ਚੀਨ ਨੇ ਪਹਿਲੀ ਵਾਰ ਵਿਸ਼ਵ ਦੇ ਸਾਹਮਣੇ ਕੋਰੋਨਾ ਵਾਇਰਸ ਵੈਕਸੀਨ (Covid-19 Vaccine) ਪੇਸ਼ ਕੀਤੀ ਹੈ। ਇਸ ਟੀਕੇ ਦਾ ਨਾਮ ‘ਕੋਰੋਨਾਵੇਕ’ (Coronavac) ਹੈ, ਜਿਸ ਨੂੰ ਚੀਨੀ ਕੰਪਨੀ ਸਿਨੋਵੇਕ ਬਾਇਓਟੈਕ ਨੇ ਤਿਆਰ ਕੀਤਾ ਹੈ।ਬੀਜਿੰਗ ਵਪਾਰ ਮੇਲੇ ਵਿਚ ਇਹ ਪਹਿਲੀ ਵਾਰ ਲੋਕਾਂ ਨੂੰ ਦਿਖਾਈ ਗਈ। ਫਿਲਹਾਲ ਇਸ ਨੂੰ ਇਕ ਟੀਕੇ ਵਾਂਗੂ ਦਿਖਾਇਆ ਗਿਆ ਹੈ, ਪਰ ਕੰਪਨੀ ਦਾ ਕਹਿਣਾ ਹੈ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ।
ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਟਰਾਇਲਾਂ ਦਾ ਤੀਜਾ ਪੜਾਅ ਪੂਰਾ ਕਰਨ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਇਕ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਟੀਕਾ ਤਿਆਰ ਕਰਨ ਲਈ ਇਕ ਫੈਕਟਰੀ ਤਿਆਰ ਕੀਤੀ ਗਈ ਹੈ।ਇਸ ਦੀ ਸਹਾਇਤਾ ਨਾਲ ਇਕ ਸਾਲ ਵਿਚ 30 ਕਰੋੜ ਖੁਰਾਕਾਂ ਤਿਆਰ ਕੀਤੀਆਂ ਜਾਣਗੀਆਂ। ਸਿਨੋਵੇਕ ਬਾਇਓਟੈਕ ਤੋਂ ਇਲਾਵਾ ਹੋਰ ਚੀਨੀ ਫਾਰਮਾ ਕੰਪਨੀ ਸਿਨੋਫਰਮ ਨੇ ਵੀ ਆਪਣੀ ਵੈਕਸੀਨ ਪੇਸ਼ ਕੀਤੀ ਹੈ। ਸਿਨੋਫਰਮਾ ਦੇ ਚੇਅਰਮੈਨ ਅਨੁਸਾਰ ਟੀਕੇ ਦੀਆਂ ਦੋ ਖੁਰਾਕਾਂ ਦੀ ਕੀਮਤ 10,000 ਰੁਪਏ ਤੋਂ ਵੀ ਘੱਟ ਹੋਵੇਗੀ
ਸਰੀ ਫੁੱਟਬਾਲ ਪ੍ਰੇਮੀਆਂ ਲਈ ਮੁਫ਼ਤ ਵਿਸ਼ਵ ਕੱਪ 26™ ਲਾਈਵ ਪ੍ਰਸਾਰਣ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ
ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026 ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ


