ਸੁਰਿੰਦਰ ਸਿੰਘ ਵਿਰਦੀ, ਛੇਹਰਟਾ : ਡਿਸਟਿ੍ਕ ਐਮਚਿਉਰ ਹੈਂਡਬਾਲ ਐਸੋਸੀਏਸ਼ਨ ਵੱਲੋਂ ਹੈਂਡਬਾਲ ਟੂਰਨਾਮੈਂਟ ਐਮੀਨੈਂਸ ਸਕੂਲ ਛੇਹਰਟਾ ਵਿਖੇ ਜਸਵੰਤ ਸਿੰਘ ਿਢੱਲੋਂ ਹੈਂਡਬਾਲ ਕੋਚ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਦੌਰਾਨ ਵਿਸ਼ੇਸ਼ ਤੌਰ ‘ਤੇ ਆਮ ਆਦਮੀ ਪਾਰਟੀ ਐੱਸਸੀ ਵਿੰਗ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰ ਪਾਲ ਵੀ ਪਹੁੰਚੇ ਅਤੇ ਉਨਾਂ੍ਹ ਦੀ ਖਿਡਾਰੀਆਂ ਨਾਲ ਜਾਣ ਪਛਾਣ ਕਰਵਾਈ ਗਈ। ਉਨਾਂ੍ਹ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੁਝਾਅ ਦਿੱਤੇ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਉਨਾਂ੍ਹ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਬਲਜੀਤ ਸਿੰਘ, ਸਰਬਜੀਤ ਸਿੰਘ ਸੰਧੂ, ਸਾਹਿਬ ਸਿੰਘ, ਸੁਖਜੀਤ ਸਿੰਘ, ਹੈਂਡਬਾਲ ਕੋਚ ਮਨਪ੍ਰਰੀਤ ਸਿੰਘ, ਨਵਪ੍ਰਰੀਤ ਸਿੰਘ, ਇੰਟਰਨੈਸ਼ਨਲ ਹੈਂਡਬਾਲ ਪਲੇਅਰ ਪਲਵਿੰਦਰ ਸਿੰਘ, ਡੀਪੀਈ ਐਮੀਨੈਂਸ ਸਕੂਲ ਡਾ. ਕੁਲਜਿੰਦਰ ਸਿੰਘ ਮੱਲ੍ਹੀ ਲੈਕਚਰਾਰ ਐਮੀਨੈਸ ਸਕੂਲ ਅਤੇ ਵੱਖ-ਵੱਖ ਸਕੂਲਾਂ ਦੇ ਖਿਡਾਰੀ ਵੀ ਪਹੁੰਚੇ ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


