ਬਲਜੀਤ ਸਿੰਘ ਟਿੱਬਾ, ਸੰਗਰੂਰ
ਆਮ ਦੇਖਿਆ ਜਾਂਦਾ ਹੈ ਕਿ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਆਦਿ ‘ਚ ਨਾਜਾਇਜ਼ ਕਬਜ਼ਿਆਂ ਤੇ ਉਸਾਰੀਆਂ ਦੀ ਭਰਮਾਰ ਹੈ ਪਰ ਸ਼ਹਿਰ ਦੀਆਂ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜਿੱਥੇ ਨਾਜਾਇਜ਼ ਕਬਜ਼ਿਆਂ ਜਾਂ ਨਾਜਾਇਜ਼ ਉਸਾਰੀਆਂ ਸ਼ਹਿਰ ਦੀ ਦਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਸ਼ਹਿਰ ਨੂੰ ਚੰਗੀ ਦਿੱਖ ਦੇਣ ਲਈ ਤੇ ਉਸ ਨੂੰ ਬਰਕਰਾਰ ਰੱਖਣ ਲਈ ਨਗਰ ਸੁਧਾਰ ਟਰੱਸਟ ਬਣੇ ਹਨ। ਇਸ ਲੜੀ ਤਹਿਤ ਹੀ ਸੰਗਰੂਰ ਦਾ ਨਗਰ ਸੁਧਾਰ ਜਿਸ ਦੇ ਕੁੱਝ ਮਹੀਨੇ ਪਹਿਲਾਂ ਹੀ ਨਵੀਂ ਸਰਕਾਰ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਪ੍ਰਰੀਤਮ ਸਿੰਘ ਪੀਤੂ ਤੋਂ ਸ਼ਹਿਰ ਨਿਵਾਸੀਆਂ ਨੂੰ ਕਾਫ਼ੀ ਆਸਾਂ ਸਨ ਕਿ ਇਹ ਸ਼ਹਿਰ ‘ਚ ਦਿੱਖ ਖਰਾਬ ਕਰ ਰਹੀਆਂ ਉਸਾਰੀਆਂ ਜਾਂ ਨਾਜਾਇਜ਼ ਕਬਜ਼ਿਆਂ ‘ਤੇ ਠੱਲ੍ਹ ਪਾਉਣਗੇ।
ਜੇਕਰ ਗੱਲ ਸੰਗਰੂਰ ਦੀ ਕਰੀਏ, ਤਾਂ ਇੱਥੇ ਨਵਨਿਯੁਕਤ ਚੇਅਰਮੈਨ ਪ੍ਰਰੀਤਮ ਸਿੰਘ ਨੇ ਸ਼ਹਿਰ ਦੀ ਸਫ਼ਾਈ ਲਈ ਖੁਦ ਬੀੜਾ ਚੁੱਕਿਆ ਸੀ ਜਿਸ ਬਾਰੇ ਸ਼ਹਿਰ ਵਾਸੀਆਂ ਨੇ ਉਨਾਂ੍ਹ ਦੀ ਸ਼ਲਾਘਾ ਕੀਤੀ, ਜਿਸ ਤੋਂ ਸ਼ਹਿਰ ਵਾਸੀਆਂ ਨੂੰ ਆਸ ਸੀ ਕਿ ਨਾਜਾਇਜ਼ ਕਬਜ਼ੇ ਦੀਆਂ ਉਸਾਰੀਆਂ ‘ਤੇ ਵੀ ਗੌਰ ਕਰਨਗੇ ਪਰ ਟਰੱਸਟ ਚੇਅਰਮੈਨ ਸ਼ੁਰੂ ‘ਚ ਨਾਜਾਇਜ਼ ਕਬਜ਼ੇ ਤੇ ਉਸਾਰੀ ਬਾਰੇ ਪੂਰੀ ਹਰਕਤ ‘ਚ ਆਏ ਸਨ ਪਰ ਹੁਣ ਫਿਰ ਨਜ਼ਰ ਫਿੱਕੀ ਪੈ ਰਹੀ ਹੈ।
ਸੰਗਰੂਰ ਸ਼ਹਿਰ ਦੇ ਕੋਲਾ ਪਾਰਕ ‘ਚ ਨਾਜਾਇਜ਼ ਕਬਜ਼ਿਆਂ ‘ਤੇ ਉਸਾਰੀਆਂ ਦੀ ਭਰਮਾਰ ਕੌਲਾ ਪਾਰਕ ਦੀ ਦਿੱਖ ਨੂੰ ਗ੍ਹਿਣ ਲਾ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਨਗਰ ਸੁਧਾਰ ਟਰੱਸਟ ਨੂੰ ਧਿਆਨ ਦੇਣ ਦੀ ਲੋੜ ਹੈ। ਪਿਛਲੇ ਦਿਨੀਂ ਭਾਵੇਂ ਟਰੱਸਟ ਨੇ ਕੁਝ ਕਾਰਵਾਈਆਂ ਕੀਤੀਆਂ ਹਨ। ਪਰ ਹੁਣ ਉਨਾਂ੍ਹ ਦੀਆਂ ਬਰੇਕਾਂ ਲੱਗੀਆਂ ਜਾਪਦੀਆਂ ਹਨ। ਦੇਖਦੇ ਹਾਂ ਕਿ ਕੌਲਾ ਪਾਰਕ ਲਈ ਅੱਗੇ ਟਰੱਸਟ ਕੀ ਕਰਦਾ ਹੈ।
—
-ਨਾਜਾਇਜ਼ ਕਬਜ਼ਿਆਂ ਪ੍ਰਤੀ ਕੋਈ ਿਢੱਲ ਨਹੀਂ ਵਰਤਾਂਗੇ : ਚੇਅਰਮੈਨ ਪੀਤੂ
ਜਦੋਂ ਇਸ ਸਬੰਧੀ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰਰੀਤਮ ਸਿੰਘ ਪੀਤੂ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਸ਼ਹਿਰ ਦੀ ਦਿੱਖ ਖ਼ਰਾਬ ਕਰਨ ਵਾਲੇ ਨਾਜਾਇਜ਼ ਕਬਜ਼ੇਦਾਰਾਂ ਤੇ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨਾਲ ਕੋਈ ਿਢੱਲ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਅਸੀਂ ਕੋਲਾ ਪਾਰਕ ਸਮੇਤ ਕਾਫੀ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਸਨ ਕਿ ਉਹ ਆਪਣੇ ਨਾਜਾਇਜ਼ ਕਬਜ਼ੇ ਛੱਡ ਦੇਣ ਅਤੇ ਨਾਜਾਇਜ਼ ਉਸਾਰੀਆਂ ਨੂੰ ਸਹੀ ਕਰ ਲੈਣ। ਪਰ ਹੁਣ ਅਸੀਂ ਕੋਲਾ ਪਾਰਕ ਸਥਿਤ ਇਕ ਨਾਜਾਇਜ਼ ਉਸਾਰੀ ਕਰਨ ਵਾਲੇ ਨੂੰ ਨਗਰ ਸੁਧਾਰ ਟਰੱਸਟ ਵਲੋਂ ਦੁਕਾਨ ਦੀ ਅਲਾਟਮੈਂਟ ਰੱਦ ਕਰਨ ਦਾ ਨੋਟਿਸ ਭੇਜ ਚੁੱਕੇ ਹਾਂ ਤੇ ਭਵਿੱਖ ‘ਚ ਵੀ ਇਹ ਕਾਰਵਾਈ ਇਸੇ ਤਰਾਂ੍ਹ ਜਾਰੀ ਰਹੇਗੀ।



