ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿੰਡ ਟਾਂਡਾ ਜਾਲ ਵਿਖੇ ਇਕ ਘਰ ‘ਚੋਂ ਬਜ਼ੁਰਗ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਮੌਤ ਕਈ ਦਿਨ ਪਹਿਲਾਂ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਮਿ੍ਤਕ ਰਮੇਸ਼ ਲਾਲ ਨਾਮ ਦਾ ਇਕ ਬਜ਼ੁਰਗ ਵਿਅਕਤੀ ਜੋ ਪਿੰਡ ‘ਚ ਆਪਣੇ ਘਰ ਇਕੱਲਾ ਹੀ ਰਹਿੰਦਾ ਸੀ ਜੋ ਕੁਝ ਦਿਨਾਂ ਤੋਂ ਦਿਖਾਈ ਨਾ ਦਿੱਤਾ। ਆਸ-ਪਾਸ ਗੁਆਂਢੀਆਂ ਨੂੰ ਉਸ ਦੇ ਘਰ ‘ਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਪਿੰਡ ਦੇ ਸਰਪੰਚ ਬਲਕਾਰ ਸਿੰਘ ਨੇ ਇਸ ਸਬੰਧੀ ਮਾਛੀਵਾੜਾ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ‘ਤੇ ਪੁੱਜ ਕੇ ਸਹਾਇਕ ਥਾਣੇਦਾਰ ਮਦਨ ਸਿੰਘ ਨੇ ਘਰ ਪਹੁੰਚ ਕੇ ਦਰਵਾਜ਼ਾ ਖੋਲਿ੍ਹਆ ਤਾਂ ਮੰਜੇ ਉੱਪਰ ਬਜ਼ੁਰਗ ਰਮੇਸ਼ ਲਾਲ ਦੀ ਗਲੀ-ਸੜੀ ਲਾਸ਼ ਪਈ ਸੀ। ਸਹਾਇਕ ਥਾਣੇਦਾਰ ਮਦਨ ਸਿੰਘ ਨੇ ਦੱਸਿਆ ਇਹ ਬਜ਼ੁਰਗ ਰਮੇਸ਼ ਲਾਲ ਇਕੱਲਾ ਹੀ ਘਰ ‘ਚ ਰਹਿੰਦਾ ਸੀ ਤੇ ਉਸ ਦਾ ਇੱਕ ਲੜਕਾ ਪਿਛਲੇ ਕਈ ਸਾਲ ਤੋਂ ਲਾਪਤਾ ਹੈ। ਪੁਲਿਸ ਅਨੁਸਾਰ ਰਮੇਸ਼ ਲਾਲ ਦੀ ਮੌਤ ਕਰੀਬ 25 ਤੋਂ 30 ਦਿਨ ਪਹਿਲਾਂ ਹੋ ਗਈ ਕਿਉਂਕਿ ਉਸ ਦੀ ਲਾਸ਼ ਪਿੰਜਰ ਦਾ ਰੂਪ ਧਾਰਨ ਕਰ ਚੁੱਕੀ ਸੀ। ਮਿ੍ਤਕ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਨ ਲਈ ਪੁਲਿਸ ਉਸ ਦੇ ਵਾਰਿਸਾਂ ਸਬੰਧੀ ਜਾਣਕਾਰੀ ਪ੍ਰਰਾਪਤ ਕਰ ਰਹੀ ਹੈ।