ਰੇਸ਼ਮ ਕਲੇਰ, ਕਟਾਰੀਆ : ਪਿੰਡ ਮਾਂਗਟਾਂ ਵਿਖੇ ਸਵ ਹਰਦਿਆਲ ਸਿੰਘ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ ਗੁੱਗਾ ਜਾਹਰ ਪੀਰ ਦੀ ਯਾਦ ‘ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪਿੰਡ ਕਲੇਰਾਂ ਤੋਂ ਕੁਲਵੰਤ ਸਿੰਘ ਕਲੇਰ ਅਤੇ ਰਾਜਿੰਦਰ ਸਿੰਘ ਸਾਧੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੇਲੇ ਮਨਾਉਣੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਨਿਸ਼ਾਨੀ ਹੈ। ਇਹ ਗੁਰੂਆਂ, ਪੀਰਾਂ ਅਤੇ ਫੱਕਰਾਂ ਫਕੀਰਾਂ ਦੀ ਧਰਤੀ ਹੈ। ਝੰਡੇ ਦੀ ਰਸਮ ਉਪਰੰਤ ਵਿਸ਼ਾਲ ਪੰਡਾਲ ਸਜਾਇਆ ਗਿਆ। ਜਿਸ ਵਿਚ ਮਿਸ਼ਨਰੀ ਗਾਇਕ ਰਾਣਾ ਲਹਿਰੀ ਨੇ ਆਪਣੇ ਗੀਤਾਂ ਨਾਲ ਗੁੱਗਾ ਜਾਹਰ ਪੀਰ ਦਾ ਇਤਿਹਾਸ ਪੇਸ਼ ਕੀਤਾ। ਬਾਅਦ ਵਿਚ ਕਮਲ ਮਾਂਗਟ, ਸੁਰੰਜਨਾ ਟਾਂਡੇ ਵਾਲੇ ਨੇ ਵੀ ਗੁੱਗਾ ਜਾਹਰ ਪੀਰ ਦੀ ਯਾਦ ‘ਚ ਪੋ੍ਗਰਾਮ ਪੇਸ਼ ਕੀਤਾ। ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਪਤਵੰਤੇ ਸੱਜਣਾਂ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਨਿਰਵੈਰ ਸਿੰਘ ਸਰਪੰਚ, ਰਣਜੀਤ ਕੌਰ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਜਥੇ. ਸੁਰਜੀਤ ਸਿੰਘ ਮਾਂਗਟ, ਅਜਮੇਰ ਸਿੰਘ, ਬੁੱਧ ਸਿੰਘ, ਰਾਜਿੰਦਰ ਸਿੰਘ ਨੰਬਰਦਾਰ ਕਲੇਰਾਂ ਅਤੇ ਸੁਰਿੰਦਰ ਸਿੰਘ ਪੰਚ ਆਦਿ ਵੀ ਹਾਜ਼ਰ ਸਨ।