ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਚੀਫ ਖ਼ਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਬਹੁਤ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਮਤਿ ਸਮਾਗਮ ਦਾ ਅਗਾਜ਼ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਉਪਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਅਤੇ ਗੋਲਡਨ ਐਵੀਨਿਊ ਦੇ ਕੀਰਤਨੀ ਜਥੇ ਤੇ ਬੀਬੀ ਪ੍ਰਭਜੋਤ ਕੌਰ ਦੇ ਰਾਗੀ ਜੱਥਿਆਂ ਵੱਲੋਂ ਰੱਬੀ ਬਾਣੀ ਦੀ ਛਹਿਬਰ ਲਾਉਂਦਿਆਂ ਸੰਗਤ ਨੂੰ ਨਿਹਾਲ ਕੀਤਾ ਗਿਆ। ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਹਾੜੇ ਨੂੰ ਯਾਦਗਾਰੀ ਬਣਾਉਣ ਹਿੱਤ ਦੀਵਾਨ ਵੱਲੋਂ ਨਵੀਂ ਦਿਖ ਤੇ ਸਮਗਰੀ ਨਾਲ ਮੁੜ ਪ੍ਰਕਾਸ਼ਤ ਕੀਤਾ ਗਿਆ ‘ਨਿਰਗੁਣਿਆਰਾ’ ਪੱਤਰ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ 1894 ਈਸਵੀ ਵਿਚ ਭਾਈ ਵੀਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਪੱਤਰ ਦੀ ਪ੍ਰਕਾਸ਼ਨਾ ਵਿਚ ਕੋਵਿਡ¸19 ਕਰਕੇ ਖਰੋਤ ਆ ਗਈ ਸੀ। ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਅਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਅਧਾਰਿਤ ਕਿਤਾਬ ਵੀ ਮੈਂਬਰਾਂ ਨੂੰ ਦਿੱਤੀ ਗਈ।

ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਵਿਚਾਰ ਧਾਰਾ ਅਨੁਸਾਰ ਸੁਚੱਜੀ ਜੀਵਨ ਜਾਂਚ ਜਿਉਂਣ ਦੀ ਪੇ੍ਰਰਨਾ ਦਿੱਤੀ। ਡਾ. ਨਿੱਜਰ ਨੇ ਕਿਹਾ ਕਿ ਗੁਰੂ ਗੰ੍ਥ ਸਾਹਿਬ ‘ਚ ਦਰਜ ਗੁਰੂ ਸਾਹਿਬਾਨ ਦੁਆਰਾ ਰਚਿਤ ਧੁਰ ਕੀ ਬਾਣੀ ਸਿੱਖ ਜਗਤ ਲਈ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਇਕ ਵੱਡਮੁੱਲੀ ਦੇਣ ਹੈ। ਉਨ੍ਹਾਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਨਾ ਕੇਵਲ ਆਪਣੇ ਜੀਵਨ ਵਿਚ ਅਪਣਾਉਣ ਸਗੋਂ ਪ੍ਰਚਾਰਨ¸ਪ੍ਰਸਾਰਨ ਦੀ ਲੋੜ ਤੇ ਵੀ ਜੋ.ਰ ਦਿੱਤਾ। ਇਸ ਮੌਕੇ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਸੰਪਾਦਨਾ ਤੇ ਪਹਿਲੇ ਪ੍ਰਕਾਸ਼ ਦੇ ਇਤਿਹਾਸ ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਗੁਰਬਾਣੀ ਨੂੰ ਇਕ ਮਨ ਇਕ ਚਿਤੁ ਹੋ ਕੇ ਸਹਿਜਤਾ ਨਾਲ ਪੜ੍ਹਨ ਅਤੇ ਵਿਚਾਰਨ ਦਾ ਸੰਦੇਸ਼ ਦਿੱਤਾ।

ਅੰਤ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਧਾਰਮਿਕ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਧਰਮ ਵਿਚ ਪਰਿਪਕ ਰੱਖਣ ਤੇ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ। ਸਟੇਟ ਸਕੱਤਰ ਦੀ ਭੂਮਿਕਾ ਡਾ. ਜਸਬੀਰ ਸਿੰਘ ਸਾਬਰ ਤੇ ਧਾਰਮਿਕ ਅਧਿਆਪਕਾਂ ਸੁਖਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪੱਤਲਾਂ ਦੀ ਸੇਵਾ ਏਕਜੋਤ ਸੇਵਾ ਸੁਸਾਇਟੀ ਵੱਲੋਂ ਨਿਭਾਈ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਐਡੀਸ਼ਨਲ ਸਕੱਤਰ ਜਸਪਾਲ ਸਿੰਘ ਿਢੱਲੋਂ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪਿੰ੍ਸ, ਮੋਹਨਜੀਤ ਸਿੰਘ ਭੱਲਾ, ਇੰਦਰਜੀਤ ਸਿੰਘ ਅੜੀ, ਤਰਲੋਚਨ ਸਿੰਘ, ਜਸਬੀਰ ਸਿੰਘ, ਪ੍ਰਦੀਪ ਸਿੰਘ ਵਾਲੀਆ, ਰਮਨੀਕ ਸਿੰਘ ਫਰੀਡਮ, ਗੁਰਪ੍ਰਰੀਤ ਸਿੰਘ ਸੇਠੀ, ਅਵਤਾਰ ਸਿੰਘ ਘੁੱਲਾ, ਬਲਵਿੰਦਰ ਸਿੰਘ ਬਾਜਵਾ, ਵਰਿੰਦਰਪਾਲ ਸਿੰਘ ਕੋਛਰ, ਡਾ. ਜਸਬੀਰ ਸਿੰਘ ਸਾਬਰ, ਡਾਇਰੈਕਟਰ ਓਪਰੇਸ਼ਨ ਡਾ. ਏਪੀਐੱਸ ਚਾਵਲਾ, ਪਿੰ੍. ਮਨਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।