ਜਗ੍ਹਾ, ਜਗ੍ਹਾ, ਜਗ੍ਹਾ: ਤੁਹਾਡੇ ਲਈ ਸਹੀ ਇਲਾਕਾ ਲੱਭਣ ਵਾਸਤੇ 3 ਸੁਝਾਅ

ਘਰ ਬਦਲਣਾ — ਸਾਡੇ ਵਿੱਚੋਂ ਕਈਆਂ ਨੇ ਅਜਿਹਾ ਕੀਤਾ ਹੈ, ਜਾਂ ਘੱਟੋ-ਘੱਟ ਸਮਝ ਸਕਦੇ ਹਾਂ ਕਿ ਇਸ ਵਿੱਚ ਕਿੰਨੀ ਜ਼ਿਆਦਾ ਯੋਜਨਾ ਬਣਾਉਣ ਦੀ ਲੋੜ ਪੈਂਦੀ ਹੈ। ਭਾਵੇਂ ਤੁਸੀਂ ਸ਼ਹਿਰ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਰਹਿਣ ਜਾ ਰਹੇ ਹੋ ਜਾਂ ਪੂਰੀ ਦੁਨੀਆਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ, ਇਸ ਦੀ ਸੰਭਾਵਨਾ ਹੈ ਕਿ ਤੁਹਾਡੀ ਜੀਵਨ-ਸ਼ੈਲੀ ਦੇ ਅਨੁਕੂਲ ਇਲਾਕਾ ਲੱਭਣਾ ਤੁਹਾਡੀ ‘ਕਰਨ ਵਾਲੇ ਕੰਮਾਂ’ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੋਵੇਗਾ।

*ਕੋਈ ਘਰ ਖਰੀਦਣਾ ਅਤੇ ਇਹ ਚੋਣ ਕਰਨੀ ਕਿ ਕਿੱਥੇ ਰਹਿਣਾ ਹੈ ਸਾਡੀਆਂ ਜ਼ਿੰਦਗੀਆਂ ਦੇ ਸਭ ਤੋਂ ਮਹੱਤਵਪੂਰਨ ਫੈਸਲਿਆਂ ਵਿੱਚੋਂ ਇੱਕ ਹੈ,* ੍ਰ੍ਰਭਛ ਵਿਖੇ ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਆਇਵੀ ਚਿਉ (ੀਵੇ ਛਹੁਿ) ਕਹਿੰਦੀ ਹੈ। *ਜੇ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ, ਤਾਂ ਫੈਸਲਾ ਕਰਨ ਤੋਂ ਪਹਿਲਾਂ ਪ੍ਰਸ਼ਨ ਪੁੱਛਣ, ਮਾਰਕੀਟ ਅਤੇ ਵੱਖ-ਵੱਖ ਇਲਾਕਿਆਂ ਬਾਰੇ ਜਾਣਕਾਰੀ ਲੈਣ ਵਿੱਚ ਸਮਾਂ ਲਗਾਓ, ਅਤੇ ਸੋਚੋ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ।*

