ਗੁਰਦਵਾਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਮਲੂਕੇ ਕਾਂਡ ਦੀ ਨਿਖੇਧੀ

ਸਰੀ:-ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਦੇਵਿੰਦਰ ਸਿੰਘ ਗਰੇਵਾਲ ਨੇ ਬਾਦਲ ਦਲ ਦੇ ਆਗੂ ਸਿਕੰਦਰ ਸਿੰਘ ਮਲੂਕੇ ਦੇ ਦਫਤਰ ਦੇ ਉਦਘਾਟਨ ਸਮੇਂ ਸਿੱਖ ਅਰਦਾਸ ਦੀ ਹੋਈ ਬੇਅਦਬੀ ਦੀ ਨਿਖੇਧੀ ਕੀਤੀ ਹੈ।ਉਨਾ ਕਿਹਾ ਕਿ ਸਿੱਖ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਸਹਿਣ ਨਹੀਂਂ ਕੀਤਾ ਜਾਵੇਗਾ।ਇਸੇ ਤਰਾਂ ਕਲਗੀਧਰ ਦਰਬਾਰ ਐਬਟਸਫੋਰਡ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਸਿੱਖ ਅਰਦਾਸ ਦੀ ਤਰੋੜ ਮਰੋੜ ਦੀ ਨਿਖੇਧੀ ਕੀਤੀ ਹੈ।ਦੋਵਾਂ ਆਗੂਆ ਨੇ ਕਿਹਾ ਕਿ ਪਹਿਲਾ ਹੀ ਸਿੱਖ ਕੌਮ ਉਪਰ ਵਿਰੋਧੀਆਂ ਵੱਲੋਂ ਮਾਰੂ ਹਮਲੇ ਕੀਤੇ ਜਾ ਰਹੇ ਹਨ ਪਰ ਹੁਣ ਅਰਦਾਸ ਉਪਰ ਅਟੈਕ ਬਹੁਤ ਮੰਦਭਾਗਾ ਹੈ।ਉਨਾ ਨਾਲ ਹੀ ਸਭ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕੀ ਇਕੱਠੇ ਹੋ ਕੇ ਸਿੱਖ ਕੌਮ ਦੇ ਬੁਨਿਆਦੀ ਅਸੂਲਾਂ ਤੇ ਪਹਿਰਾਦੇੲੂਏ ਅਤੇ ਅਜਿਹੇ ਹੱਥ ਕੰਡਿਆਂ ਦਾ ਢੁਕਵਾ ਜੁਆਬ ਦੇਈਏ।ਚੇਤੇ ਰਹੇ ਇਨਾ ਦੋ ਸੇਵਾਦਾਰਾਂ ਤੋਂ ਬਿਨਾ ਵੈਨਕੂਵਰ ਇਲਾਕੇ ਦੇ ਕਿਸੇ ਸਿੱਖ ਆਗੂ,ਸੰਸਥਾਵਾਂ, ਗੁਰਦਵਾਰਾ ਕਮੇਟੀਆਂ ਜਾਂ ਪ੍ਰਧਾਨਾ ਦਾ ਕੋਈ ਪ੍ਰਤੀਕਰਮ ਮੀਡੀਏ ਵਿੱਚ ਨਹੀਂ ਆਇਆ ਜੋ ਕਿ ਮੰਦਭਾਗਾ ਹੈ।ਅਜਿਹੇ ਹਮਲਿਆਂ ਦਾ ਟਾਕਰਾ ਇਕ੍ਨਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.