Ad-Time-For-Vacation.png

ਘੱਲੂਘਾਰੇ ਤੋਂ ਲਿਆ ਜਾਣ ਵਾਲਾ ਸੰਕਲਪ…

ਇਤਿਹਾਸ ਦੀਆਂ ਉਹ ਘਟਨਾਵਾਂ ਜਿਹੜੀਆਂ ਸੀਨੇ ਤੇ ਸਦੀਵੀ ਫੱਟ ਛੱਡ ਜਾਂਦੀਆਂ ਹਨ ਅਤੇ ਕੌਮ ਲਈ ਹਲੂਣਾ, ਸਾਬਤ ਹੁੰਦੀਆਂ ਹਨ, ਉਹ ਭੁੱਲਣਯੋਗ ਨਹੀਂ ਹੁੰਦੀਆਂ। ਸਾਕਾ ਨੀਲਾ ਤਾਰਾ ਵੀ ਸਿੱਖ ਇਤਿਹਾਸ ਦੀ ਅਜਿਹੀ ਘਟਨਾ ਹੈ ਅਤੇ ਇਸ ਸਾਕੇ ਦੀ ਕੌਮ 33ਵੀਂ ਵਰੇ ਗੰਢ ਮਨਾਉਣ ਜਾ ਰਹੀ ਹੈ, ਇਸ ਲਈ ਅਜਿਹੇ ਮੌਕੇ ਇਸ ਸਾਕੇ ਦੇ ਹਲੂਣੇ ਬਾਰੇ ਅਤੇ ਇਸ ਦਿਹਾੜੇ ਤੇ ਲਏ ਜਾਣ ਵਾਲੇ ਸਕੰਲਪ ਸਬੰਧੀ ਕੌਮ ਨੂੰ ਆਪਣੇ ਮਨਾਂ ‘ਚ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ। ਸਾਕਾ ਨੀਲਾ ਤਾਰਾ ਨੇ ਸਿੱਖ ਕੌਮ ਦੀ ਮਾਨਸਿਕਤਾ ਉੱਤੇ ਜੋ ਜ਼ਖਮ ਲਗਾਏ ਹਨ ਉਹ ਕਾਫੀ ਡੂੰਘੇ ਅਤੇ ਫੈਸਲਾਕੁੰਨ ਹਨ। ਸਿੱਖ ਕੌਮ ਨੂੰ ਕਦੇ ਉਹ ਜ਼ਖਮ ਭਰਨੇ ਨਹੀਂ ਚਾਹੀਦੇ ਕਿਉਂਕਿ ਕੌਮਾਂ ਦੇ ਇਤਿਹਾਸ ਵਿੱਚ ਕਈ ਜ਼ਖਮ ਸਿਰਜਣਾ ਦਾ ਸੋਮਾ ਹੋ ਨਿਬੜਦੇ ਹਨ। ਸਾਰੇ ਜ਼ਖਮ ਭਰ ਦੇਣ ਦੇ ਕਾਬਲ ਨਹੀਂ ਹੁੰਦੇ ਕਈ ਜ਼ਖਮ ਜੋ ਮਨੁੱਖ ਦੀ ਹੋਣੀ ਨੂੰ ਪ੍ਰਭਾਵਿਤ ਕਰਦੇ ਹਨ ਜੋ ਉਸ ਵਿਚ ਗੈਰਤਮੰਦ ਇਨਸਾਨ ਹੋਣ ਦਾ ਜ਼ਜਬਾ ਭਰਦੇ ਹਨ ਉਹ ਮਨੁੱਖੀ ਇਤਿਹਾਸ ਦੀ ਵਿਰਾਸਤ ਬਣ ਜਾਂਦੇ ਹਨ। ਜੂਨ 1984 ਦੇ ਜ਼ਖਮ ਵੀ ਸਿੱਖ ਪੰਥ ਦੀ ਵਿਰਾਸਤ ਹਨ।

ਵੀਹਵੀਂ ਸਦੀ ਵਿੱਚ ਲੱਗੇ ਇਨਾਂ ਜ਼ਖਮਾਂ ਨੇ ਸਿੱਖਾਂ ਨੂੰ ਇਕ ਵੱਖਰੇ ਨਿਵਕੇਲੇ ਅਤੇ ਧਰਮ ਮਨੁੱਖ ਵਜੋਂ ਸੋਚਣ, ਸਮਝਣ ਅਤੇ ਮਹਿਸੂਸਣ ਦੀ ਸ਼ਕਤੀ ਬਖਸ਼ੀ ਸੀ। ਪਹਿਲੀ ਵਾਰ ਸਮੁੱਚੀ ਕੌਮ ਨੇ ਇਕ ਕੌਮ () ਵਜੋਂ ਸੋਚਿਆ ਅਤੇ ਮਹਿਸੂਸਿਆ ਸੀ। ਇਨਾਂ ਪੰਜ ਛੇ ਦਿਨਾਂ ਵਿੱਚ ਹੀ ਸਿੱਖ ਇਕ ਭਾਈਚਾਰੇ (3) ਤੋਂ ਕੌਮ () ਵਜੋਂ ਸੋਚਣ ਲੱਗ ਪਏ ਸਨ। ਇਸ ਅਹਿਸਾਸ ਨੂੰ ਹਰ ਕਿਸੇ ਨੇ ਆਪਣੇ ਬੌਧਿਕ ਪੱਧਰ ਅਨੁਸਾਰ ਮਹਿਸੂਸਿਆਂ ਅਤੇ ਸਮਝਿਆ। ਉਸ ਸਮਝ ਵਿੱਚੋਂ ਹਰ ਕਿਸੇ ਨੇ ਆਪੋ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ। ਜੇ ਖੁਸ਼ਵੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰਾਂ ਨੂੰ ਆਪਣਾ ਵਿਰੋਧ ਜਮਹੂਰੀ ਢੰਗ ਨਾਲ ਪ੍ਰਗਟ ਕੀਤਾ ਤਾਂ ਸਿੱਖ ਜਵਾਨੀ ਦਾ ਇਕ ਵੱਡਾ ਹਿੱਸਾ ਹਥਿਆਰਾਂ ਦੇ ਰਾਹ ਪੈ ਗਿਆ। ਬੇਸ਼ੱਕ ਉਸ ਸਾਕੇ ਦੇ ਪ੍ਰਤੀਕਰਮ ਸਭ ਨੇ ਆਪੋ ਆਪਣੇ ਢੰਗ ਨਾਲ ਕੀਤੇ ਪਰ ਇਸ ਕਾਂਡ ਵਿਰੁੱਧ ਮੂੰਹ ਖੋਲਣ ਵਾਲਿਆਂ ਵਿੱਚ ਇਕ ਗੱਲ ਸਾਂਝੀ ਸੀ ਕਿ ਉਨਾਂ ਸਿੱਖ ਕੌਮ () ਦੇ ਹਿੱਸਾ ਵਜੋਂ ਆਪੋ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ। ਕੌਮ ਘੱਲੂਘਾਰੇ ਦੀ 33ਵੀਂ ਵਰੇਗੰਢ ਮਨਾ ਰਹੀ ਹੈ। ਹਰ ਸਾਲ ਸਿੱਖ ਕੌਮ ਉਸ ਇਤਿਹਾਸਕ ਮੌਕੇ ਸ਼ਹੀਦੀਆਂ ਪਾ ਗਏ ਸਿੱਖਾਂ ਨੂੰ ਸਰਧਾਂਜਲੀਆਂ ਭੇਂਟ ਕਰਕੇ ਆਪਣੀ ਆਤਮਾ ਨੂੰ ਸੰਤੁਸ਼ਟ ਕਰ ਲੈਂਦੀ ਹੈ। ਪੰਥਕ ਧਿਰਾਂ ਵਿੱਚ ਵਾਰ ਵਾਰ ਇਹ ਵਿਚਾਰ ਉੱਠ ਰਿਹਾ ਹੈ ਕਿ ਹੁਣ ਕੀ ਕੀਤਾ ਜਾਵੇ? ਸਿੱਖਾਂ ਨੂੰ ਹੁਣ 33 ਸਾਲ ਬਾਅਦ ਕੀ ਕਰਨਾ ਚਾਹੀਦਾ ਹੈ?

33 ਸਾਲਾਂ ਦੇ ਇਤਿਹਾਸ ਨੇ ਸਿੱਖ ਕੌਮ ਨੂੰ ਫਿਰ ਇਕ ਉਹੋ ਜਿਹੇ ਚੌਰਾਹੇ ਉੱਤੇ ਲਿਆ ਖ਼ੜਾ ਕੀਤਾ ਹੈ ਜਿੱਥੋਂ ਸਿੱਖ ਕੌਮ ਤੁਰੀ ਸੀ। ਅੱਜ ਸਿੱਖ ਕੌਮ ਇਕ ਵਾਰ ਫਿਰ ਹਿੰਦੂ ਅਲਾਮਤਾਂ ਜਾਂ ਕਹਿ ਲੳੂ ਹਿੰਦੂ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਹੋ ਕੇ ਹਾਰੀ ਹੋਈ ਮਾਨਸਿਕਤਾ ਨਾਲ ਜੀਅ ਰਹੀ ਹੈ। ਸਿੱਖ ਸਮਾਜ ਅੱਜ ਸਮਾਜਕ ਅਤੇ ਵਿਚਾਰਧਾਰਕ ਤੌਰ ਤੇ ਜਿੰਨਾ ਗਰਕਣ ਵੱਲ ਵੱਧ ਰਿਹੈ ਏਨਾ ਸ਼ਾਇਦ ਪਹਿਲਾਂ ਕਦੇ ਵੀ ਨਾ ਗਰਕਿਆ ਹੋਵੇ। ਜਿਹੋ ਜਿਹੀਆਂ ਤਬਾਹਕੁੰਨ ਸਮਾਜੀ ਅਲਾਮਤਾਂ ਨੇ ਕੌਮ ਨੂੰ ਘੇਰ ਲਿਆ ਹੈ ਉਹ ਕੌਮ ਦੀ ਹੋਂਦ ਲਈ ਖਤਰਨਾਕ ਨਹੀਂ ਬਲਕਿ ਅਤਿ ਖਤਰਨਾਕ ਹਨ। ਸਿੱਖ ਕੌਮ ਸਮਾਜਕ ਤੌਰ ਤੇ ਅੱਜ ਮੋਹ ਪਿਆਰ ਅਤੇ ਭਾਈਚਾਰਕ ਸਾਂਝ ਦੀਆਂ ਸਾਰੀਆਂ ਹੱਦਾਂ ਤੋੜ ਕੇ ਜਿਵੇਂ ਭੋਗਵਾਦ ਦੀ ਕੁਲਹਿਣੀ ਖੱਡ ਵਿੱਚ ਡਿੱਗ ਰਹੀ ਹੈ, ਇਹ ਇਕ ਵੱਡੇ ਸੰਕਟ ਅਤੇ ਖਤਰਨਾਕ ਭਵਿੱਖ ਦੀਆਂ ਨਿਸ਼ਾਨੀਆਂ ਹਨ। ਕੌਮ ਦੀ ਰਾਜਸੀ ਲੀਡਰਸ਼ਿਪ ਨੇ ਵਿਕਾੳੂ ਲੋਕਾਂ ਦੀ ਜੋ ਵੱਡੀ ਭੀੜ ਖੜੀ ਕਰ ਦਿੱਤੀ ਹੈ ਉਹ ਸਿੱਖ ਸਿਧਾਂਤਾਂ, ਸਿੱਖ ਵਿਚਾਰਧਾਰਾ ਅਤੇ ਸਿੱਖ ਸ਼ਹੀਦਾਂ ਦੇ ਸੁਪਨਿਆਂ ਨੂੰ ਟਿੱਚਰਾਂ ਕਰਕੇ ਲੰਘ ਰਹੀ ਹੈ।

ਧਰਮ, ਕੌਮ, ਇਤਿਹਾਸ, ਵਿਰਾਸਤ ਅਤੇ ਜ਼ਮੀਰ ਨੂੰ ਜਿਵੇਂ ਕੌਮ ਦੇ ਵੱਡੇ ਹਿੱਸੇ ਨੇ ਵਿਕਣ ਲਈ ਲਗਾ ਦਿੱਤਾ ਹੈ ਉਸ ਮਾਹੌਲ ਵਿੱਚ ਚੰਗਾ ਸੋਚਣ ਵਾਲਿਆਂ ਦੇ ਰਾਹ ਵਿੱਚ ਕੰਡਿਆਂ ਤੋਂ ਬਿਨਾਂ ਕੁਝ ਨਹੀਂ ਹੈ। ਪਰ ਏਨਾ ਕੁਝ ਤਬਾਹਕੁੰਨ ਵਾਪਰਨ ਦੇ ਬਾਵਜੂਦ ਵੀ ਕੁਝ ਚੰਗਾ ਸੋਚਣ ਵਾਲੇ ਮੁੱਠੀ ਭਰ ਲੋਕਾਂ ਲਈ ਹੌਸਲੇ ਢਾਹੁਣ ਦਾ ਸਮਾਂ ਨਹੀਂ ਹੈ। ਇਹ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੂਨ 1984 ਦੇ ਜ਼ਖਮ ਸਾਡੇ ਲਈ ਪ੍ਰੇਰਨਾ ਦਾ ਸੋਮਾ ਹਨ। ਇਹ ਸਾਡੀ ਬੇਸ਼ਕੀਮਤੀ ਵਿਰਾਸਤ ਹਨ। ਇਨਾਂ ਜ਼ਖਮਾਂ ਦੀ ਪੀੜ ਹੀ ਸਾਡਾ ਰਾਹ ਰੁਸ਼ਨਾ ਸਕਦੀ ਹੈ। ਸਿੱਖ ਕੌਮ ਅੱਜ ਜਿਸ ਕਿਸਮ ਦੀ ਮਾਨਸਿਕ ਗੁਲਾਮੀ ਭੋਗਦੀ ਹੋਈ ਲਗਭਗ ਜਿਵੇ ਂਹਾਰ ਜਿਹੀ ਗਈ ਹੈ ਉਸਦਾ ਵੱਡਾ ਕਾਰਨ ਹੀ ਕੌਮ ਵੱਲੋਂ ਮੁੜ ਹਿੰਦੂ ਤਰਜ਼ੇ-ਜ਼ਿੰਦਗੀ ਨੂੰ ਗਲ ਨਾਲ ਲਾ ਲੈਣ ਦਾ ਹੈ। ਹਿੰਦੂ ਵਿਚਾਰਧਾਰਾ ਦਾ ਮਨੁੱਖੀ ਮਾਡਲ ਹੀ ਇਨਸਾਨ ਨੂੰ ਜਜ਼ਬੇ ਗੈਰਤ ਅਤੇ ਅਣਖ਼ ਤੋਂ ਹੀਣਾ ਕਰਕੇ ਕੇਵਲ ਪੈਸੇ ਦੇ ਪੁੱਤ ਬਣਕੇ ਜਿੳੂਣ ਦੀ ਜਾਚ ਦੱਸਦਾ ਹੈ। ਇਹ ਦੂਰ ਬਹਿ ਕੇ ਸ਼ਕਤੀ ਦੀ ਪੂਜਾ ਕਰਨ ਦੀ ਹੀ ਗੱਲ ਕਰਦਾ ਹੈ ਜਦਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤੇਜ ਧਾਰਕ ਖਾਲਸਾ ਪੰਥ’ ਦੇ ਰੂਪ ਵਿੱਚ ਚਿਤਰਿਆ ਅਤੇ ਸਿਰਜਿਆ ਸੀ। ਪੰਥਕ ਧਿਰਾਂ ਸਾਹਮਣੇ ਇਹ ਪੂਰੀ ਕੌਮ ਦੀ ਤਰਜੇ ਜ਼ਿੰਦਗੀ ਨੂੰ ਤਬਦੀਲ ਕਰਨ ਦਾ ਵੱਡਾ ਕਾਰਜ ਹੈ ਜਿਸਦੀਆਂ ਅੱਗੇ ਹਜ਼ਾਰਾਂ ਵੰਨਗੀਆਂ ਹਨ। ਧਰਮ, ਰਾਜਨੀਤੀ, ਮੀਡੀਆ, ਬੱਚਿਆਂ ਦੀ ਮਾਨਸਿਕਤਾ ਨੌਜਵਾਨਾਂ ਦੀਆਂ ਰੁਚੀਆਂ ਉਨਾਂ ਦੀ ਪੜਾਈ ਦਾ ਮਾਡਲ ਅਤੇ ਮੂਲ ਰੂਪ ਵਿੱਚ ਵਿਕਾੳੂ ਜਮੀਰਾਂ ਦੇ ਮੁਕਾਬਲੇ, ਗੈਰਤਮੰਦ ਜਮੀਰਾਂ ਦਾ ਇਕ ਸੁੱਚਾ ਅਤੇ ਪਾਵਨ ਮਾਡਲ ਪੇਸ਼ ਕਰਨਾ ਪੰਥਕ ਧਿਰਾਂ ਦੀਆਂ ਜਿੰਮੇਵਾਰੀਆਂ ਹਨ।

ਉਪਰੋਕਤ ਕੰਮ ਕੁਝ ਦਿਨਾਂ ਜਾਂ ਮਹੀਨਿਆਂ ਦੇ ਨਹੀਂ ਹਨ ਬਲਕਿ ਦਹਾਕਿਆਂ ਦੀ ਲੰਬੀ ਯੋਜਨਾਬੰਦੀ ਸਾਧਨ ਅਤੇ ਵੱਖ ਵੱਖ ਸੰਸਥਾਵਾਂ ਨੂੰ ਚਲਾਉਣ ਲਈ ਵਿਦਵਾਨਾਂ ਦੇ ਪੈਨਲ ਤਿਆਰ ਕਰਨੇ ਬਹੁਤ ਵੱਡੇ ਕਾਰਜ ਹਨ। ਰਾਜਨੀਤਿਕ ਖੇਤਰ ਵਿੱਚ ਸ਼ਹੀਦਾਂ ਦੇ ਸੁਪਨਿਆਂ ਦੇ ਅੰਗ ਸੰਗ ਰਹੀ ਈਮਾਨਦਾਰ ਅਤੇ ਵਿਚਾਰਵਾਨ ਲੀਡਰਸ਼ਿਪ ਦੇ ਘੱਟੋ ਘੱਟ ਤਿੰਨ ਪੂਰ ਪੈਦਾ ਕਰਨ ਦੀ ਚੁਣੌਤੀ ਵੀ ਪੰਥਕ ਧਿਰਾਂ ਦੇ ਸਾਹਮਣੇ ਦਰਪੇਸ਼ ਹੈ। ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਕੌਮ ਨੂੰ ਹਿੰਦੂ ਧਾਰਾ ਵੱਲ ਧੱਕ ਰਹੇ ਸਾਧਾਂ ਦੀ ਦੁਕਾਨਦਾਰੀ ਬੰਦ ਕਰਵਾ ਕੇ ਸਿੱਖ ਧਰਮ ਦੀ ਨਵੀਂ ਅਤੇ ਨਿਵੇਕਲੀ ਵਿਚਾਰਧਾਰਕ ਪਰਿਭਾਸ਼ਾ ਕੌਮ ਨੂੰ ਦੇਣ ਦਾ ਕਾਰਜ ਵੀ ਸਾਡੇ ਸਾਹਮਣੇ ਦਰਪੇਸ਼ ਹੈ। ਰਹਿਤ ਮਰਯਾਦਾ ਦੇ ਨਾਂ ਤੇ ਲਗਾਈਆਂ ਗਈਆਂ ਅਣਮਨੁੱਖੀ ਪਾਬੰਦੀਆਂ ਬਾਰੇ ਵੀ ਨਵੀਂ ਵਿਚਾਰਧਾਰਕ ਪਹੁੰਚ ਅਪਨਾਉਣੀ ਪਵੇਗੀ, ਕੌਮਾਂਤਰੀ ਪੱਧਰ ਉੱਤੇ ਇਸ ਸਮੇਂ ਜੋ ਤੇਜ਼ ਤਬਦੀਲੀਆਂ ਵਾਪਰ ਰਹੀਆਂ ਹਨ ਉਨਾਂ ਦਾ ਗਹਿਰ ਗੰਭੀਰ ਅਧਿਐਨ ਕਰਕੇ ਉਸ ਸਬੰਧੀ ਸਿੱਖ ਕੌਮ ਦੀ ਨੀਤੀ ਅਤੇ ਸਿੱਖ ਹਿੱਤਾਂ ਅਨੁਸਾਰ ਉਨਾਂ ਦੀ ਪੇਸ਼ਕਾਰੀ ਕਰਨ ਦਾ ਕਾਰਜ ਵੀ ਕਾਫੀ ਜਿੰਮੇਵਾਰੀ ਦੀ ਮੰਗ ਕਰਦਾ ਹੈ। ਇਸ ਵੇਲੇ ਕੌਮਾਂਤਰੀ ਸਥਿਤੀਆਂ ਦੇ ਸਬੰਧ ਵਿੱਚ ਬਹੁਤੇ ਸਿੱਖ ਵਿਦਵਾਨ ਭਾਵੁਕਤਾ ਵਿੱਚੋਂ ਹੀ ਬਹੁਤੀਆਂ ਪੁਜੀਸ਼ਨਾਂ ਲੈ ਰਹੇ ਹਨ ਜੋ ਕੌਮਾਂਤਰੀ ਤੌਰ ਤੇ ਸਿੱਖ ਮਸਲੇ ਨੂੰ ਖਰਾਬ ਕਰਨ ਦਾ ਹੀ ਕਾਰਜ ਕਰ ਰਹੀਆਂ ਹਨ।ਸਿੱਖਾਂ ਦੀ ਹੋਣੀ ਨਾਲ ਜੁੜੇ ਹੋਏ ਇਸ ਗੰਭੀਰ ਮਸਲੇ ਸਬੰਧੀ ਪੁਜੀਸ਼ਨਾਂ ਲੈਣ ਖਾਤਰ ਇਕ ਕੌਮਾਂਤਰੀ ‘ਸਿੱਖ ਥਿੰਕ ਟੈਕ’ ਉਸਾਰਨਾਂ ਪੰਥਕ ਲੀਡਰਸ਼ਿਪ ਦੀ ਅਹਿਮ ਜਿੰਮੇਵਾਰੀ ਹੈ। ਸਿੱਖ ਮੀਡੀਆ ਵੀ ਸਿੱਖਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਹਿੰਦੂ ਵਿਚਾਰਧਾਰਕ ਹਮਲਾ ਜਿੰਨੇ ਵੀ ਪਾਸਿਆਂ ਤੋਂ ਸਿੱਖਾਂ ਉੱਤੇ ਆਪਣੀਆਂ ਗੋਲੀਆਂ ਦਾਗ ਰਿਹਾ ਹੈ ਉਨਾਂ ਸਾਰਿਆਂ ਮੋਰਚਿਆਂ ਉੱਤੇ ਗੈਰਤਮੰਦ ਅਤੇ ਚੰਤੇਨ ਸਿੱਖਾਂ ਨੂੰ ਆਪਣੀ ਲੜਾਈ ਦੇਣੀ ਪਵੇਗੀ। ਇਸ ਸਮੁੱਚੀ ਲੜਾਈ ਲਈ ਪ੍ਰੇਰਨਾ ਸਾਨੂੰ ਜੂਨ 1984 ਦਾ ਘੱਲੂਘਾਰਾ ਦੇ ਗਿਆ ਹੈ ਹੁਣ ਸਿਰਫ ਗੁਰੂ ਦੇ ਸੱਚੇ ਸਿੱਖ ਹੋਣ ਦੇ ਨਾਤੇ ਉਨਾਂ ਸ਼ਹੀਦਾਂ ਦੇ ਸੰਦੇਸ਼ ਨੂੰ ਕੰਨ ਲਾ ਕੇ ਸੁਣਨ ਅਤੇ ਉਸਨੂੰ ਵਿਚਾਰਧਾਰਕ ਤੌਰ ਤੇ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.