ਆਪਣੇ ਲਈ ਇਲਾਕਾ ਲੱਭਦੇ ਸਮੇਂ ਇਹਨਾਂ ਸੁਝਾਵਾਂ ਤੇ ਵਿਚਾਰ ਕਰੋ।

ਬਜਟ: ਜਦੋਂ ਤੁਸੀਂ ਕਿਰਾਏ Ḕਤੇ ਲੈਣ ਜਾਂ ਖਰੀਦਣ ਲਈ ਬਿਲਕੁਲ ਸਹੀ ਪ੍ਰਾਪਰਟੀ ਲੱਭ ਰਹੇ ਹੋਵੋ, ਬਜਟ ਵਿਚਾਰ ਕਰਨ ਵਾਲਾ ਇੱਕ ਵੱਡਾ ਕਾਰਕ ਹੁੰਦਾ ਹੈ। ਆਪਣੀਆਂ ਤਰਜੀਹਾਂ ਨੂੰ ਸਮਝਣਾ – ਭਾਵੇਂ ਇਹ ਜਗ੍ਹਾ ਹੋਵੇ, ਘਰ ਦੀ ਕਿਸਮ ਜਾਂ ਨੇੜਲੀਆਂ ਸਹੂਲਤਾਂ ਹੋਣ ਜੋ ਤੁਹਾਡੇ ਬਜਟ ਵਿੱਚ ਫਿੱਟ ਬੈਠਦੀਆਂ ਹਨ, ਤੁਹਾਡੀ ਖੋਜ ਦੇ ਦਾਇਰੇ ਨੂੰ ਛੋਟਾ ਬਣਾਉਣ ਵਿੱਚ ਮਦਦ ਕਰਨਗੀਆਂ। ਨਿਰਧਾਰਤ ਕਰੋ ਕਿ ਤੁਸੀਂ ਕਿੰਨਾ ਖਰਚ ਝੱਲ ਸਕਦੇ ਹੋ ((ਹਟਟਪ://ਬਟਿ.ਲੇ/2ਟਝਤੀਧਵ). ਕੈਨੇਡਾ ਵਿੱਚ, ਬੈਂਕ ਨਵੇਂ ਆਏ ਲੋਕਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਪੇਸ਼ ਕਰਦੇ ਹਨ ਅਤੇ ਤੁਹਾਡਾ ਸੁਪਨਿਆਂ ਦਾ ਘਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਜਦੋਂ ਤੁਸੀਂ ਤਿਆਰ ਹੋਵੋ ਤਾਂ ਕਿਸੇ ਮੋਰਗਿਜ ਮਾਹਰ ਨੂੰ ਮਿਲੋ। ਕਿਸੇ ਮਾਹਰ ਦੀ ਸਲਾਹ ਮੁਫ਼ਤ ਹੁੰਦੀ ਹੈ ਅਤੇ ਉਹ ਤੁਹਾਡੇ ਨਾਲ ਤੁਹਾਡੇ ਘਰ ਵਿੱਚ ਜਾਂ ਤੁਹਾਡੀ ਸਹੂਲਤ ਵਾਲੀ ਕਿਸੇ ਹੋਰ ਜਗ੍ਹਾ ਤੇ ਮੁਲਾਕਾਤ ਕਰ ਸਕਦੇ ਹਨ। ਸਿੱਖਿਆ: ਬੱਚਿਆਂ ਦੇ ਨਾਲ ਘਰ ਬਦਲ ਰਹੇ ਲੋਕਾਂ ਲਈ ਸਕੂਲਾਂ ਵਾਲਾ ਇਲਾਕਾ ਲੱਭਣਾ ਜ਼ਰੂਰੀ ਹੁੰਦਾ ਹੈ। ਅਥਲੈਟਿਕ ਪ੍ਰੋਗਰਾਮਾਂ ਜਾਂ ਦੂਜੀ ਭਾਸ਼ਾ ਵਜੋਂ ਇੰਗਲਿਸ਼/ਫ੍ਰੈਂਚ ਵਰਗੀਆਂ ਵਾਧੂ ਲੋੜਾਂ ਸਮੇਤ ਅਜਿਹੇ ਵਿਕਲਪਾਂ ਬਾਰੇ ਖੋਜਬੀਨ ਕਰਨ ਨਾਲ ਅਜਿਹਾ ਭਾਈਚਾਰਾ ਲੱਭਣ ਵਿੱਚ ਮਦਦ ਮਿਲੇਗੀ ਜੋ ਤੁਹਾਡੇ ਲਈ ਬਿਹਤਰੀਨ ਹੋਵੇ।

ਭਾਈਚਾਰਾ: ਆਪਣੇ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਨ, ਭਾਵੇਂ ਇਹ ਸਮਾਜਿਕ ਪ੍ਰੋਗਰਾਮਾਂ, ਸਵੈ-ਸੇਵਾ ਜਾਂ ਸਥਾਨਕ ਆਕਰਸ਼ਣਾਂ ਦੇ ਰਾਹੀਂ ਹੋਵੇ, ਦਾ ਤੁਹਾਡੇ ਤਜ਼ਰਬੇ ਤੇ ਬਹੁਤ ਵੱਡਾ ਅਸਰ ਪੈ ਸਕਦਾ ਹੈ। ਆਪਣੀਆਂ ਦਿਲਚਸਪੀਆਂ ਦੇ ਆਧਾਰ ‘ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਕੁਝ ਖੋਜਬੀਨ ਕਰੋ ਕਿ ਕੀ ਕੁਝ ਉਪਲਬਧ ਹੈ। ਇਹ ਸੌਦੇ ਨੂੰ ਪੱਕਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਅੱਗੇ ਵਧਣ ਤੋਂ ਪਹਿਲਾਂ ਧਿਆਨ ਦਿਓ ਅਤੇ ਵੱਖ-ਵੱਖ ਇਲਾਕਿਆਂ ਬਾਰੇ ਪਤਾ ਕਰਨ ਵਿੱਚ ਸਮਾਂ ਲਗਾਓ ਤਾਂ ਜੋ ਤੁਸੀਂ ਜਾਣ ਸਕੋ ਕਿ ਕੀ ਕੁਝ ਉਪਲਬਧ ਹੈ।੍ਰਭਛ ਂੲਗਿਹਬੋਰਹੋੋਦ ਢਨਿਦੲਰ (ਹਟਟਪ://ਬਟਿ.ਲੇ/2ਟਘਹਸ੍ਰਚ) ਦੇਖੋ ਜੋ ਤੁਹਾਡੇ ਲਈ ਸਹੀ ਘਰ ਅਤੇ ਸਹੀ ਭਾਈਚਾਰਾ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।ਵਾਧੂ ਜਾਣਕਾਰੀ ਰਬਚ.ਚੋਮ/ਨੲਾਚੋਮੲਰਸ ਤੇ ਉਪਲਬਧ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.