ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਦੇ ਮਾਮਲੇ ‘ਚ 3 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਸੂਜਾ ਪੱਤੀ, ਵੱਡਾ ਵੇਹੜਾ ਸੰਘੇੜਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਸੰਘੇੜਾ ਵਿਖੇ ਮੇਰਾ ਇਕ ਬਿਨਾਂ ਚਾਰਦੀਵਾਰੀ ਵਾਲਾ ਪਲਾਟ ਹੈ, ਜਿੱਥੇ ਕਿੱਕਰ ਦੇ ਵੱਡੇ ਦਰੱਖਤ ਦੇ ਵੱਡੇ ਟਾਹਣੇ ਟੁੱਟ ਕੇ ਡਿੱਗ ਗਏ ਸਨ, ਜੋ ਸੁਰਜੀਤ ਸਿੰਘ ਨੇ ਚੁੱਕ ਕੇ ਆਪਣੇ ਘਰ ਰੱਖੇ ਲਏ। ਜਿਸ ਸਬੰਧੀ ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਉਲ੍ਹਾਮਾ ਦਿੱਤਾ ਤਾਂ ਉਨਾਂ੍ਹ ਨੇ ਡਾਂਗਾਂ ਨਾਲ ਉਸਦੀ ਕੁੱਟਮਾਰ ਕੀਤੀ। ਪੁਲਿਸ ਨੇ ਸੁਰਜੀਤ ਸਿੰਘ, ਅੰਮਿ੍ਤੀ ਤੇ ਸੁਰਜੀਤ ਸਿੰਘ ਦੇ ਇਕ ਹੋਰ ਲੜਕੇ ਵਾਸੀ ਸੰਘੇੜਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


