ਆਪਣੀ ਬਣਤਰ ਕਾਰਣ ਮਨੁੱਖ ਦੇ ਗੋਡੇ ਸਿਰਫ਼ ਅੱਗੇ ਜਾਂ ਪਿੱਛੇ ਨੂੰ ਹੀ ਮੁੜ ਸਕਦੇ ਹਨ। ਗੋਡਿਆਂ ਵਿੱਚ ਚੰਦਰਮਾ ਆਕਾਰ ਦੀ ਝਿੱਲੀ ਅਤੇ ਦੋਵਾਂ ਪਾਸੇ ਲਿਗਾਮੈਂਟਸ ਤੋਂ ਇਲਾਵਾ ਅੰਦਰੂਨੀ ਲਿਗਾਮੈਂਟ ਵੀ ਹੁੰਦੀ ਹੈ। ਗੋਡਿਆਂ ਦੀਆਂ ਆਮ ਅਲਾਮਤਾਂ ਵਿੱਚ ਝਟਕਾ ਲੱਗਣਾ, ਖਿਚਾਅ ਅਤੇ ਦਬਾਅ ਪੈਣਾ ਸ਼ਾਮਲ ਹਨ। ਗੋਡੇ ਦੀ ਦਰਦ ਜਾਂ ਤਕਲੀਫ਼ ਠੀਕ ਹੋਣ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ। ਗੋਡਿਆਂ ਦੇ ਜੋੜਾਂ ਦੀ ਸੋਜਸ਼ ਦੀ ਬਿਮਾਰੀ ਜਿਸ ਵਿੱਚ ਸਾਇਨੋਵਾਈਟੀਜ਼, ਬਰਸਾਈਟੀਜ਼ ਅਤੇ ਰੋਮਾਟੋਇਡ ਅਰਥਰਾਇਟਿਸ ਹੋ ਸਕਦਾ ਹੈ। ਬਾਰ-ਬਾਰ ਹੋਣ ਵਾਲੀ ਘਿਸਾਈ ਕਾਰਣ ਗੋਡਿਆਂ ਦੀ ਆਸਟਿਓਆਰਥਰਾਇਟਿਸ ਦੀ ਬਿਮਾਰੀ ਵੀ ਹੋ ਜਾਂਦੀ ਹੈ। ਇਸ ਬਿਮਾਰੀ ਦੇ ਲੱਛਣਾਂ ਵਿੱਚ ਸ਼ਾਮਲ ਹਨ: ਜੋੜ ਦੀ ਸੋਜਸ਼, ਹੱਡੀਆਂ ਦੀ ਆਪਸ ਵਿੱਚ ਰਗੜ, ਗੋਡੇ ਦੇ ਜੋੜ ਦਾ ਖੜ੍ਹ ਜਾਣਾ ਜਾਂ ਲੌਕ ਹੋ ਜਾਣਾ, ਤੁਰਨ-ਫ਼ਿਰਨ ਵਿੱਚ ਅਸਮਰੱਥ ਹੋਣਾ ਅਤੇ ਗੋਡੇ ਦੇ ਪੱਠਿਆਂ ਦਾ ਨਸ਼ਟ ਹੋਣਾ।
ਗੋਡਿਆਂ ’ਤੇ ਕੋਈ ਸੱਟ ਲੱਗਣ ਕਾਰਣ, ਐਕਸੀਡੈਂਟ ਕਾਰਣ ਜਾਂ ਕੰਮ ’ਤੇ ਗੋਡਿਆਂ ਦੇ ਖ਼ਾਸ ਇਸਤੇਮਾਲ ਕਾਰਣ ਕਈ ਤਰ੍ਹਾਂ ਦੀਆਂ ਤਕਲੀਫ਼ਾਂ ਹੋ ਸਕਦੀਆਂ ਹਨ। ਐਕਸੀਡੈਂਟ ਕਾਰਣ ਹੱਡੀ ਦੀ ਟੱੁਟ-ਭੱਜ ਜਾਂ ਮਨਿਸਕਸ ਅਤੇ ਲਿਗਾਮੈਂਟਸ ਵਿੱਚ ਆਈ ਤਰੇੜ ਕਾਰਣ ਜਿੱਥੇ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ, ਉ੍ਨਥੇ ਹੀ ਪੀੜਤ ਮਨੁੱਖ ਨੂੰ ਇਲਾਜ ਤੋਂ ਬਾਅਦ ਵੀ ਗੋਡਿਆਂ ਦੇ ਦਰਦ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਤਾਉਂਦੀਆਂ ਰਹਿੰਦੀਆਂ ਹਨ। ਜੇ ਇਨ੍ਹਾਂ ਸਮੱਸਿਆਵਾਂ ਦਾ ਢੁਕਵਾਂ ਇਲਾਜ ਨਾ ਕੀਤਾ ਜਾਵੇ ਤਾਂ ਉਹ ਚਿਰਕਾਲੀ ਬਣਨ ਤੋਂ ਬਾਅਦ ਹੋਰ ਵੀ ਗੰਭੀਰ ਰੂਪ ਲੈ ਸਕਦੀਆਂ ਹਨ। ਇਹ ਜ਼ਰੂਰੀ ਨਹੀਂ ਕਿ ਗੋਡਿਆਂ ਦੀ ਦਰਦਾਂ ਸਿਰਫ਼ ਉਪਰੋਕਤ ਕਾਰਣਾਂ ਨਾਲ ਹੀ ਜੁੜਿਆਂ ਹੋਣ। ਕਿਸੇ ਵਿਅਕਤੀ ਦੀਆਂ ਖਾਣ-ਪੀਣ ਦੀਆਂ ਆਦਤਾਂ, ਕਸਰਤ ਦੀ ਘਾਟ, ਲੋੜ ਨਾਲੋਂ ਜ਼ਿਆਦਾ ਵਜ਼ਨ, ਸਮੁੱਚੀ ਜੀਵਨ-ਸ਼ੈਲੀ ਅਤੇ ਵਧਦੀ ਉਮਰ ਨਾਲ ਸੰਬੰਧਤ ਹੋਰ ਕਈ ਸਮੱਸਿਆਵਾਂ ਵੀ ਗੋਡਿਆਂ ਦੇ ਦਰਦ ਦਾ ਕਾਰਣ ਹੋ ਸਕਦੀਆਂ ਹਨ।
ਸਰੀਰ ਦਾ ਸਾਰਾ ਭਾਰ ਗੋਡਿਆਂ ਅਤੇ ਪੈਰਾਂ ਨੇ ਹੀ ਚੁੱਕਣਾ ਹੁੰਦਾ ਹੈ। ਇਸ ਲਈ ਸਰੀਰ ਦਾ ਆਦਰਸ਼ ਭਾਰ ਗੋਡਿਆਂ ਦੀ ਚੰਗੀ ਸਿਹਤ ਦਾ ਆਧਾਰ ਬਣਦਾ ਹੈ। ਗੋਡਿਆਂ ਦੀਆਂ ਦਰਦਾਂ ਮੌਸਮ ਤੋਂ ਵੀ ਪ੍ਰਭਾਵਿਤ ਹੁੰਦੀਆਂ ਹਨ। ਠੰਢ ਅਤੇ ਸਲ੍ਹਾਬੇ ਦੇ ਮੌਸਮ ਵਿੱਚ ਬੈਰੋਮਿਟਰਕ ਪ੍ਰੈਸ਼ਰ ਘੱਟ ਹੋਣ ਨਾਲ ਇਹ ਦਰਦਾਂ ਵੱਧ ਹੁੰਦੀਆਂ ਹਨ ਅਤੇ ਗਰਮ ਅਤੇ ਖ਼ੁਸ਼ਕ ਮੌਸਮ ਵਿੱਚ ਵੱਧ ਪ੍ਰੈਸ਼ਰ ਕਾਰਣ ਇਹ ਦਰਦਾਂ ਘੱਟ ਹੋ ਜਾਂਦੀਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਗੋਡਿਆਂ ਦਾ ਦਰਦ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਉਂਝ ਤਾਂ ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਪਰ ਆਮ ਤੌਰ ’ਤੇ 40-55 ਦੇ ਉਮਰ ਦੇ ਪੜਾਅ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਵੇਖੀ ਗਈ ਹੈ। ਇਸ ਦੀ ਜਕੜ ਵਿੱਚ ਆਇਆ ਪੀੜਤ ਵਿਅਕਤੀ ਆਪਣੇ ਆਪ ਨੂੰ ਅਪਾਹਜ ਵਾਂਗ ਮਹਿਸੂਸ ਕਰਨ ਲੱਗਦਾ ਹੈ ਅਤੇ ਇਸ ਤਰ੍ਹਾਂ ਸਰੀਰਕ ਪੱਧਰ ਦੀ ਬਿਮਾਰੀ ਕਾਰਣ ਲੱਛਣਾਂ ਦੀ ਹੋਂਦ ਪੀੜਤ ਵਿਅਕਤੀ ਦੇ ਮਨ ਉ੍ਨਤੇ ਵੀ ਭੈੜਾ ਅਸਰ ਕਰਨ ਲੱਗਦੀ ਹੈ। ਪੌੜੀਆਂ ਚੱੜ੍ਹਨ-ਉ੍ਨਤਰਨ ਵਿੱਚ ਮੁਸ਼ਕਲ, ਬਜ਼ਾਰ ਜਾਣ ਵਿੱਚ ਮੁਸ਼ਕਲ, ਤੁਰਨ ਵਿੱਚ ਪਰੇਸ਼ਾਨੀ ਅਤੇ ਥਕਾਵਟ ਦੇ ਅਹਿਸਾਸ ਨੇ ਨਾਲ-ਨਾਲ ਜੀਵਨ ਦੀ ਉ੍ਨਤਮਤਾ ਵੀ ਪ੍ਰਭਾਵਿਤ ਹੁੰਦੀ ਹੈ।
ਜਿਨ੍ਹਾਂ ਵਿਅਕਤੀਆਂ ਵਿੱਚ ਇਸ ਰੋਗ ਦਾ ਅਸਰ ਗੰਭੀਰ ਰੂਪ ਧਾਰਨ ਕਰ ਜਾਵੇ ਤਾਂ ਇਹ ਮਰੀਜ਼ ਨੂੰ ਅਪੰਗ ਵੀ ਕਰ ਸਕਦਾ ਹੈ।
ਬਚਾਅ: ਮੋਟਾਪਾ ਗੋਡਿਆਂ ਦੀਆਂ ਦਰਦਾਂ ਦਾ ਸਭ ਤੋਂ ਵਡਾ ਕਾਰਣ ਹੈ। ਇਸ ਲਈ ਮੋਟਾਪੇ ਤੋਂ ਬਚੋ। ਜੇ ਤੁਹਾਡਾ ਭਾਰ ਵਧ ਜਾਵੇ ਤਾਂ ਸਹੀ ਕਸਰਤ ਅਤੇ ਸਹੀ ਭੋਜਨ ਰਾਹੀਂ ਇਸ ਨੂੰ ਠੀਕ ਕਰੋ। ਪੁਰਾਣੀ ਕਹਾਵਤ, “ਉ੍ਨਠਿਆ ਨਾ ਜਾਵੇ ਤੇ ਫ਼ਿੱਟੇ ਮੂੰਹ ਗੋਡਿਆਂ ਦਾ”, ਵਿੱਚ ਗੋਡਿਆਂ ਨੂੰ ਹੀ ਕਸੂਰਵਾਰ ਠਹਿਰਾਇਆ ਗਿਆ ਹੈ ਪਰ ਅਸਲ ਵਿੱਚ ਕਸੂਰ ਗੋਡਿਆਂ ਦਾ ਨਹੀਂ ਹੁੰਦਾ।
ਲੂਣ ਦੇ ਇਸਤੇਮਾਲ ਉ੍ਨਤੇ ਕਾਬੂ ਰੱਖੋ। ਮਿੱਠੇ ਦਾ ਸੇਵਨ ਘਟਾਉਣਾ ਵੀ ਫ਼ਾਇਦੇਮੰਦ ਹੈ। ਐਂਟੀ-ਆਕਸੀਡੈਂਟ ਯੁਕਤ ਕੁਦਰਤੀ ਭੋਜਨ, ਹਰੀਆਂ ਸਬਜ਼ੀਆਂ, ਗਾਜਰਾਂ, ਤਰਾਂ, ਖੀਰਾ, ਗੁੜ੍ਹੇ ਰੰਗਾਂ ਵਾਲੇ ਫਲ, ਜਾਮਣ, ਚੈਰੀ ਆਦਿ, ਭੁੱਜੇ ਦਾਣੇ ਅਤੇ ਛੱਲੀਆਂ, ਸਿਹਤਮੰਦ ਚਰਬੀ ਵਾਲੇ ਭੋਜਨ, ਜਿਵੇਂ ਮੱਛੀ, ਮੂੰਗਫ਼ਲੀ ਅਤੇ ਵੜੇਵਿਆਂ ਦਾ ਤੇਲ ਆਦਿ।
ਹੋਮਿਓਪੈਥਿਕ ਇਲਾਜ
