ਮੁੰਬਈ, 9 ਸਤੰਬਰ
ਮਸ਼ਹੂਰ ਅਦਾਕਾਰ ਸ਼ੁਸਾਂਤ ਰਾਜਪੂਤ ਦੀ ਭੇਤਭਰੀ ਮੌਤ ਤੋਂ ਬਾਅਦ ਮਹਾ ਨਗਰੀ ਮੁੰਬਈ ਵਿੱਚ ਡਰੱਗ ਮਾਫੀਆ ਖਿਲਾਫ਼ ਆਪਣੀ ਬੁਲੰਦ ਕਰਨ ਵਾਲੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਮੁਹਾਲੀ ਤੋਂ ਮੁੰਬਈ ਪੁੱਜ ਗਈ ਪਰ ਹਵਾਈ ਅੱਡੇ ’ਤੇ ਪੁੱਜਦੇ ਸਾਰ ਹੀ ਸ਼ਿਵ ਸੈਨਿਕਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਕਰਨੀ ਸੈਨਾ ਅਦਾਕਾਰਾ ਦੇ ਹੱਕ ਵਿੱਚ ਨਿੱਤਰ ਆਈ। ਇਸ ਤੋਂ ਬਾਅਦ ਉਹ ਆਪਣੇ ਘਰ ਪੁੱਜੀ ਤੇ ਉਥੋਂ ਟਵੀਟ ਕੀਤਾ ਕਿ ਉਸ ਲਈ ਉਸ ਦਾ ਦਫ਼ਤਰ ਰਾਮ ਮੰਦਰ ਹੈ ਤੇ ਉਸ ਨੇ ਕਈ ਨਾਜਾਇਜ਼ ਉਸਾਰੀ ਨਹੀਂ ਸੀ ਕਰਵਾਈ। ਉਸ ਨੇ ਘਰ ਦੀ ਭੰਨ੍ਹ ਤੋੜ ਦਾ ਵੀਡੀਓ ਵੀ ਜਾਰੀ ਕੀਤਾ। ਅੱਜ ਸਵੇਰੇ ਕੰਗਨਾ ਦੇ ਮੁੰਬਈ ਸਥਿਤ ਬੰਗਲੇ ਵਿੱਚ ਨਾਜਾਇਜ਼ ਉਸਾਰੀਆ ਨੂੰ ਬੀਐੱਮਸੀ ਨੇ ਢਾਹ ਦਿੱਤਾ ਪਰ ਬੰਬੇ ਹਾਈ ਕਰੋਟ ਨੇ ਬੰਗਲੇ ਦੀ ਭੰਨ੍ਹ ਤੋੜ ਤੁਰੰਤ ਰੋਕਣ ਦੇ ਹੁਕਮ ਦੇ ਦਿੱਤੇ ਹਨ।
ਮੁਹਾਲੀ (ਦਰਸ਼ਨ ਸਿੰਘ ਸੋਢੀ)ਇਸ ਤੋਂ ਪਹਿਲਾਂ ਕੰਗਣਾ ਨੇ ਮੁਹਾਲੀ ਹਵਾਈ ਅੱਡੇ ਤੋਂ ਇੰਡੀਗੋ ਦੇ ਜਹਾਜ਼ ਰਾਹੀਂ ਮੁੰਬਈ ਦੀ ਉਡਾਣ ਭਰੀ ਹੈ। ਉਸ ਨਾਲ ਕਈ ਕੌਮਾਂਤਰੀ ਟੀਵੀ ਚੈਨਲਾਂ ਦੇ ਮੀਡੀਆ ਕਰਮੀ ਵੀ ਨਾਲ ਰਵਾਨਾ ਹੋਏ ਦੱਸੇ ਜਾ ਰਹੇ ਹਨ। ਉਹ ਅੱਜ ਸਵੇਰੇ ਕਰੀਬ ਪੌਣੇ 11 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਏਅਰਪੋਰਟ ‘ਤੇ ਪਹੁੰਚੀ ਸੀ। ਕੰਗਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਮਾਂਤਰੀ ਏਅਰਪੋਰਟ ਤੇ ਸਖ਼ਤ ਸੁਰੱਖਿਆ ਪ੍ਬੰਧ ਕੀਤੇ ਗਏ। ਏਅਰਪੋਰਟ ਅਤੇ ਨੇੜਲਾ ਇਲਾਕਾ ਪੁਲੀਸ ਛਾਊਣੀ ਵਿੱਚ ਤਬਦੀਲ ਸੀ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੜਕ ਰਸਤੇ ਮੁਹਾਲੀ ਪਹੁੰਚੇ ਸਨ। ਇਸ ਤੋਂ ਪਹਿਲਾਂ ਰਸਤੇ ਵਿੱਚ ਕੰਗਨਾ ਨੇ ਇੱਕ ਮੰਦਰ ਵਿੱਚ ਮੱਥਾ ਵੀ ਟੇਕਿਆ। ਉਹ ਆਪਣੇ ਨਾਲ ਕਰੋਨਾ ਨੈਗੇਟਿਵ ਦਾ ਸਰਟੀਫਿਕੇਟ ਵੀ ਲੈ ਕੇ ਜਾ ਰਹੀ ਹੈ।
ਮੁਹਾਲੀ ਏਅਰਪੋਰਟ ‘ਤੇ ਪਹੁੰਚਣ ਸਮੇਂ ਮੀਡੀਆ ਤੋਂ ਪੂਰੀ ਦੂਰੀ ਬਣਾ ਕੇ ਰੱਖੀ। ਵਾਈ ਪਲੱਸ ਸੁਰੱਖਿਆ ਕਰਮੀਆਂ ਨੇ ਮੀਡੀਆ ਨੂੰ ਕੰਗਨਾ ਦੇ ਨੇੜੇ ਨਹੀਂ ਜਾਣ ਦਿੱਤਾ। ਏਅਰਪੋਰਟ ਨੇ ਅਦਾਕਾਰਾ ਦਾ ਕਰੋਨਾ ਸਬੰਧੀ ਮੈਡੀਕਲ ਚੈੱਕਅਪ ਵੀ ਕੀਤਾ ਗਿਆ। -tribune india