Skip to content
Friday, October 16, 2026 19°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕਾਂਗਰਸ ਨੇ ਕਿਹਾ- ਦੁਨੀਆਂ ਦੀ ‘ਕੋਰੋਨਾ ਕੈਪੀਟਲ’ ਬਣਿਆ ਭਾਰਤ, ਹੁਣ ਤਾਂ ਜਵਾਬ ਦੇਣ ਮੋਦੀ

By Admin Published 1 min read

ਕਾਂਗਰਸ (Congress) ਨੇ ਦੇਸ਼ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 40 ਲੱਖ ਦੇ ਪਾਰ ਜਾਣ ਤੋਂ ਬਾਅਦ ਕਿਹਾ ਹੈ ਕਿ ਭਾਰਤ ਵਿਸ਼ਵ ਦੀ ‘ਕੋਰੋਨਾ ਕੈਪੀਟਲ’ ਬਣ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ‘ਅਸਫਲਤਾ’ ਬਾਰੇ ਜਵਾਬ ਦੇਣਾ ਚਾਹੀਦਾ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ ਨੂੰ ਸਵਾਲ ਕੀਤਾ ਕਿ ਕੋਰੋਨਾ ਉੱਤੇ ਕੰਟਰੋਲ ਕਿਵੇਂ ਕੀਤਾ ਜਾਵੇਗਾ ਅਤੇ ‘ਡੁੱਬਦੀ ਅਰਥ ਵਿਵਸਥਾ’ ਨੂੰ ਕਿਵੇਂ ਉਭਾਰਿਆ ਜਾਵੇਗਾ?ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘ਮੋਦੀ ਜੀ ਨੇ ਕਿਹਾ ਸੀ,’ ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ ਪਰ ‘ਕੋਰੋਨਾ ਤੋਂ ਯੁੱਧ ਜਿੱਤਣ ਵਿਚ 21 ਦਿਨ ਲੱਗਣਗੇ’। ਪਰ 166 ਦਿਨਾਂ ਬਾਅਦ ਵੀ ‘ਕੋਰੋਨਾ ਮਹਾਂਮਾਰੀ ਦੀ ਮਹਾਭਾਰਤ’ ਦੇਸ਼ ਭਰ ਵਿਚ ਛਿੜੀ ਹੋਈ ਹੈ, ਲੋਕ ਮਰ ਰਹੇ ਹਨ , ਪਰ ਮੋਦੀ ਜੀ ਮੋਰ ਨੂੰ ਦਾਣੇ ਪਾ ਰਹੇ ਹਨ। ਕੋਰੋਨਾ ਨਾਲ ਜੰਗ ਤਾਂ ਜਾਰੀ ਹੈ ਪਰ ਕਮਾਂਡਰ ਗੈਰਹਾਜ਼ਰ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp