ਸਟਾਫ ਰਿਪੋਰਟਰ, ਖੰਨਾ : ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਅਲੌੜ (ਖੰਨਾ) ਵੱਲੋਂ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕਾਲਜ ਦੇ ਡਾਇਰੈਕਟਰ ਡਾ: ਮਨੀਸ਼ਾ ਗੁਪਤਾ ਦੀ ਅਗਵਾਈ ‘ਚ ਕਾਲਜ ਦੇ ਟੇ੍ਨਿੰਗ ਤੇ ਪਲੇਸਮੈਂਟ ਹੈਡ ਗੁਰਪ੍ਰਰੀਤ ਸਿੰਘ ਵਲੋਂ ‘ਕਿਊ ਸਪਾਈਡਰ–ਆ ਯੂਨਿਟ ਓਫ ਟੈਸਟ ਯੰਤਰਾਂ ਸੌਫਟਵੇਅਰ ਸਲਿਊਸ਼ਨਜ਼ ਇੰਡੀਆ ਪ੍ਰਰਾਈਵੇਟ ਲਿਮਿਟਿਡ’ ਬੰਗਲੌਰ ਨੂੰ ਆਈਟੀ ਵਿਭਾਗ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਾਲਜ ਬੁਲਾਇਆ ਗਿਆ। ‘ਕਿਊ ਸਪਾਈਡਰ’ ਦੀ ਐੱਚਆਰ ਟੀਮ ਬੰਗਲੌਰ ਤੋਂ ਆਈ ਜਿਸ ‘ਚ ਰਾਸ਼ਮੀਤਾ ਤੇ ਨਿਵੇਦਿਤਾ ਨੇ ਪਾਇਥਨ ਫੁਲ ਸਟੈਕ, ਸੋਫਟਵੇਅਰ ਟੈਸਟਿੰਗ, ਫੁਲ ਸਟੈਕ ਡਿਵੈਲਪਰ ਦੇ ਅਹੁਦੇ ਲਈ ਇੰਟਰਵਿਊ ਕੀਤੀ। ਇੰਟਰਵਿਊ ‘ਚ ਕਾਲਜ ਦੇ ਆਈਟੀ ਵਿਭਾਗ ਦੇ ਬੀਸੀਏ ਦੇ 20 ਵਿਦਿਆਰਥੀਆਂ ਨੇ ਭਾਗ ਲਿਆ। ਇਸ ਚੋਣ ਪ੍ਰਕਿਰਿਆ ‘ਚ ਪਹਿਲੇ ਰਾਉਂਡ ‘ਚ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਗਿਆ, ਜਿਸ ਤੋਂ ਬਾਅਦ ਫਾਈਨਲ ਰਾਊਂਡ ਲਈ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਜਦਕਿ ਫਾਈਨਲ ਰਾਊਂਡ ਤੋਂ ਬਾਅਦ ਆਈਟੀ ਵਿਭਾਗ ਦੇ 4 ਵਿਦਿਆਰਥੀਆਂ ਮੁਸਕਾਨ ਵਰਮਾ, ਸ਼ਹਿਨਾਜ਼ ਬਾਨੋ, ਪ੍ਰਰੀਤੀ ਤੇ ਆਰਤੀ ਰਾਣੀ ਦੀ ਚੋਣ ਕੀਤੀ ਗਈ। ਚੁਣੇ ਗਏ ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਕੰਪਨੀ ਦੀ ਐੱਚਆਰ ਟੀਮ ਵਲੋਂ ਨਿਯੁਕਤੀ ਪੱਤਰ ਦਿੱਤੇ ਗਏ। ਵਿਦਿਆਰਥੀਆਂ ਨੇ ਕਾਲਜ ਦੇ ਡਾਇਰੈਕਟਰ ਡਾ. ਮਨੀਸ਼ਾ ਗੁਪਤਾ ਤੇ ਪਲੇਸਮੈਂਟ ਹੈਡ ਗੁਰਪ੍ਰਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਮਨੀਸ਼ਾ ਗੁਪਤਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਨੌਕਰੀ ‘ਚ ਵਧੀਆ ਪ੍ਰਦਰਸ਼ਨ ਕਰਨ ਲਈ ਪੇ੍ਰਿਤ ਕੀਤਾ।
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ



