ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ ਦੁਖੀ ਤੇ ਪ੍ਰੇਸ਼ਾਨ ਕੀਤਾ ਹੈ। ਇਹ ਹਿੰਸਾ ਅਸਵੀਕਾਰਨਯੋਗ ਹੈ ਅਤੇ ਇੱਥੇ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਚਿੰਤਾਜਨਕ ਹੈ।
ਗੈਂਗ ਗਤੀਵਿਧੀਆਂ ਕਈ ਦਹਾਕਿਆਂ ਤੋਂ ਸਾਡੇ ਸ਼ਹਿਰ ਅਤੇ ਪੂਰੇ ਖੇਤਰ ਵਿੱਚ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਬਣੀਆਂ ਹੋਈਆਂ ਹਨ, ਅਤੇ ਅੱਜ ਵੀ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ।
ਮੈਂ ਸਰੀ ਪੁਲਿਸ ਬੋਰਡ ਦੇ ਚੇਅਰ ਹਾਰਲੀ ਚੈਪਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਅਪ੍ਰੈਲ ਮਹੀਨੇ ਵਿੱਚ ਡਿਸਟ੍ਰਿਕਟ 4 (ਕਲੋਵਰਡੇਲ) ਦੀ ਸਟਾਫਿੰਗ ਲਈ, ਸਰੀ ਪੁਲਿਸ ਸਰਵਿਸ ਦੀ ਗੈਂਗ ਯੂਨਿਟ ਦੇ ਮੈਂਬਰਾਂ ਨੂੰ ਦੁਬਾਰਾ ਤਾਇਨਾਤ ਕਰਨ ਦੇ ਫ਼ੈਸਲੇ ਦੀ ਤੁਰੰਤ ਸਮੀਖਿਆ ਕੀਤੀ ਜਾਵੇ। ਇਹ ਅਧਿਕਾਰੀ ਗੈਂਗ ਗਤੀਵਿਧੀਆਂ, ਜ਼ਬਰਦਸਤੀ ਵਸੂਲੀ ਅਤੇ ਨਿਸ਼ਾਨਾਬੰਧ ਹਿੰਸਾ ਨਾਲ ਨਜਿੱਠਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬੋਰਡ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ SPS ਕੋਲ ਸਾਡੇ ਸ਼ਹਿਰ ਵਿੱਚ ਗੈਂਗ ਗਤੀਵਿਧੀਆਂ ਨਾਲ ਨਜਿੱਠਣ ਲਈ ਇੱਕ ਸਪੱਸ਼ਟ ਯੋਜਨਾ ਹੈ।
ਸਰੀ ਨੇ ਹਮੇਸ਼ਾ ਐਂਟੀ-ਗੈਂਗ ਜਾਗਰੂਕਤਾ ਮੁਹਿੰਮਾਂ ਵਿੱਚ ਵੱਡਾ ਨਿਵੇਸ਼ ਕੀਤਾ ਹੈ ਅਤੇ ਇੱਕ ਵਿਸ਼ੇਸ਼ ਗੈਂਗ ਯੂਨਿਟ ਨੂੰ ਪੂਰੀ ਤਰ੍ਹਾਂ ਸਟਾਫ਼ ਕੀਤਾ ਹੈ। ਇਸ ਨੂੰ ਹਾਲ ਹੀ ਵਿੱਚ ਪੁਲਿਸ ਮੁਖੀ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਰੀ ਪੁਲਿਸ ਸਰਵਿਸ ਕੋਲ ਗੈਂਗ ਹਿੰਸਾ ਨਾਲ ਲੜਨ ਲਈ ਢੁਕਵੀਂ ਯੋਜਨਾ ਹੋਵੇ, ਅਤੇ ਜਦੋਂ ਅਸੀਂ ਗੈਂਗ ਹਿੰਸਾ ਵਿੱਚ ਵਾਧਾ ਦੇਖ ਰਹੇ ਹਾਂ, ਉਸ ਸਮੇਂ ਇਸ ਯੂਨਿਟ ਨੂੰ ਖ਼ਤਮ ਕਰਨਾ ਗ਼ਲਤ ਸੁਨੇਹਾ ਭੇਜਦਾ ਹੈ।
ਸਿਟੀ ਆਫ਼ ਸਰੀ ਲੋੜੀਂਦੇ ਸਰੋਤਾਂ ਨਾਲ ਆਪਣਾ ਫ਼ਰਜ਼ ਨਿਭਾਉਣ ਲਈ ਤਿਆਰ ਖੜਾ ਹੈ, ਜਿਵੇਂ ਕਿ ਅਸੀਂ 2021 ਤੋਂ ਲਗਭਗ 100 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਅਤੇ ਇਸ ਸਾਲ ਹੀ 189 ਨਵੇਂ ਪੁਲਿਸ ਅਧਿਕਾਰੀਆਂ ਲਈ ਫ਼ੰਡ ਦੇ ਕੇ ਸਾਬਤ ਕੀਤਾ ਹੈ।
ਹੁਣ ਹੋਰ ਸਮਾਂ ਬਰਬਾਦ ਕਰਨ ਦੀ ਗੁੰਜਾਇਸ਼ ਨਹੀਂ ਹੈ। ਸਰੀ ਵਸਨੀਕ ਇਹ ਜਾਣਨ ਦੇ ਹੱਕਦਾਰ ਹਨ ਕਿ SPS ਕੋਲ ਗੈਂਗ ਗਤੀਵਿਧੀਆਂ ਨੂੰ ਰੋਕਣ ਅਤੇ ਸਰੀ ਵਿੱਚ ਗੰਨ ਹਿੰਸਾ ਨੂੰ ਖ਼ਤਮ ਕਰਨ ਲਈ ਕਿਹੜੀ ਠੋਸ ਯੋਜਨਾ ਹੈ। ਲੋਕਾਂ ਨੂੰ ਆਪਣੇ ਘਰਾਂ ਅਤੇ ਆਂਢ-ਗੁਆਂਢ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।
-30-
ਮੀਡੀਆ ਇਨਕੁਆਇਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਲੀਡ
ਸਿਟੀ ਆਫ਼ ਸਰੀ
C :236-878-6263



