ਓਂਟਾਰੀਓ (ਏਜੰਸੀ)- 12 ਸਾਲ ਦੇ ਇਕ ਭਾਰਤੀ ਬੱਚੇ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਇਹ ਘਟਨਾ ਟੋਰਾਂਟੋ ਨਾਲ ਲਗਦੇ ਇਲਾਕੇ ਵਿਚ ਹੋਈ। ਬੱਚੇ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਵਿਚ ਹੋਈ ਰੈਗਿੰਗ ਕਾਰਨ ਇਹ ਨੌਬਤ ਆਈ। ਇਕ ਨਿਊਜ਼ ਵੈਬਸਾਈਟ ਦੀ ਖਬਰ ਮੁਤਾਬਕ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਫਿਲਹਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਮਾਰਚ 2018 ਵਿਚ ਆਪਣੇ ਬੱਚੇ ਨਾਲ ਭਾਰਤ ਤੋਂ ਕੈਨੇਡਾ ਆਈ ਮਾਂ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਸੁਰੱਖਿਅਤ ਭਵਿੱਖ ਦੇਣਾ ਚਾਹੁੰਦੀ ਸੀ ਪਰ ਹੁਣ ਕੁਝ ਵੀ ਬਾਕੀ ਨਹੀਂ ਬਚਿਆ। ਰਿਪੋਰਟ ਵਿਚ ਬੱਚੇ ਅਤੇ ਉਸ ਦੀ ਮਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਮਾਂ ਨੇ ਦੋਸ਼ ਲਾਇਆ ਕਿ ਸਕੂਲ ਵਿਚ ਸਾਥੀ ਵਿਦਿਆਰਥੀ ਉਸ ਦੇ ਬੇਟੇ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਸ਼ਿਕਾਇਤ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਕੋਈ ਕਦਮ ਨਾ ਚੁੱਕਿਆ। ਮਾਂ ਨੇ ਆਪਣੇ ਬੱਚੇ ‘ਤੇ ਨਸਲੀ ਹਮਲਾ ਹੋਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ। ਦੱਸ ਦੇਈਏ ਕਿ ਬੱਚੇ ਦੀ ਲਾਸ਼ 21 ਜੂਨ ਨੂੰ ਇਕ ਅਪਾਰਟਮੈਂਟ ਬਿਲਡਿੰਗ ਨੇੜਿਓਂ ਬਰਾਮਦ ਕੀਤੀ ਗਈ, ਜਿਥੇ ਉਹ ਆਪਣੇ ਇਕ ਜਮਾਤੀ ਨੂੰ ਮਿਲਣ ਗਿਆ ਸੀ।
ਬਾਇਡਨ ਸਰਕਾਰ ਦੇ 78 ਫੈਸਲੇ ਕੀਤੇ ਰੱਦ; 1500 ਲੋਕਾਂ ਨੂੰ ਦਿੱਤੀ ਮੁਆਫ਼ੀ-ਡਬਲਯੂ.ਐੱਚ.ਓ. ਦੀ ਮੈਂਬਰਸ਼ਿਪ ਤੋਂ ਵੀ ਹਟਿਆ ਅਮਰੀਕਾ
ਅਮਰੀਕਾ ‘ਚ ‘ਟਰੰਪ ਯੁੱਗ’ ਸ਼ੁਰੂ ਹੁੰਦਿਆਂ ਹੀ ਪਹਿਲੇ ਦਿਨ ਵੱਡੇ ਹੁਕਮ ਜਾਰੀ ਵਾਸ਼ਿੰਗਟਨ, – ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।