ਨਵੀਂ ਦਿੱਲੀ:-ਰਾਮਜਸ ਕਾਲਜ ‘ਚ ਹੋਈ ਹਿੰਸਾ ਨੂੰ ਲੈ ਕੇ ਏ.ਬੀ.ਵੀ.ਪੀ ਵਿਰੁੱਧ ਡੀ.ਸੀ.ਡਬਲਿਊ ਨੂੰ ਸ਼ਿਕਾਇਤ ਕਰਨ ਵਾਲੀ ਡੀ.ਯੂ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਦੇ ਸਵਾਲਾਂ ਨੂੰ ਲੈ ਕੇ ਉਨ੍ਹਾਂ ‘ਤੇ ਪਲਟਵਾਰ ਕੀਤਾ ਹੈ। ਗੁਰਮੇਹਰ ਨੇ ਕਿਹਾ ਕਿ ਉਨ੍ਹਾਂ ‘ਤੇ ਕਿਸੇ ਦਾ ਪ੍ਰਭਾਵ ਨਹੀਂ ਹੈ ਅਤੇ ਇਕ ਬਾਲਗ ਹੋਣ ਦੇ ਨਾਤੇ ਉਹ ਖੁਦ ਆਪਣੇ ਫੈਸਲੇ ਲੈ ਸਕਦੀ ਹੈ। ਰਿਜਿਜੂ ਨੇ ਕਿਹਾ ਸੀ,’ਇਸ ਲੜਕੀ ਦੇ ਦਿਮਾਗ ਨੂੰ ਕੌਣ ਦੂਸ਼ਿਤ ਕਰ ਰਿਹਾ ਹੈ।ਦੱਸਣਯੋਗ ਹੈ ਕਿ ਗੁਰਮੇਹਰ ਖੁਦ ਕਾਗਗਿਲ ਯੁੱਧ ਦੇ ਸ਼ਹੀਦ ਮਨਦੀਪ ਸਿੰਘ ਦੀ ਬੇਟੀ ਹੈ। ਰਿਜਿਜੂ ਨੂੰ ਜਵਾਬ ਦਿੰਦੇ ਹੋਏ ਗੁਰਮੇਹਰ ਨੇ ਕਿਹਾ,’ਮੈਂ ਰਾਸ਼ਟਰ-ਵਿਰੋਧੀ ਨਹੀਂ ਹਾਂ। ਮੇਰਾ ਦਿਮਾਗ ਕਿਸੇ ਨੇ ਦੂਸ਼ਿਤ ਨਹੀਂ ਕੀਤਾ ਹੈ। ਮੇਰੇ ਕੋਲ ਆਪਣਾ ਦਿਮਾਗ ਹੈ। ਮੈਂ ਬਾਲਗ ਹਾਂ ਅਤੇ ਸੋਚ ਸਕਦੀ ਹਾਂ ਅਤੇ ਆਪਣੇ ਫੈਸਲੇ ਖੁਦ ਲੈ ਸਕਦੀ ਹਾਂ।’
ਇਸ ਤੋਂ ਪਹਿਲਾਂ ਗੁਰਮੇਹਰ ਨੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਟਵੀਟ ਦਾ ਵੀ ਜਵਾਬ ਦਿੱਤਾ ਸੀ। ਗੁਰਮੇਹਰ ਨੇ ਟਵੀਟ ਕੀਤਾ,’ਇਹ ਬੇਹੱਦ ਦੁਖਦ ਹੈ ਕਿ ਅਜਿਹਾ, ਉਹ ਵਿਅਕਤੀ ਕਹਿ ਰਿਹਾ ਹੈ ਜਿਸ ਦੇ ਮੈਚ ਦੇਖ ਕੇ ਲੋਕ ਖੁਸ਼ ਹੁੰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ।’


