Ad-Time-For-Vacation.png

ਗੁਜਰਾਤ: ਦਲਿਤ ਤੋਂ ਥਾਣੇ ‘ਚ ਪੁਲਸ ਕਰਮਚਾਰੀਆਂ ਨੇ ਚਟਵਾਏ ਬੂਟ

ਗੁਜਰਾਤ— ਮਹਾਰਾਸ਼ਟਰ ‘ਚ ਚੱਲ ਰਹੀ ਜਾਤੀ ਹਿੰਸਾ ਅਜੇ ਰੁਕੀ ਵੀ ਨਹੀਂ ਕਿ ਇਸੇ ਦੌਰਾਨ ਗੁਜਰਾਤ ‘ਚ ਦਲਿਤ ਉਤਪੀੜਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦਾ ਦੋਸ਼ ਹੈ ਕਿ ਥਾਣੇ ‘ਚ ਆਪਣੀ ਜਾਤੀ ਦੱਸਣ ‘ਤੇ 15 ਪੁਲਸ ਵਾਲਿਆਂ ਨੇ ਉਸ ਤੋਂ ਬੂਟ ਚਟਵਾਏ। ਉਸ ਨੇ ਪੁਲਸ ਦੇ ਉੱਚ ਅਧਿਕਾਰੀ ‘ਤੇ ਸਰੀਰਕ ਉਤਪੀੜਨ ਦਾ ਵੀ ਦੋਸ਼ ਲਗਾਇਆ। ਦਲਿਤ ਭਾਈਚਾਰੇ ਨੇ ਇਸ ਘਟਨਾ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਐੱਸ.ਸੀ. ਅਤੇ ਐੱਸ.ਟੀ. ਐਕਟ ਦੇ ਅਧੀਨ ਇਕ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਗਿਆ।

ਘਟਨਾ ਰਾਜਧਾਨੀ ਅਹਿਮਦਾਬਾਦ ਦੇ ਅਮਰਾਏਵਾਦੀ ਖੇਤਰ ਦੀ ਦੱਸੀ ਜਾਂਦੀ ਹੈ। ਹਰਸ਼ਦ ਜਾਧਵ ਨਾਮੀ ਸ਼ਖਸ ਨੇ ਆਪਣੀ ਐੱਫ.ਆਈ.ਆਰ. ‘ਚ ਦੱਸਿਆ ਕਿ 28 ਦਸੰਬਰ ਦੀ ਰਾਤ ਨੂੰ ਇਕ ਸਿਪਾਹੀ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਪੁਲਸ ਉਸ ਨੂੰ ਥਾਣੇ ਲੈ ਕੇ ਗਈ। ਥਾਣੇ ‘ਚ ਰਾਤ ਨੂੰ ਉਸ ਨੂੰ ਲਾਕਅੱਪ ਤੋਂ ਬਾਹਰ ਕੱਢ ਕੇ ਉਸ ਦੀ ਜਾਤੀ ਪੁੱਛੀ। ਜਦੋਂ ਉਸ ਨੇ ਦੱਸਿਆ ਕਿ ਉਹ ਦਲਿਤ ਹੈ ਤਾਂ ਉਸ ਨੂੰ ਦੋਸ਼ੀ ਸਿਪਾਹੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਉਸ ਤੋਂ ਬਾਅਦ ਉਸ ਨੂੰ ਉੱਥੇ ਮੌਜੂਦ 15 ਪੁਲਸ ਵਾਲਿਆਂ ਦੇ ਬੂਟ ਚੱਟਣ ਲਈ ਕਿਹਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.