ਸਟਾਫ ਰਿਪੋਰਟਰ, ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਸਥਿਤ ਸਰਕਾਰੀ ਕੁਆਟਰ ਕੈਨਾਲ ਕਾਲੋਨੀ ਫਿਰੋਜ਼ਪੁਰ ਵਿਚ ਚੋਰੀ ਕਰਨ ਵਾਲੇ ਵਿਅਕਤੀ ਨੇ ਸਰਕਾਰੀ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਤੇ ਸਰਕਾਰੀ ਡਿਊਟੀ ‘ਚ ਵਿਘਨ ਪਾਇਆ ਹੈ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਚ ਉਪ ਮੰਡਲ ਅਫਸਰ ਹੈੱਡ ਵਰਕਸ ਉਪ ਮੰਡਲ ਸੀਸੀ ਫਿਰੋਜ਼ਪੁਰ ਕੈਨਾਲ ਕਾਲੋਨੀ ਫਿਰੋਜ਼ਪੁਰ ਨੇ ਦੱਸਿਆ ਕਿ 13 ਸਤੰਬਰ 2023 ਨੂੰ ਜੇਈ ਕੈਨਾਲ ਕਾਲੋਨੀ ਸਮੇਤ ਸਾਥੀ ਕਰਮਚਾਰੀਆਂ ਦੇ ਚੋਰੀ ਦੀ ਸੂਚਨਾ ਮਿਲਣ ‘ਤੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਕੁਆਰਟਰ ਨੰਬਰ 41 ਦੇ ਵਿਚੋਂ ਭਾਜੜ ਦੀ ਸੂਚਨਾ ਮਿਲੀ ਤੇ ਮੌਕੇ ‘ਤੇ ਸੋਨਾ ਸਿੰਘ ਬੇਲਦਾਰ ਪੁੱਤਰ ਕਾਲਾ ਸਿੰਘ ਵਾਸੀ ਕੈਨਾਲ ਕਾਲੋਨੀ ਸੀ, ਕੁਆਟਰ ਨੰਬਰ 21ਜੀ ਨੂੰ ਮੌਕੇ ‘ਤੇ ਖੰਡਰ ਹੋਏ ਕੁਆਟਰ ਵਿਚ ਛੁਪਿਆ ਹੋਇਆ ਪਾਇਆ ਗਿਆ ਤੇ ਉਸ ਦੇ ਬਾਕੀ ਸਾਥੀ ਫ਼ਰਾਰ ਹੋ ਗਏ ਤੇ ਮੁਲਜ਼ਮ ਵੱਲੋਂ ਸਰਕਾਰੀ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਗਈ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਮੁਲਜ਼ਮ ਨੂੰ ਗਿ੍ਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।