ਨਾ ਸੁੱਤੀ ਨਾ ਕੱਤ ਹੋਇਆ, ਨਾ ਹੀ ਨਿਭਿਆ ਕੋਈ ਇਕਰਾਰ ਬਾਬਾ। ਵਾਅਦੇ ਪੂਰੇ ਨ੍ਹੀ ਜੇ ਕਰਨ ਜੋਗਾ, ਕੀਤਾ ਲਾਰਿਆਂ ਦਾ ਕਿਉਂ ਵਪਾਰ ਬਾਬਾ।
ਲੈ ਕੇ ਬਹਿ ਗਈ ਤੇਰੀ ਚੁੱਪ ਇੱਕੋ, ਤੇਰੇ ਪਾਛੂ ਮਾਰਨ ਮਾਰ ਬਾਬਾ। ਕਰਜਾ ਮਾਫ਼ ਤੇ ਨਸ਼ੇ ਬੰਦ ਵਾਲੀ, ਤੇਰੀ ਪੈ ਗਈ ਮੱਠੀ ਰਫ਼ਤਾਰ ਬਾਬਾ।
ਸੁਰਤ ਮਾਰ ਲਈ ਤੇਰੀ ਗੁਆਂਢੀਆਂ ਨੇ, ਤੂੰ ਤਾਂ ਆਵਦਾ ਹੀ ਭੁੱਲ ਗਿਐਂ ਸ਼ਹਿਰ ਬਾਬਾ। ਪਾਣੀ ਹੋ ਗਏ ਖਾਰੇ ਪੱਤਣਾ ਦੇ, ਖੰਡ ਮਿਸ਼ਰੀ ਵੀ ਬਣ ਗਏ ਜ਼ਹਿਰ ਬਾਬਾ।
ਫੁੱਲ ਝੜ ਗਏ ਜਦੋਂ ਲੋਗੜੀ ਦੇ, ਸੁੱਕ ਜਾਵੇਂ ਵਾਂਗ ਕਮਾਦ ਬਾਬਾ। ਛੱਡ ਜਾਣਗੇ ਭੁੰਨੇ ਭੁੰਨਾਏ ਦਾਣੇ, ਰਹਿਣਾ ਭੱਠ ਨਾ ਪਿੱਛੋਂ ਯਾਦ ਬਾਬਾ।
(ਬਾਬਾ ਮਖੌਲੀਆ)