ਅੰਮ੍ਰਿਤਸਰ:-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦੇ ਦੋਸ਼ ਲੱਗਣ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸਨੂੰ ਸਿੱਖ ਪੰਥ ‘ਚੋਂ ਛੇਕੇ ਜਾਣ ਉਪਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਲੰਗਾਹ ਦਾ ਬਦਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਦੇਖਿਆ ‘ਚ ਆ ਰਿਹਾ ਹੈ ਕਿ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਗੁਰਦਾਸਪੁਰਦੇ ਪ੍ਰਧਾਨ ਦੇ ਆਹੁਦੇ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੱਦਵਾਰ ਲੀਡਰ ਨੂੰ ਤਲਾਸ਼ਣ ਲਈ ਪਾਰਟੀ ਸਫਾਂ ਹੱਥ ਪੱਲ੍ਹਾ ਮਾਰਨ ਦੀ ਬਜਾਏ ਪਾਰਟੀ ਹਲਕਿਆਂ ਚੋਂ ਬਾਹਰ ਝਾਕਣਾ ਸ਼ੁਰੂ ਕੀਤਾ ਹੈ। ਪਾਰਟੀ ਦੇ ਅੰਦਰ ਸਥਾਨਕ ਪੱਧਰ ਤੇ ਸਰਗਰਮ ਚੱਲੇ ਆ ਰਹੇ ਕਿਸੇ ਅਕਾਲੀ ਲੀਡਰ ਨੂੰ ਲੰਗਾਹ ਵਾਲੇ ਖਾਲ੍ਹੀ ਹੋਏ ਆਹੁਦੇ ਤੇ ਬਿਰਾਜਮਾਨ ਕਰਕੇ ਕਿਸੇ ਤਰਾਂ ਦੀ ਕੋਈ ਰਿਸਕ ਲੈਣ ਦੇ ਹੱਕ ‘ਚ ਨਹੀ ਹੈ। ਪਾਰਟੀ ਦੀ ਲੀਡਰਸ਼ਿਪ ਇਸ ਵਕਾਰੀ ਆਹੁਦਿਆਂ ਲਈ ਚੋਟੀ ਦੇ ਸਿਆਸਤਦਾਨ ਨੂੰ ਹੀ ਬਿਠਾਉਂਣ ਲਈ ਸਹਿਮਤ ਹਨ। ਸ਼ੁਰੂ ਤੋਂ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਬਰਾਬਰ ਦੀ ਟੱਕਰ ਦਿੰਦੇ ਆ ਰਹੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਅਕਾਲੀਆਂ ਦੀ ‘ਅੱਖ’ ਟਿਕ ਗਈ ਹੈ ਅਤੇ ਪਾਰਟੀ ਲੰਗਾਹ ਵਾਲਾ ਉਹੀ ਮਾਣ ਸਨਮਾਨ ਜਥੇਦਾਰ ਛੋਟੇਪੁਰ ਨੂੰ ਦੇਣ ਲਈ ਮਨ ਬਣਾਈ ਬੈਠੀ ਹੈ।
ਸਰੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ‘ਤੇ ਕਿਰਾਏ ਦੇ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ
ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਦੀ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਦਾ ਮਕਸਦ-ਨਿਰਧਾਰਿਤ ਕਿਰਾਏ