ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਘਰ ‘ਚੋ ਸੋਨਾ ਤੇ ਜਾਇਦਾਦ ਦੇ ਕਾਗਜਾਤ ਚੋਰੀ ਕਰਨ ਤੇ ਘਰ ‘ਤੇ ਕਬਜ਼ਾ ਕਰਨ ਵਾਲੀ ਨੂੰਹ ਤੇ ਉਸਦੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਬਲਜੀਤ ਸਿੰਘ ਅਨੁਸਾਰ ਮਲਕੀਤ ਕੌਰ ਪਤਨੀ ਤਰਲੋਚਨ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਨੂੰਹ ਰਮਨਦੀਪ ਕੌਰ ਪਤਨੀ ਪ੍ਰਭਜੋਤ ਸਿੰਘ ਵਾਸੀ ਮੰਡੀ ਮੁੱਲਾਂਪਰ ਨੇ ਉਸ ਨਾਲ ਝਗੜਾ ਕਰਨ ਤੇ ਆਸਟੇ੍ਲੀਆ ਤੋਂ ਆ ਕੇ ਆਪਣੇ ਸਾਥੀਆਂ ਪਲਵਿੰਦਰ ਸਿੰਘ ਨੰਬਰਦਾਰ ਤੇ ਗੁਰਮੀਤ ਸਿੰੰਘ ਵਾਸੀ ਰੂੰਮੀ ਨਾਲ ਮਿਲੀਭੁਗਤ ਕਰਕੇ ਉਸ ਦੀ ਗ਼ੈਰਹਾਜ਼ਰੀ ‘ਚ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਚੋਰੀ ਕੀਤੇ ਤੇ ਜਾਇਦਾਦ ਦੇ ਕਾਗਜਾਤ ਖੁਰਦ ਬੁਰਦ ਕਰਨ ਤੋਂ ਇਲਾਵਾ ਮਕਾਨ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਡੀਏ ਲੀਗਲ ਦੀ ਰਾਏ ਉਪਰੰਤ ਰਮਨਦੀਪ ਕੌਰ, ਪਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


