ਘਸੀਟਾ ਰਾਮ ਆਪਣੀ ਪਾਰਟੀ ਦਾ ਪ੍ਰਮੁੱਖ ਉਮੀਦਵਾਰ ਹੈ। ਪਿਛਲੀਆਂ ਚੋਣਾਂ ਵਿਚ ਉਹ ਆਪਣੇ ਵਿਰੋਧੀ ਉਮੀਦਵਾਰ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ ḩ ਚੋਣਾਂ ਸਮੇਂ ਉਸ ਨੇ ਲੋਕਾਂ ਨਾਲ ਬੇਹੱਦ ਵਾਅਦੇ ਕੀਤੇ ਸਨ। ਲੋਕਾਂ ਨੇ ਇਨ੍ਹਾਂ ਵਾਅਦਿਆਂ ਦੀ ਪੂਰਤੀ ਦੀ ਆਸ ਨਾਲ ਉਸ ਨੂੰ ਜਿਤਾਇਆ ਸੀ। ਜਿੱਤਣ ਤੋਂ ਬਾਅਦ ਉਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸੀ।
ਵਿਰੋਧੀ ਉਮੀਦਵਾਰਾਂ ਦੇ ਨਿਕਲ ਰਹੇ ਰੋਡ ਸ਼ੋਅ ਦੇਖ ਕੇ ਘਸੀਟਾ ਰਾਮ ਦੇ ਕੁਝ ਝੋਲੀ ਚੁੱਕਾਂ ਨੇ ਉਸ ਨੂੰ ਵੀ ਰੋਡ ਸ਼ੋਅ ਕੱਢਣ ਦੀ ਸਲਾਹ ਦਿੱਤੀ। ਘਸੀਟਾ ਸੋਚਣ ਲੱਗਾ ਕਿ ਉਸ ਨੇ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਉਹ ਕਿਹੜੇ ਮੂੰਹ ਨਾਲ ਲੋਕਾਂ ਕੋਲੋਂ ਵੋਟਾਂ ਮੰਗੇ? ਘਸੀਟੇ ਨੂੰ ਡਰ ਸੀ ਕਿ ਨਾਰਾਜ਼ ਲੋਕ ਉਸ ਨੂੰ ਸੜਕ ‘ਤੇ ਘਸੀਟਣ ਨਾ ਲੱਗ ਪੈਣ। ਉਹੀ ਗੱਲ ਹੋਈ। ਘਸੀਟੇ ਦਾ ਰੋਡ ਸ਼ੋਅ ਦੇਖ ਕੇ ਲੋਕ ਗੁੱਸੇ ਵਿਚ ਭੜਕ ਉੱਠੇ। ਜਦ ਲੋਕਾਂ ਨੇ ਉਸ ਨੂੰ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਬਾਰੇ ਪੁੱਛਿਆ ਤਾਂ ਉਸ ਨੇ ਲੋਕਾਂ ਦੀ ਹਰ ਗੱਲ ਦਾ ਬੇਹੱਦ ਚਲਾਕੀ ਨਾਲ ਜਵਾਬ ਦੇ ਕੇ ਸਿਆਸਤਾਨਾਂ ਦੀ ਰਵਾਇਤ ਨੂੰ ਕਾਇਮ ਰੱਖਿਆ।
ਲੋਕ ਪੁੱਛਣ ਲੱਗੇ¬ ਤੁਸੀਂ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਤੁਸੀਂ ਤਾਂ ਬਿਜਲੀ ਮੁੱਲ ਵੀ ਨਹੀਂ ਦਿੱਤੀ। ਘਸੀਟਾ ਬੋਲਿਆ¬ ਸਰਕਾਰ ਬਣਨ ‘ਤੇ ਸਾਨੂੰ ਪਤਾ ਲੱਗਾ ਕਿ ਰਾਜ ਵਿਚ ਬਿਜਲੀ ਦੀ ਬਹੁਤ ਘਾਟ ਹੈ। ਪਿਛਲੀ ਸਰਕਾਰ ਮੀਂਹ ਪਵਾਉਣ ਵਿਚ ਅਸਫਲ ਰਹੀ। ਸਾਰੇ ਡੈਮ ਖਾਲੀ ਪਏ ਸਨ ਤੇ ਖਜ਼ਾਨਾ ਵੀ ਖਾਲੀ ਸੀ। ਅਸੀਂ ਨਾ ਬਿਜਲੀ ਪੈਦਾ ਕਰ ਸਕਦੇ ਸਾਂ ਤੇ ਨਾ ਹੀ ਖਰੀਦ ਸਕਦੇ ਸਾਂ। ਅਸੀਂ ਇੰਦਰ ਦੇਵਤਾ ਨੂੰ ਪੱਤਰ ਲਿਖ ਕੇ ਭਾਰੀ ਮੀਂਹ ਪਵਾਏ। ਹੁਣ ਅਸੀਂ ਕਾਫੀ ਬਿਜਲੀ ਪੈਦਾ ਕਰ ਲਈ ਹੈ। ਭਾਰੀ ਮੀਂਹ ਪਵਾ ਕੇ ਅਸੀਂ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਅੱਗੋਂ ਮੁਫਤ ਬਿਜਲੀ ਦੇਣ ਦਾ ਵਾਅਦਾ ਵੀ ਪੂਰਾ ਕਰ ਦੇਵਾਂਗੇ।
ਇਕ ਔਰਤ ਬੋਲੀ¬ ਘਸੀਟਾ ਜੀ¬ ਤੁਸੀਂ ਕਿਹਾ ਸੀ ਕਿ ਸਾਡੀ ਸਰਕਾਰ ਬਣੂੰ ਤਾਂ ਵਿਕਾਸ ਹੋਊ। ਸਾਡੇ ਵਿਕਾਸ ਤਾਂ ਹੋਇਆ ਨੀ¬ ਇਕ ਪਿੰਕੀ ਹੋਰ ਆ ਗਈ।
ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਪੀੜਤ ਨੇ ਕਿਹਾ¬ ਤੁਹਾਡਾ ਚੰਗੇ ਦਿਨ ਆਉਣ ਦਾ ਵਾਅਦਾ ਕਿਥੇ ਗਿਐ? ਲੁੱਟਾਂ-ਖੋਹਾਂ ਤਾਂ ਹੋਰ ਵੀ ਜ਼ਿਆਦਾ ਵਧ ਗਈਐਾ। ਪਿਛਲੇ ਮਹੀਨੇ ਸਾਡੇ ਸਮੇਤ ਮੁਹੱਲੇ ਵਿਚ ਇਕ ਰਾਤ ਵਿਚ ਹੀ ਚਾਰ ਚੋਰੀਆਂ ਹੋਈਆਂ ਨੇ। ਚੋਰਾਂ ਤੋਂ ਡਰਦੇ ਅਸੀਂ ਰਾਤਾਂ ਜਾਗ ਕੇ ਕੱਟਦੇ ਹਾਂ। ਘਸੀਟਾ ਬੋਲਿਆ¬ ਮੈਂ ਚੰਗੀਆਂ ਰਾਤਾਂ ਦਾ ਨਹੀਂ¬ ਚੰਗੇ ਦਿਨਾਂ ਦਾ ਵਾਅਦਾ ਕੀਤਾ ਸੀ। ਜੇਕਰ ਐਤਕੀਂ ਸਾਡੀ ਸਰਕਾਰ ਬਣਾਓਗੇ ਤਾਂ ਚੰਗੀਆਂ ਰਾਤਾਂ ਵੀ ਜ਼ਰੂਰ ਆਉਣਗੀਆਂ।
ਜਦ ਕਿਸੇ ਨੇ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸਾਡੀ ਪਾਰਟੀ ਵਿਚ ਝੂਠੇ¬ ਬੇਈਮਾਨ¬ ਰਿਸ਼ਵਤਖੋਰ ਜਾਂ ਭਿ੍ਸ਼ਟਾਚਾਰ ਵਾਲੇ ਨੇਤਾਵਾਂ ਲਈ ਕੋਈ ਥਾਂ ਨਹੀਂ ਹੈ ਪਰ ਤੁਹਾਡੇ ਵਿਰੁੱਧ ਵੀ ਭਿ੍ਸ਼ਟਾਚਾਰ ਦੇ ਕਈ ਸਬੂਤ ਹਨ ਤਾਂ ਘਸੀਟਾ ਬੋਲਿਆ¬ ਅੱਜ ਵੀ ਸਾਡੀ ਪਾਰਟੀ ਵਿਚ ਰਿਸ਼ਵਤਖੋਰ ਜਾਂ ਭਿ੍ਸ਼ਟਾਚਾਰ ਵਾਲੇ ਨੇਤਾਵਾਂ ਵਾਸਤੇ ਕੋਈ ਥਾਂ ਨਹੀਂ ਕਿਉਂਕਿ ਪਾਰਟੀ ਵਿਚ ਪਹਿਲਾਂ ਹੀ ਅਜਿਹੇ ਨੇਤਾਵਾਂ ਨਾਲ ਸਾਰੀਆਂ ਸੀਟਾਂ ਫੁਲ ਹਨ। ਇਕ ਦੇਸ਼ ਭਗਤ ਬੋਲਿਆ¬ ਤੁਹਾਡੇ ਇਕ ਮੰਤਰੀ ਨੇ ਪਿਛਲੇ ਆਜ਼ਾਦੀ ਵਾਲੇ ਦਿਨ ਪੁੱਠਾ ਤਿਰੰਗਾ ਲਹਿਰਾ ਦਿੱਤਾ ਸੀ। ਹਰਾ ਰੰਗ ਉਪਰ ਤੇ ਸੰਤਰੀ ਰੰਗ ਹੇਠਾਂ ਹੋ ਗਿਆ ਸੀ। ਘਸੀਟਾ ਬੋਲਿਆ¬ ਲੋਕਾਂ ਨੇ ਸੰਤਰੀ ਜਾਂ ਹਰੇ ਰੰਗ ਤੋਂ ਕੀ ਲੈਣੈਂ। ਚਿੱਟਾ ਤਾਂ ਉਥੇ ਸੀ ਨਾ¬ ਸਭ ਨੂੰ ਚਿੱਟੇ ਨਾਲ ਹੀ ਮਤਲਬ ਐ। ਇਕ ਹੋਰ ਵਿਅਕਤੀ ਬੋਲਿਆ¬ ਤੁਹਾਡੇ ਵਿਰੋਧੀ ਆਖਦੇ ਹਨ ਕਿ ਐਤਕੀਂ ਰਾਜ ਵਿਚ ਤੁਹਾਡੀ ਪਾਰਟੀ ਦੀ ਹਵਾ ਨਹੀਂ ਚੱਲ ਰਹੀ। ਘਸੀਟਾ ਬੋਲਿਆ¬ ਰਾਜ ਵਿਚ ਸਾਡੀ ਪਾਰਟੀ ਦੀ ਹੀ ਹਵਾ ਹੈ । ਵਿਰੋਧੀ ਕੰਨਾਂ ਤੋਂ ਮਫਲਰ ਹਟਾਉਣਗੇ ਤਾਂ ਹੀ ਉਨ੍ਹਾਂ ਨੂੰ ਸਾਡੀ ਪਾਰਟੀ ਦੀ ਹਵਾ ਦਾ ਪਤਾ ਲੱਗੂ।
ਇਕ ਗ਼ਰੀਬ ਕਹਿਣ ਲੱਗਾ¬ ਸਾਨੂੰ ਤੁਹਾਡੇ ਭਾਸ਼ਨ ਦੀ ਨਹੀਂ¬ ਰਾਸ਼ਨ ਦੀ ਜ਼ਰੂਰਤ ਹੈ। ਘਸੀਟਾ ਬੋਲਿਆ¬ ਅਸੀਂ ਗ਼ਰੀਬਾਂ ਦੇ ਆਧਾਰ ਕਾਰਡ ਬਣਾ ਦਿੱਤੇ ਹਨ। ਐਤਕੀਂ ਅਸੀਂ ਗ਼ਰੀਬਾਂ ਦੇ ਉਧਾਰ ਕਾਰਡ ਬਣਾ ਕੇ ਦੇਵਾਂਗੇ । ਗ਼ਰੀਬ ਕਿਸੇ ਵੀ ਦੁਕਾਨ ਤੋਂ ਉਧਾਰ ਰਾਸ਼ਨ ਲੈ ਸਕਣਗੇ।
ਇਕ ਬੇਰੁਜ਼ਗਾਰ ਨੇ ਕਿਹਾ¬ ਤੁਹਾਡਾ ਵਾਅਦਾ ਸੀ ਕਿ ਅਸੀਂ ਨੌਕਰੀਆਂ ਕੱਢਾਂਗੇ। ਤੁਸੀਂ ਨੌਕਰੀਆਂ ਤਾਂ ਕੱਢੀਆਂ ਨਹੀਂ¬ ਕਈਆਂ ਮੁਲਾਜ਼ਮਾਂ ਨੂੰ ਨੌਕਰੀਉਂ ਕੱਢ ਦਿੱਤਾ। ਘਸੀਟਾ ਬੋਲਿਆ¬ ਮੈਂ ਨੌਕਰੀਆਂ ਨਹੀਂ¬ ਕੰਮਚੋਰ ਮੁਲਾਜ਼ਮਾਂ ਨੂੰ ਨੌਕਰੀਉਂ ਕੱਢਣ ਦਾ ਵਾਅਦਾ ਕੀਤਾ ਸੀ। ਅਸੀਂ ਨਹੀਂ ਚਾਹੁੰਦੇ ਕਿ ਕੰਮਚੋਰ ਮੁਲਾਜ਼ਮ ਭੋਲੇ-ਭਾਲੇ ਲੋਕਾਂ ਨੂੰ ਖੱਜਲ-ਖੁਆਰ ਕਰਨ। ਘਸੀਟਾ ਅੱਗੋਂ ਕਹਿਣ ਲੱਗਾ¬ ਦੇਖ ਲਵੋ¬ ਅਸੀਂ ਪੂਰੇ ਰਾਜ ਨੂੰ ਨਸ਼ਾਮੁਕਤ ਕਰ ਦਿੱਤੈ। ਅਸੀਂ ਨੌਜਵਾਨਾਂ ਨੂੰ ਦੂਸਰਿਆਂ ਨਸ਼ਿਆਂ ਤੋਂ ਹਟਾ ਕੇ ਇੰਟਰਨੈੱਟ ਦੇ ਨਸ਼ੇ ‘ਤੇ ਲਗਾ ਦਿੱਤੈ। ਰਾਜ ਵਿਚ ਮੁਫਤ ਵਾਈ-ਫਾਈ ਲਗਾ ਦਿੱਤੇ ਨੇ ḩ ਨੌਜਵਾਨੋ¬ ਐਤਕੀਂ ਫਿਰ ਜੇ ਸਾਡੀ ਸਰਕਾਰ ਬਣਾਉਗੇ ਤਾਂ ਮੈਂ ਤੁਹਾਨੂੰ ਪਾਸਵਰਡ ਦੱਸਾਂਗਾ।
ਅਧਿਆਪਕ ਦੀ ਨੌਕਰੀ ਦੀ ਭਾਲ ਕਰ ਰਹੇ ਇਕ ਨੌਜਵਾਨ ਨੇ ਕਿਹਾ¬ ਤੁਸੀਂ ਨਵੇਂ ਸਕੂਲ ਖੋਲ੍ਹਣ ਦਾ ਵਾਅਦਾ ਤਾਂ ਪੂਰਾ ਕਰ ਦਿੱਤਾ ਪਰ ਸਾਰੇ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ। ਘਸੀਟਾ ਬੋਲਿਆ¬ ਅਸੀਂ ਸਕੂਲ ਖੋਲ੍ਹਣ ਦਾ ਵਾਅਦਾ ਪੂਰਾ ਕੀਤਾ ਹੈ ḩ ਜੇਕਰ ਐਤਕੀਂ ਸੱਤਾ ਵਿਚ ਆਏ ਸੱਖਣੇ ਸਕੂਲਾਂ ਨੂੰ ਅਧਿਆਪਕਾਂ ਨਾਲ ਭਰ ਦਿਆਂਗੇ। ਆਪਣੇ ਰੋਡ ਸ਼ੋਅ ਵਿਚ ਘਸੀਟਾ ਰਾਮ ਨੇ ਲੋਕਾਂ ਨੂੰ ਭਰਮਾਉਣ ਦਾ ਬਥੇਰਾ ਯਤਨ ਕੀਤਾ ਪਰ ਵਿਅਰਥ।