ਪ੍ਰਚਲਤ ਇਲਾਜ ਪ੍ਰਣਾਲੀ ਵਾਂਗ ਹੋਮਿਓਪੈਥੀ ਵਿੱਚ ਵੀ ਗੋਡਿਆਂ ਦੀਆਂ ਦਰਦਾਂ ਲਈ ਕਾਰਗਰ ਦਵਾਈਆਂ ਉਪਲਬਧ ਹਨ। ਕੁਝ ਦਵਾਈਆਂ ਜਿਵੇਂ ਬ੍ਰਾਈਓਨਿਆ, ਰੂਟਾ, ਰਸਟੌਕਸ, ਲੀਡਮ-ਪਾਲ, ਲਾਈਕੋਪੋਡੀਅਮ ਆਦਿ ਦਾ ਇਸਤੇਮਾਲ ਲੱਛਣਾਂ ਅਨੁਸਾਰ ਕੀਤਾ ਜਾ ਸਕਦਾ ਹੈ। ਪਰ, ਉਪਰੋਕਤ ਦਿੱਤੀ ਕਿਸੇ ਵੀ ਦਵਾਈ ਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਨੂੰ ਆਪਣੇ ਆਪ ਹੀ ਲੈ ਲਿਆ ਜਾਵੇ। ਕਿਸੇ ਪ੍ਰੋਫ਼ੈਸ਼ਨਲ ਹੋਮਿਓਪੈਥਿਕ ਡਾਕਟਰ ਦੀ ਮਦਦ ਨਾਲ ਹੀ ਸਹੀ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋਮਿਓਪੈਥ ਆਰ.ਐ੍ਨਸ.ਸੈਣੀ ਆਪਣੀ ਕਲੀਨਿਕ ਵਿਖੇ ਅਜਿਹੀਆਂ ਸਮੱਸਿਆਵਾਂ ਨੂੰ ਗਹਿਰਾਈ ਨਾਲ ਸਮਝ ਕੇ ਅਤੇ ਢੁਕਵਾਂ ਵਿਸ਼ਲੇਸ਼ਣ ਕਰਨ ਉਪਰੰਤ ਸਹੀ ਹੋਮਿਓਪੈਥਿਕ ਦਵਾਈ ਦੀ ਚੋਣ ਕਰਦੇ ਹਨ। ਉਹ 1974 ਤੋਂ ਹੋਮਿਓਪੈਥੀ ਦੀ ਐਕਟਿਵ ਪ੍ਰੈਕਟਿਸ ਕਰਦੇ ਆ ਰਹੇ ਹਨ।
ਇਸ ਲੇਖ ਦੇ ਲੇਖਕ ਵੱਲੋਂ ਹਰ ਤਰ੍ਹਾਂ ਦੀ ਸਰੀਰਕ ਬਿਮਾਰੀ ਜਿਵੇਂ ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ, ਮਾਈਗ੍ਰੇਨ, ਐਕਜ਼ੀਮਾ, ਸੋਰਾਇਸਿਸ, ਆਰਥਰਾਇਟਿਸ, ਭੁੱਖ ਸੰਬੰਧੀ ਸਮੱਸਿਆਵਾਂ, ਮਾਹਵਾਰੀ ਵਿਗਾੜਾਂ, ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ, ਗੁਪਤ ਰੋਗਾਂ ਅਤੇ ਹਰ ਪ੍ਰਕਾਰ ਦੇ ਨਸ਼ਿਆਂ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਪੂਰੇ ਨੌਰਥ ਅਮਰੀਕਾ ਵਿੱਚ ਡਾਕ ਰਾਹੀਂ ਦਵਾਈਆਂ ਭੇਜੀਆਂ ਜਾਂਦੀਆਂ ਹਨ।
ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)