ਕੈਨੇਡਾ: ਰੈਸਟੋਰੈਂਟ ‘ਚ ਧਮਾਕਾ ਕਰਨ ਵਾਲੇ ਸ਼ੱਕੀਆਂ ਬਾਰੇ ਪੁਲਸ ਲਾ ਰਹੀ ਹੈ ਇਹ ਕਿਆਸ

PunjabKesari

ਰਿਆਨ ਨੇ ਦੱਸਿਆ ਕਿ ਰੈਸਟੋਰੈਂਟ ਦੇ ਅੰਦਰ ਧਮਾਕਾ ਵਿਸਫੋਟਕ ਯੰਤਰ ਆਈ. ਈ. ਡੀ. ਨਾਲ ਕੀਤਾ ਗਿਆ ਅਤੇ ਸ਼ੱਕੀ ਧਮਾਕਾ ਕਰਨ ਮਗਰੋਂ ਉੱਥੋਂ ਫਰਾਰ ਹੋ ਗਏ। ਇਹ ਧਮਾਕਾ ਵੀਰਵਾਰ ਦੀ ਰਾਤ ਤਕਰੀਬਨ 10.30 ਵਜੇ ਕੀਤਾ ਗਿਆ। ਧਮਾਕਾ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਇਲਾਕੇ ਵਿਚ ਸਥਿਤ ਬਾਂਬੇ ਬੇਲ ਰੈਸਟੋਰੈਂਟ ‘ਚ ਕੀਤਾ ਗਿਆ।

PunjabKesari
ਪੁਲਸ ਅਧਿਕਾਰੀ ਰਿਆਨ ਨੇ ਦੱਸਿਆ ਕਿ ਜਿਸ ਸਮੇਂ ਰੈਸਟੋਰੈਂਟ ‘ਚ ਧਮਾਕਾ ਕੀਤਾ ਗਿਆ, ਉਸ ਸਮੇਂ ਅੰਦਰ ਲੱਗਭਗ 30 ਲੋਕ ਮੌਜੂਦ ਸਨ। ਧਮਾਕੇ ‘ਚ 15 ਲੋਕ ਜ਼ਖਮੀ ਹੋਏ, ਜਿਨ੍ਹਾਂ ‘ਚੋਂ 3 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜਾਂਚਕਰਤਾਵਾਂ ਨੇ ਐਤਵਾਰ ਨੂੰ ਧਮਾਕੇ ਸੰਬੰਧੀ ਸਾਰਾ ਵਿਸ਼ਲੇਸ਼ਣ ਦਾ ਕੰਮ ਪੂਰਾ ਕਰ ਲਿਆ ਹੈ। ਰਿਆਨ ਨੇ ਕਿਹਾ ਕਿ ਘਟਨਾ ਦੇ ਪਿੱਛੇ ਦਾ ਉਦੇਸ਼ ਕੀ ਸੀ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਅਜੇ ਤੱਕ ਇਸ ਧਮਾਕੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਧਮਾਕਾ ਕਰਨ ਵਾਲੇ ਦੋ ਸ਼ੱਕੀ ਕੈਮਰੇ ‘ਚ ਕੈਦ ਹੋ ਗਏ ਹਨ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਰਿਆਨ ਨੇ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋ ਸ਼ੱਕੀਆਂ ‘ਚੋਂ ਇਕ ਔਰਤ ਹੋ ਸਕਦੀ ਹੈ ਪਰ ਉਹ ਇਸ ਜਾਣਕਾਰੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.