ਰਹੀ ਹੈ ਤਾਂ ਉਸ ਨੂੰ ਮਿਲਣ ਸੈੱਟ ‘ਤੇ ਪਹੁੰਚ ਗਏ। ਸੰਜੇ ਦੱਤ ਉਨ੍ਹਾਂ ਦਿਨਾਂ ‘ਚ ਕਾਫੀ ਸ਼ਰਾਬ ਪੀਣ ਲੱਗ ਗਏ ਸਨ ਅਤੇ ਇਸੇ ਨਸ਼ੇ ਦੀ ਹਾਲਤ ‘ਚ ਉਹ ਸ਼੍ਰੀਦੇਵੀ ਦੇ ਕਮਰੇ ਤੱਕ ਪਹੁੰਚੇ।
ਇੱਕ ਇੰਟਰਵਿਊ ਦੌਰਾਨ ਸੰਜੇ ਦੱਤ ਨੇ ਦੱਸਿਆ ਸੀ ਕਿ ਸ਼੍ਰੀਦੇਵੀ ਦੇ ਕਮਰੇ ‘ਚ ਪਹੁੰਚ ਕੇ ਮੈਂ ਉਸ ਨੂੰ ਕਿਹਾ ਅਤੇ ਕਿਵੇਂ ਦਾ ਵਰਤਾਓ ਕੀਤਾ। ਇਹ ਤਾਂ ਮੈਨੂੰ ਵੀ ਯਾਦ ਨਹੀਂ ਪਰ ਇਸ ਵਾਕਿਆ ਤੋਂ ਬਾਅਦ ਉਹ ਕਾਫੀ ਘਬਰਾ ਗਈ ਅਤੇ ਉਸ ਨੇ ਡਰ ਦੇ ਮਾਰੇ ਦਰਵਾਜਾ ਬੰਦ ਕਰ ਲਿਆ ਸੀ।