ਸ੍ਰੀਹਰਿਕੋਟਾ:ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਾਈਲ, ਅਗਨੀ-5 ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਓੜੀਸਾ ਦੇ ਸ਼੍ਰੀਹਰੀਕੋਟਾ ਦੇ ਅਬਦੁਲ ਕਲਾਮ ਟਾਪੂ ‘ਤੇ ਕੀਤਾ ਗਿਆ। ਅਗਨੀ ਫਾਈਵ ਦੀ ਰੇਂਜ ਪੰਜ ਹਜ਼ਾਰ ਕਿਲੋਮੀਟਰ ਹੈ।ਇਹ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ।ਅਗਨੀ-5 ਮਿਸਾਈਲ ਦਾ ਵਜ਼ਨ 50 ਟਨ ਹੈ ਤੇ ਇਸ ਦੀ ਲੰਬਾਈ ਤਕਰੀਬਨ 17 ਮੀਟਰ ਤੇ ਮੋਟਾਈ 2 ਮੀਟਰ ਹੈ। ਇਹ ਤਕਰੀਬਨ 1500 ਕਿੱਲੋ ਦਾ ਗੋਲ਼ਾ-ਬਾਰੂਦ ਲਿਜਾਣ ਦੇ ਸਮਰੱਥ ਹੈ।ਸੂਤਰਾਂ ਦੀ ਮੰਨੀਏ ਤਾਂ ਇਹ ਨਵੀਂ ਮਿਸਾਈਲ ਐਸ.ਐਫ.ਸੀ. ਦੇ ਜੰਗੀ ਬੇੜੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਅਗਨੀ-5 ਆਈ.ਸੀ.ਬੀ.ਐਮ. ਦਾ ਇਹ ਪੰਜਵਾ ਪ੍ਰੀਖਣ ਸੀ। ਸਤ੍ਹਾ ਤੋਂ ਸਤ੍ਹਾ ਤਕ ਮਾਰ ਕਰਨ ਵਾਲੀ ਇਸ ਮਿਸਾਇਲ ਦਾ ਸਭ ਤੋਂ ਪਹਿਲਾ ਟੈਸਟ 2012 ਵਿੱਚ ਕੀਤਾ ਗਿਆ ਸੀ।ਪ੍ਰੀਖਣ ਸਫਲ ਰਹਿਣ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਡੀ.ਆਰ.ਡੀ.ਓ. ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਭਾਰਤ ਪਹਿਲਾਂ ਹੀ ਅਗਨੀ 1, 2 ਤੇ 3 ਮਿਸਾਇਲਾਂ ਨੂੰ ਤਿਆਰ ਕਰ ਚੁੱਕਾ ਹੈ। ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਖ਼ਤਰੇ ਦੇ ਟਾਕਰੇ ਲਈ ਤਿਆਰ ਕੀਤਾ ਗਿਆ ਸੀ। ਜਦਕਿ, ਅਗਨੀ-5 ਨੂੰ ਵਿਸ਼ੇਸ਼ ਤੌਰ ‘ਤੇ ਚੀਨ ਤੋਂ ਮਿਲ ਰਹੀਆਂ ਚੁਨੌਤੀਆਂ ਲਈ ਤਿਆਰ ਕੀਤਾ ਗਿਆ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


