Skip to content
Friday, October 16, 2026 18°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤ ਅੰਦਰ ਜ਼ਿੰਦਗੀ ਤੇ ਇੱਜ਼ਤ ਦੋਵੇਂ ਸਸਤੇ! ਕਾਤਲਾਂ ਤੇ ਬਲਾਤਕਾਰੀਆਂ ਨਾਲ ਭਰੀਆਂ ਜੇਲ੍ਹਾਂ

By Admin Published 2 min read

ਭਾਰਤ (ਰਮਨਦੀਪ ਸਿੰਘ ਭਾਗੂ)

ਭਾਰਤ ‘ਚ ਜ਼ਿੰਦਗੀ ਤੇ ਇੱਜ਼ਤ ਕਿੰਨੀ ਸਸਤੀ ਹੋ ਗਈ ਹੈ ਇਸ ਦਾ ਇੱਕ ਨਮੂਨਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਬਾਖੂਬੀ ਹੋ ਜਾਂਦਾ ਹੈ। ਇਹ ਅੰਕੜੇ ਦੱਸਦੇ ਨੇ ਕਿ ਦੇਸ਼ ਅੰਦਰ ਨਾ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਹੈ ਤੇ ਨਾ ਹੀ ਔਰਤ ਦੀ ਇੱਜ਼ਤ ਦੀ ਹੈ।

ਇਸ ਰਿਪੋਰਟ ਤੋਂ ਮੁਤਾਬਿਕ ਦੇਸ਼ ਅੰਦਰ 1,44,125 ਸਜ਼ਾਯਾਫ਼ਤਾ ਕੈਦੀ ਹਨ ਪਰ ਇਹਨਾਂ ‘ਚ ਵੱਡੀ ਗਿਣਤੀ ਉਹਨਾਂ ਦੀ ਹੈ ਜਿਹਨਾਂ ਨੇ ਜਾਂ ਤਾਂ ਕਤਲ ਕੀਤੇ ਹਨ ਜਾਂ ਫਿਰ ਔਰਤਾਂ ਨਾਲ ਰੇਪ ਕੀਤਾ ਹੈ। ਇਸ ਵਕਤ ਦੇਸ਼ ਦੀਆਂ ਜੇਲ੍ਹਾਂ ਅੰਦਰ 72,210 ਸਜ਼ਾਯਾਫ਼ਤਾ ਕੈਦੀ ਕਤਲ ਦੇ ਕੇਸਾਂ ਅਧੀਨ ਸਜ਼ਾ ਕੱਟ ਰਹੇ ਹਨ। 13,464 ਕੈਦੀ ਰੇਪ ਦੇ ਮਾਮਲਿਆਂ ਦੇ ਦੋਸ਼ੀ ਹਨ ਜੋ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਨ। IPC ਕ੍ਰਾਈਮ ਤਹਿਤ 2,58,883 ਕੈਦੀ ਅੰਡਰ ਟ੍ਰਾਇਲ ਹਨ, ਇਹਨਾਂ ‘ਚੋਂ 1,64,945 (63ਫੀਸਦ) ਉਹ ਕੈਦੀ ਹਨ ਜਿਹਨਾਂ ਨੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਿਆ ਹੈ ਯਾਨੀ ਕਤਲ, ਕਤਲ ਦੀ ਕੋਸ਼ਿਸ਼ ਜਾਂ ਰੇਪ ਦੇ ਮਾਮਲੇ ਹਨ। ਔਰਤਾਂ ਖਿਲਾਫ ਹੋਏ ਅਪਰਾਧਾਂ ਦੇ ਕੇਸਾਂ ‘ਚ 34,368 (59.8ਫੀਸਦ) ਕੈਦੀ ਰੇਪ ਦੇ ਮਾਮਲਿਆਂ ‘ਚ ਅੰਡਰ ਟ੍ਰਾਇਲ ਹਨ, ਜਦਕਿ 13,287 (23.1 ਫੀਸਦ) ਦਾਜ ਲਈ ਕੀਤੇ ਕਤਲ ਦੇ ਕੇਸਾਂ ‘ਚ ਬੰਦ ਹਨ। ਇਸੇ ਤਰ੍ਹਾਂ ਪ੍ਰਾਪਰਟੀ ਫਰਾਡ ਦੇ ਕੇਸਾਂ ‘ਚ 74,713 (28.9ਫੀਸਦ) ਅੰਡਰ ਟ੍ਰਾਇਲ ਕੈਦੀ ਜੇਲ੍ਹਾਂ ‘ਚ ਬੰਦ ਹਨ।

ਹੁਣ ਇੱਕ ਨਜ਼ਰ ਡਰੱਗ ਤੇ ਹਥਿਆਰਾਂ ਨਾਲ ਸਬੰਧਿਤ ਕੇਸਾਂ ‘ਤੇ ਵੀ ਮਾਰਦੇ ਹਾਂ। SLL crimes ਤਹਤਿ 17,400 ਸਜ਼ਾਯਾਫ਼ਤਾ ਕੈਦੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ। ਇਹਨਾਂ ਵਿੱਚੋਂ 9,618 (55.3 ਫੀਸਦ) ਕੈਦੀ ਸ਼ਰਾਬ ਤੇ ਡਰੱਗ ਸਬੰਧੀ ਐਕਟ ਤਹਿਤ ਬੰਦ ਹਨ ਜਦਕਿ 1993 (11.45 ਫੀਸਦ) ਹਥਿਆਰ ਤੇ ਵਿਸਫੋਕਟਕ ਸਮੱਗਰੀ ਦੇ ਦੋਸ਼ਾਂ ਹੇਠ ਸਜ਼ਾ ਕੱਟ ਰਹੇ ਹਨ। 1’414 (8.13 ਫੀਸਦ) ਵਿਦੇਸ਼ ਤੇ ਪਾਸਪੋਰਟ ਧੋਖਾਧੜੀ ਦੇ ਕੇਸਾਂ ‘ਚ ਬੰਦ ਹਨ। SLL crimes ਤਹਿਤ ਦੇਸ਼ ਭਰ ‘ਚ ਅੰਡਰ ਟ੍ਰਾਇਲ 71,513 ਕੈਦੀ ਹਨ। ਜਿਹਨਾਂ ਵਿੱਚੋਂ 41,985 (58.7 ਫੀਸਦ) ਕੈਦੀ ਸ਼ਰਾਬ ਤੇ ਡਰੱਗ ਐਕਟ ਤਹਿਤ ਬੰਦ ਹਨ। ਇਸੇ ਤਰ੍ਹਾਂ 11,625 (16.3 ਫੀਸਦ) ਕੈਦੀ ਹਥਿਆਰ ਤੇ ਵਿਸਫੋਟਕ ਸਮੱਗਰੀ ਤਹਿਤ ਜੇਲ੍ਹਾਂ ਦੀ ਹਵਾ ਖਾ ਰਹੇ ਹਨ।
Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp