ਸੁਖਦੇਵ ਸਿੰਘ, ਬਟਾਲਾ

ਆੜ੍ਹਤੀਆ ਭਾਈਚਾਰੇ ਦੀ ਇੱਕ ਵਿਸ਼ਾਲ ਮੀਟਿੰਗ ਦਾਣਾ ਮੰਡੀ ਬਟਾਲਾ ‘ਚ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਆੜ੍ਹਤੀਆਂ ਅਤੇ ਮੁਨੀਮ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਮਨਬੀਰ ਸਿੰਘ ਰੰਧਾਵਾ, ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਹਰਜਿੰਦਰ ਸਿੰਘ ਹਰੂਵਾਲ, ਗੁਰਭਿੰਦਰ ਸਿੰਘ ਲਾਡਾ ਸ਼ਾਹ, ਗੁਰਵਿੰਦਰ ਸਿੰਘ ਵਿੱਕੀ ਸਤਕੋਹਾ, ਨਵਦੀਪ ਸਿੰਘ ਰਾਣਾ ਕਾਲਾ ਨੰਗਲ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ‘ਚ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਮੀਟਿੰਗ ਵਿੱਚ ਮਨਬੀਰ ਸਿੰਘ ਰੰਧਾਵਾ ਨੇ ਨਵੇਂ ਪ੍ਰਧਾਨ ਲਈ ਗੁਰਬਿੰਦਰ ਸਿੰਘ ਜੌਲੀ ਦਾ ਨਾਮ ਪੇਸ਼ ਕੀਤਾ, ਜਿਸ ‘ਤੇ ਆੜ੍ਹਤੀਆਂ ਦੇ ਸਮੁੱਚੇ ਭਾਈਚਾਰੇ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੁਰਬਿੰਦਰ ਸਿੰਘ ਜੌਲੀ ਦੇ ਨਾਮ ਉੱਤੇ ਪ੍ਰਧਾਨਗੀ ਦੀ ਮੋਹਰ ਲਗਾਈ। ਨਵੇਂ ਐਲਾਨੇ ਗਏ ਪ੍ਰਧਾਨ ਜੌਲੀ ਨੂੰ ਮਾਸਟਰ ਬਲਜੀਤ ਸਿੰਘ ਅਤੇ ਹਰਜਿੰਦਰ ਸਿੰਘ ਹਰੂਵਾਲ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਵਨਿਯੁਕਤ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਕਿਹਾ ਕਿ ਨਵੇਂ ਸੀਜ਼ਨ ਨੂੰ ਮੁੱਖ ਰੱਖ ਕੇ ਖਰੀਦਦਾਰ ਸਾਹਿਬਾਨ ਨਾਲ ਮੀਟਿੰਗ ਕਰਕੇ ਚੰਗੀਆਂ ਪਾਰਟੀਆਂ ਨੂੰ ਫ਼ਸਲ ਵੇਚੀ ਜਾਵੇਗੀ। ਮਨਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਆੜ੍ਹਤੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੀਟਿੰਗ ਵਿੱਚ ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਦਵਿੰਦਰ ਸਿੰਘ ਕਾਲਾ ਅਫਗਾਨਾ, ਹਰਜਿੰਦਰ ਸਿੰਘ ਹਰੂਵਾਲ, ਨਵਦੀਪ ਸਿੰਘ ਰਾਣਾ, ਵਸਣ ਸਿੰਘ ਸ਼ਾਹ, ਅਵਤਾਰ ਸਿੰਘ ਗੁਰਾਇਆ, ਪਰਮਜੀਤ ਸਿੰਘ ਵੜੈਚ, ਹਰਕੇਵਲ ਸਿੰਘ, ਕੰਵਲ ਸ਼ਾਹ, ਗੁਰਭਿੰਦਰ ਸਿੰਘ, ਲਾਡਾ ਸ਼ਾਹ, ਗੁਰਵਿੰਦਰ ਸਿੰਘ, ਵਿੱਕੀ ਸਤਕੋਹਾ, ਵਸਣ ਸਿੰਘ ਸ਼ਾਹ, ਸਵਿੰਦਰ ਸਿੰਘ ਭੁੱਲਰ, ਹਰਵੰਤ ਸਿੰਘ ਚੱਠਾ, ਨਰਿੰਦਰ ਸਿੰਘ ਪੱਡਾ, ਵੀਰਮ ਸਿੰਘ ਵੋਹਰਾ, ਅਮਰਬੀਰ ਸਿੰਘ ਬਾਜਵਾ, ਗੁਰਬਖਸ਼ ਸਿੰਘ ਸੰਗਤਪੂਰਾ, ਬਾਬਾ ਰਜਿੰਦਰ ਸਿੰਘ ਸੋਢੀ, ਦਲਜੀਤ ਸਿੰਘ ਰੰਧਾਵਾ, ਜਗਦੀਸ਼ ਸਿੰਘ ਕਾਰਨਾਮਾ, ਅਮਨ ਪਰਾਸ਼ਰ, ਰਾਜਦਵਿੰਦਰ ਸਿੰਘ ਲੁੱਧੜ, ਹਰਜੰਟ ਸਿੰਘ ਗੁਰਾਇਆ, ਹਰਵੰਤ ਸਿੰਘ ਗੁਰਾਇਆ, ਪਰਮਜੀਤ ਸਿੰਘ ਸਿਆਲਕਾ, ਦੀਪਕ ਕੁਮਾਰ, ਸਤਨਾਮ ਸਿੰਘ ਵੜੈਚ, ਸੁਖਬੀਰ ਸਿੰਘ ਬਿੱਲਾ ਪ੍ਰਧਾਨ, ਰਾਜਿੰਦਰ ਸਿੰਘ ਕੋਟਲੀ, ਪਲਵਿੰਦਰ ਸਿੰਘ ਕੋਟਲੀ, ਪਵਨ ਕੁਮਾਰ, ਚਮਨ ਲਾਲ ਵਿੰਜ਼ਵਾ, ਰਿੱਕੀ ਸੇਠ, ਆਸ਼ੂ ਅਗਰਵਾਲ, ਪੁਨੀਤ ਅਗਰਵਾਲ, ਲਵੀ ਅਗਰਵਾਲ, ਸੰਜੀਵ ਚੀਨੀ, ਬਲਵਿੰਦਰ ਕੁਮਾਰ, ਵਿਨੋਦ ਸ਼ਰਮਾ, ਮੁਲਖ ਰਾਜ, ਲਖਬੀਰ ਸਿੰਘ ਬੁੱਟਰ, ਜੁਗਰਾਜ ਸਿੰਘ ਸੰਧੂ, ਸੰਨੀ ਸ਼ੇਰਗਿੱਲ ਪ੍ਰਧਾਨ ਲੇਬਰ ਸੈੱਲ, ਡਿੰਪੀ, ਦਲਜੀਤ ਸਿੰਘ ਸ਼ਾਹ, ਕੁਲਵੰਤ ਸਿੰਘ ਚੇਅਰਮੈਨ, ਚਰਨ ਦਾਸ, ਸੁਖਦੇਵ ਸਿੰਘ ਬਹਾਦੁਰਪੁਰ ਆਦਿ ਸਮੇਤ ਵੱਡੀ ਗਿਣਤੀ ‘ਚ ਆੜ੍ਹਤੀ ਮੁਨੀਮ ਭਾਈਚਾਰਾ ਹਾਜ਼ਰ ਸੀ।