ਚੇਨਈ,: ਆਮਦਨ ਕਰ ਵਿਭਾਗ ਨੇ ਵੀਰਵਾਰ ਨੂੰ ਇੱਥੇ ਸੁਨਿਆਰਿਆਂ ਦੇ ਘਰ ਛਾਪੇ ਮਾਰੇ। ਇਸ ਦੌਰਾਨ 90 ਕਰੋੜ ਨਕਦੀ ਤੇ 100 ਕਿਲੋ ਸੋਨਾ ਜ਼ਬਤ ਕੀਤਾ ਗਿਆ। ਸੂਤਰਾਂ ਦੇ ਮੁਤਾਬਕ ਆਮਦਨ ਵਿਭਾਗ ਨੇ ਚੇਨਈ ਵਿੱਚ ਸੁਨਿਆਰਿਆਂ ਦੇ ਅੱਠ ਟਿਕਾਣਿਆਂ ‘ਤੇ ਛਾਪੇ ਮਾਰੇ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਵੱਡੇ ਮਨੀ ਐਕਸਚੇਂਜ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਆਈਟੀ ਅਧਿਕਾਰੀ ਸ਼ੇਖਰ ਰੈੱਡੀ, ਸ੍ਰੀਨਿਵਾਸ ਰੈੱਡੀ ਅਤੇ ਪ੍ਰੇਮ ਨਾਂ ਦੇ ਵਪਾਰੀਆਂ ਤੋਂ ਪੁੱਛਗਿੱਛ ਕਰ ਰਹੇ ਹਨ। ਆਈਟੀ ਅਧਿਕਾਰੀਆਂ ਨੇ ਅੰਨਾ ਨਗਰ ਅਤੇ ਟੀ ਨਗਰ ਵਿੱਚ ਅੱਠ ਥਾਵਾਂ ‘ਤੇ ਛਾਪੇ ਮਾਰੇ। ਜ਼ ਕੀਤੀ ਗਈ 90 ਕਰੋੜ ਦੀ ਨਕਦੀ ਵਿੱਚ 70 ਕਰੋੜ ਰੁਪਏ ਨਵੀਂ ਕਰੰਸੀ ਦੇ ਹਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


