ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਐੱਚਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਜੀਐੱਚਜੀ ਮਾਡਲ ਸਕੂਲ ਗੁਰੂਸਰ ਸੁਧਾਰ ਦੇ ਸਕੂਲੀ ਸਟਾਫ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਗੁਰੂਸਰ ਸੁਧਾਰ ‘ਚ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ -ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਗੁਰੂਸਰ ਤੋਂ ਨਗਰ ਕੀਰਤਨ ਆਰੰਭ ਹੋ ਕੇ ਸੁਧਾਰ ਨਗਰ ਗਿੱਲ ਪੱਤੀ ਅਤੇ ਧਾਲੀਵਾਲ ਪੱਤੀ ਦੇ ਵੱਖ ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ‘ਚ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ‘ਚ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਨੂੰ ਸ਼ੁਸੋਭਿਤ ਕੀਤਾ ਗਿਆ ਸੀ। ਜਿੱਥੇ ਵੱਡੀ ਗਿਣਤੀ ‘ਚ ਸੰਗਤਾਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ। ਨਗਰ ਕੀਰਤਨ ‘ਚ ਸ਼ਾਮਿਲ ਜੀਐੱਚਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਜੀਐੱਚਜੀ ਖਾਲਸਾ ਮਾਡਲ ਸਕੂਲ ਦੇ ਬੱਚਿਆਂ ਗੁਰੂ ਨਾਨਕ ਸਾਹਿਬ ਵੱਲੋਂ ਜੀਵਨ ਸਿਧਾਂਤ ਨੂੰ ਦਰਸਾਉਂਦੇ ਬੈਨਰਾਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ, ਡਾਇਰੈਕਟਰ ਜਗਰਾਜ ਸਿੰਘ ਧਾਲੀਵਾਲ, ਪਿੰ੍ਸੀਪਲ ਰਾਜਵਿੰਦਰ ਕੌਰ, ਪਿੰ੍ਸੀਪਲ ਨੀਰੂ ਬਾਜਵਾ, ਰਣਜੀਤ ਸਿੰਘ ਗਿੱਲ ਅਮਰੀਕਾ, ਪੱਤਰਕਾਰ ਜਗਰੂਪ ਸਿੰਘ ਗਰੇਵਾਲ, ਮਾਸਟਰ ਮਨਦੀਪ ਸਿੰਘ ਬਾਲਾ ਆਦਿ ਹਾਜ਼ਰ ਸਨ।
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ



