ਚੰਡੀਗੜ੍ਹ, (ਬਾਬੂਸ਼ਾਹੀ )- ਪਿਛਲੇ ਸਾਲ ਖੰਨੇ ‘ਚ ਪੈਂਦੇ ਰਸੂਲੜਾ ਦੇ ਸਰਪੰਚ ਮਿੰਦੀ ਗਾਂਧੀ ਦੇ ਕਤਲ ਦੀ ਸੁਪਾਰੀ ਦੇਣ ਵਾਲੇ ਕੈਨੇਡਾ ਦੇ ਗੁਰਜੋਤ ਗਰਚਾ ਦੀ ਬੀਤੀ ਰਾਤ ਕੈਨੇਡਾ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗਰਚਾ ਬੀਤੀ ਰਾਤ ਪਾਰਟੀ ‘ਤੇ ਗਿਆ ਸੀ ਤੇ ਉਸਤੋਂ ਬਾਅਦ ਆਪਣੇ ਮਾਮੇ ਦੇ ਘਰ ਆ ਕੇ ਸੌਂ ਗਿਆ ਜਿਥੇ ਉਸਨੂੰ ਸਵੇਰੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ। ਗੁਰਜੋਤ ਗਰਚੇ ਦੀ ੳਵਰਡੋਜ਼ ਨਾਲ ਮੌਤ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਗੁਰਜੋਤ ਗਰਚਾ ਜੁਰਮ ਦੀ ਦੁਨੀਆ ਵਿਚ ਪੂਰੇ ਪੰਜਾਬ ਨੂੰ ਖੌਫ ਪਾਉਣ ਵਾਲੇ ਗੈਂਗਸਟਰ ਰਿੰਦਾ ਦਾ ਪੱਕਾ ਯਾਰ ਸੀ। ਗਰਚੇ ਨੇ ਹੀ ਰਿੰਦੇ ਤੋਂ ਪਿਛਲੇ ਸਾਲ ਸੁਪਾਰੀ ਦੇ ਕੇ ਖੰਨੇ ਵਾਲੇ ਗਾਂਧੀ ਦੇ ਭਰਾ ਦਾ ਕਤਲ ਕਰਾਇਆ ਸੀ ਅਤੇ ਜਿਸਤੋਂ ਬਾਅਦ ਉਸਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਗਰਚਾ ਪੰਜਾਬ ‘ਚ ਢੰਡਾਰੀ ਦਾ ਰਹਿਣ ਵਾਲਾ ਸੀ ਅਤੇ ਉਹ ਰਵੀ ਖਵਾਜਕੇ ਗਰੁੱਪ ਦਾ ਮੈਂਬਰ ਸੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